ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਪੁਲਸ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ 

ਪੰਜਾਬ ਸਰਕਾਰ ਨਸ਼ਾ ਤਸਕਰੀ ਨੂੰ ਲੈ ਕੇ ਗੰਭੀਰ ਹੈ। ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਸੂਬੇ ਦੇ ਕਈ ਪੁਲਸ ਮੁਲਾਜ਼ਮਾਂ ਦੀ ਛੁੱਟੀ ਹੋ ਸਕਦੀ ਹੈ। ਇਹ ਸਖ਼ਤ ਫੈਸਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਬੀਤੇ ਦਿਨੀਂ ਲਾਈ ਫਟਕਾਰ ਮਗਰੋਂ ਲਿਆ ਗਿਆ। ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਗਵਾਹੀ ਨਾ ਦੇਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦਾ ਫੈਸਲਾ […]

Share:

ਪੰਜਾਬ ਸਰਕਾਰ ਨਸ਼ਾ ਤਸਕਰੀ ਨੂੰ ਲੈ ਕੇ ਗੰਭੀਰ ਹੈ। ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਸੂਬੇ ਦੇ ਕਈ ਪੁਲਸ ਮੁਲਾਜ਼ਮਾਂ ਦੀ ਛੁੱਟੀ ਹੋ ਸਕਦੀ ਹੈ। ਇਹ ਸਖ਼ਤ ਫੈਸਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਬੀਤੇ ਦਿਨੀਂ ਲਾਈ ਫਟਕਾਰ ਮਗਰੋਂ ਲਿਆ ਗਿਆ। ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਗਵਾਹੀ ਨਾ ਦੇਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਨਸ਼ਾ ਤਸਕਰੀ ਦੇ ਮਾਮਲਿਆਂ ਦੀ ਹਾਈਕੋਰਟ ‘ਚ ਸੁਣਵਾਈ ਦੇ ਦੌਰਾਨ ਦਿੱਤੇ ਐਫੀਡੇਵਿਟ ‘ਚ ਪੰਜਾਬ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਗੁਰਕੀਰਤ ਕਿਰਪਾਲ ਸਿੰਘ ਨੇ ਇਹ ਜਾਣਕਾਰੀ ਦਿੱਤੀ। ਇਸਤੋਂ ਇਲਾਵਾ ਨਸ਼ਾ ਤਸਕਰੀ ਦੇ ਮਾਮਲਿਆਂ ਨਾਲ ਸਬੰਧਤ ਮੁਲਜ਼ਮਾਂ ਨੂੰ ਸ਼ਰਨ ਦੇਣ ਵਾਲੇ ਪੁਲਸ ਅਧਿਕਾਰੀ ਵੀ ਬਰਖ਼ਾਸਤ ਹੋਣਗੇ। 

ਡੀਜੀਪੀ ਨੇ ਜਾਰੀ ਕੀਤੇ ਸਖ਼ਤ ਹੁਕਮ

ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਖ਼ਤ ਹੁਕਮ ਵੀ ਜਾਰੀ ਕੀਤੇ ਗਏ ਹਨ। ਜਿਹਨਾਂ ‘ਚ ਕਿਹਾ ਗਿਆ ਹੈ ਕਿ ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਜੇਕਰ ਕੋਈ ਪੁਲਸ ਮੁਲਾਜ਼ਮ ਗਵਾਹੀ ਦੇ ਲਈ ਇੱਕ ਤੋਂ ਵੱਧ ਵਾਰੀ ਗਵਾਹੀ ਅੱਗੇ ਪਾਉਣ ਦੀ ਮੰਗ ਕਰਦਾ ਹੈ ਤਾਂ ਉਸਦੀ ਜਾਂਚ ਹੋਵੇਗੀ। ਅਜਿਹੇ ਪੁਲਸ ਮੁਲਾਜ਼ਮਾਂ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਹੈ। ਇਲਾਕੇ ਦੇ ਡੀਐਸਪੀ ਜੁੰਮੇਵਾਰ ਹੋਣਗੇ। ਡੀਐਸਪੀ ਖੁਦ ਨਿਗਰਾਨੀ ਰੱਖਣਗੇ ਕਿ ਕਿਹੜੇ ਮਾਮਲੇ ‘ਚ ਕਿਸਨੇ ਗਵਾਹੀ ਦਿੱਤੀ ਹੈ ਜਾਂ ਕਿਸਨੇ ਨਹੀਂ।