ਮੋਗਾ ਵਿੱਚ ਪੁਲਿਸ ਨੇ ਕੀਤਾ ਐਨਕਾਊਂਟਰ, ਬੰਬੀਹਾ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ

ਕੁੱਝ ਦਿਨ ਪਹਿਲਾਂ ਹੀ ਬੰਬੀਹਾ ਗੈਂਗ ਦਾ ਨਵਾਂ ਸਰਗਨਾ ਲਗਾਇਆ ਸੀ। ਬਦਮਾਸ਼ਾਂ ਤੋਂ ਹਥਿਆਰ ਵੀ ਬਰਾਮਦ ਹੋਏ ਹਨ। ਸੀਆਈਏ ਸਟਾਫ਼ ਮੋਗਾ ਨੇ ਇਹ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਮੁਕਾਬਲਾ ਪੈਟਰੋਲ ਪੰਪ ਨੇੜੇ ਹੋਇਆ। ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ’ਤੇ ਵੀ ਗੋਲੀਆਂ ਚਲਾਈਆਂ ਗਈਆਂ। 

Share:

ਮੋਗਾ ਦੇ ਪਿੰਡ ਦੌਧਰ ਵਿੱਚ ਲੋਪੋਂ ਰੋਡ 'ਤੇ ਪੈਟਰੋਲ ਪੰਪ ਨੇੜੇ ਐਤਵਾਰ ਸਵੇਰੇ ਹੀ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਮੁਠਭੇੜ ਤੋਂ ਬਾਅਦ ਪੁਲਿਸ ਨੇ ਬੰਬੀਹਾ ਗੈਂਗ ਦੇ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਿਕ ਐਤਵਾਰ ਸਵੇਰੇ ਪੁਲਿਸ ਨੇ ਨਾਕਾ ਲਗਾਇਆ ਸੀ। ਨਾਕੇ ਤੇ 3 ਬਾਈਕ ਸਵਾਰ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਨਠਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਤੇ ਗੋਲਿਆਂ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ’ਤੇ ਵੀ ਗੋਲੀਆਂ ਚਲਾਈਆਂ ਗਈਆਂ। ਇਸ ਮਾਮਲੇ ਵਿੱਚ ਇਕ ਗੈਂਗਸਟਰ ਦੀ ਲੱਤ ਤੇ ਸੱਟ ਲਗੀ ਹੈ। ਪੁਲਿਸ ਮੁਲਾਜ਼ਿਮ ਦੇ ਵੀ ਸੱਟ ਲਗਣ ਦੀ ਖਬਰ ਸਾਹਮਣੇ ਆਈ ਹੈ।

ਲੱਕੀ ਪਟਿਆਲ ਨਾਲ ਸੀ ਗੈਂਗਸਟਰਾਂ ਦਾ ਲਿੰਕ

ਗੈਂਗਸਟਰਾਂ ਦੀ ਪਛਾਣ ਸ਼ੰਕਰ ਰਾਜਪੂਤ, ਯਸ਼ਵ ਅਤੇ ਨਵਦੀਪ ਵਜੋਂ ਹੋਈ ਹੈ। ਉਹਨਾਂ ਦਾ ਲਿੰਕ ਲੱਕੀ ਪਟਿਆਲ ਨਾਲ ਦੱਸਿਆ ਜਾ ਰਿਹਾ ਹੈ। ਗੈਂਗਸਟਰਾਂ ਤੇ ਪਹਿਲੇ ਤੋਂ ਹੀ ਪਰਚੇ ਦਰਜ਼ ਹਨ। ਬਦਮਾਸ਼ ਤੋਂ ਪੁਲਿਸ ਨੇ ਪਿਸਟਲ ਵੀ ਬਰਾਮਦ ਕੀਤਾ ਹੈ। ਕੁੱਝ ਦਿਨ ਪਹਿਲਾਂ ਹੀ ਬੰਬੀਹਾ ਗੈਂਗ ਦਾ ਨਵਾਂ ਸਰਗਨਾ ਨੀਰਜ਼ ਫਰਿਦਪੁਰਿਆ ਲਗਾਇਆ ਸੀ। ਇਹ ਕਾਰਵਾਈ ਸੀਆਈਏ ਸਟਾਫ਼ ਮੋਗਾ ਨੇ ਕੀਤੀ ਹੈ। ਸੀਆਈ ਸਟਾਫ ਮੋਗਾ 'ਤੇ ਬੱਧਨੀ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਲਾਗਲੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ਤੇ ਜ਼ਲਦ ਹੀ ਐਸ.ਐਸ.ਪੀ. ਮੋਗਾ ਪਹੁੰਚਣਗੇ ਤੇ ਪ੍ਰੈਸ ਨੂੰ ਐਨਕਾਊਂਟਰ ਦੀ ਜਾਣਕਾਰੀ ਦੇਣਗੇ।

ਪਿਛਲੇ 24 ਘੰਟੇ ਵਿੱਚ ਤੀਜ਼ਾ ਐਨਕਾਊਂਟਰ

ਮੋਗਾ ਦੇ ਵਿੱਚ ਐਤਵਾਰ ਨੂੰ ਕੀਤਾ ਐਨਕਾਊਂਟਰ ਪਿਛਲੇ 24 ਘੰਟੇ ਵਿੱਚ ਤੀਜ਼ਾ ਮਾਮਲਾ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਮੋਹਾਲੀ ਅਤੇ ਪਟਿਆਲਾ ਵਿੱਚ 2 ਐਨਕਾਊਂਟਰ ਹੋਏ ਸਨ। ਪੁਲਿਸ ਨੇ ਗੈਂਗਸਟਰ ਪ੍ਰਿੰਸ ਅਤੇ ਕਰਨਜੀਤ ਨੂੰ ਮੋਹਾਲੀ ਵਿੱਚ ਘੇਰ ਲਿਆ। ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ 'ਚ ਦੋਵੇਂ ਗੈਂਗਸਟਰਾਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ ਅਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।  ਪਟਿਆਲਾ 'ਚ ਗੈਂਗਸਟਰ ਮਲਕੀਤ ਚਿੱਟਾ ਦਾ ਐਨਕਾਊਂਟਰ ਹੋਇਆ ਹੈ। ਉਹ ਬਾਈਕ 'ਤੇ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ ਉਸਨੂੰ ਫੜ ਲਿਆ ਗਿਆ। 

ਸੀਐਮ ਦੀ ਚੇਤਾਵਨੀ- ਬਦਮਾਸ਼ਾਂ ਨੂੰ ਨਹੀਂ ਟੱਪਣ ਦੇਵਾਂਗੇ ਅਗਲਾ ਚੌਕ 

ਦੱਸ ਦੇਈਏ ਕਿ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਕੋਈ ਸੂਬੇ ਵਿੱਚ ਲੁੱਟ-ਖਸੁੱਟ ਕਰਦਾ ਹੈ ਤਾਂ ਉਸ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪਤਾ ਨਹੀਂ ਉਹ ਅਗਲੇ ਚੌਕ ਤੱਕ ਪਹੁੰਚ ਸਕੇਗਾ ਜਾਂ ਨਹੀਂ। ਪੰਜਾਬ ਪੁਲਿਸ ਲਗਾਤਾਰ ਖੁੱਲ਼ ਦਿਤੇ ਜਾਣ ਤੋਂ ਬਾਅਦ ਐਨਕਾਊਂਟਰ ਕਰਕੇ ਬਦਮਾਸ਼ਾਂ ਨੂੰ ਫੜ ਰਹੀ ਹੈ। ਪਿੱਛਲੇ ਦਿਨੀਂ ਲੁਧਿਆਣਾ ਵਿੱਚ ਵੀ ਪੁਲਿਸ ਨੇ ਦੋ ਐਨਕਾਊਂਟਰ ਕੀਤੇ ਸਨ। ਪੰਜਾਬ ਵਿੱਚ ਲਗਾਤਾਰ ਐਨਕਾਊਂਟਰ ਵੱਧਦੇ ਜਾ ਰਹੇ ਹਨ। ਇਸ ਤੋਂ ਸਾਫ ਹੈ ਕਿ ਮਾਨ ਸਰਕਾਰ ਦਾ ਇਕੋ ਟੀਚਾ ਹੈ ਕਿ ਪੰਜਾਬ ਨੂੰ ਕ੍ਰਾਇਮ ਫ੍ਰੀ ਸੂਬਾ ਬਨਾਉਣਾ ਹੈ। 

ਇਹ ਵੀ ਪੜ੍ਹੋ