Protest: ਪੁਲਿਸ ਨੇ ਟਰੱਕ ਅਪਰੇਟਰਾਂ ਨੂੰ ਹਿਰਾਸਤ ਵਿੱਚ ਲਿਆ, ਜੰਮੂ-ਦਿੱਲੀ ਨੈਸ਼ਨਲ ਹਾਈਵੇਅ ’ਤੋਂ ਖੁਲਵਾਇਆ ਜਾਮ 

Protest: ਜਲੰਧਰ-ਲੁਧਿਆਣਾ ਵਿਚਕਾਰ ਪੈਂਦੇ ਨੈਸ਼ਨਲ ਹਾਈਵੇ 'ਤੇ ਫਿਲੌਰ ਵਿਖੇ ਬਣੇ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਪੁੱਜੇ ਸਨ। ਪਰ ਫਿਰ ਪੁਲਿਸ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਉਥੋਂ ਪਾਸੇ ਕਰ ਦਿੱਤਾ। 

Share:

Protest: ਪੰਜਾਬ ਵਿੱਚ ਅਨਾਜ ਨੀਤੀ ਬਣਾਉਣ ਦੀ ਮੰਗ ਨੂੰ ਲੈ ਕੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ’ਤੇ ਜਾਮ ਲਾਉਣ ਆਏ ਟਰੱਕ ਅਪਰੇਟਰਾਂ ਨੂੰ ਪੁਲਿਸ ਨੇ ਦੁਪਹਿਰ ਕਰੀਬ 2.30 ਵਜੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਗੁੱਸੇ 'ਚ ਆਏ ਵਰਕਰਾਂ ਨੇ ਲਾਡੋਵਾਲ ਟੋਲ ਦੇ ਆਸ-ਪਾਸ ਧਰਨਾ ਦਿੱਤਾ, ਜਿਸ ਕਾਰਨ ਪੂਰਾ ਹਾਈਵੇਅ ਜਾਮ ਹੋ ਗਿਆ। ਲੁਧਿਆਣਾ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਹੈਪੀ ਸੰਧੂ ਅਤੇ ਹੋਰ ਮਜ਼ਦੂਰ ਯੂਨੀਅਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੱਕ ਯੂਨੀਅਨ ਦੀ ਅਗਵਾਈ 'ਚ ਕਿਸਾਨਾਂ ਨੇ ਜਲੰਧਰ-ਲੁਧਿਆਣਾ ਵਿਚਕਾਰ ਪੈਂਦੇ ਨੈਸ਼ਨਲ ਹਾਈਵੇ 'ਤੇ ਫਿਲੌਰ ਵਿਖੇ ਬਣੇ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਪੁੱਜੇ ਸਨ। ਪਰ ਫਿਰ ਪੁਲਿਸ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਉਥੋਂ ਪਾਸੇ ਕਰ ਦਿੱਤਾ। ਹੈਪੀ ਸੰਧੂ ਦੇ ਸੱਦੇ ਅਨੁਸਾਰ ਇਹ ਧਰਨਾ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹਿਣਾ ਸੀ, ਪਰ ਪੁਲਿਸ ਨੇ ਧਰਨਾ ਨਹੀਂ ਲੱਗਣ ਦਿੱਤਾ।

ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜੰਮੂ ਜਾਣ ਵਾਲਿਆਂ ਸੜਕਾਂ ਹੋਈਆਂ ਜਾਮ

ਦੁਪਹਿਰ 2 ਵਜੇ ਦੇ ਕਰੀਬ ਜਦੋਂ ਯੂਨੀਅਨ ਦੇ ਲੋਕ ਧਰਨਾ ਦੇਣ ਲਈ ਅੱਗੇ ਆਏ ਤਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੱਸ ਦੇਈਏ ਕਿ ਹਾਈਵੇਅ ਜਾਮ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜੰਮੂ ਅਤੇ ਲੁਧਿਆਣਾ ਤੋਂ ਹਰਿਆਣਾ ਅਤੇ ਦਿੱਲੀ ਨੂੰ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਜਾਮ ਹੋ ਗਈ ਹੈ। ਫਿਲਹਾਲ ਪੁਲਿਸ ਵੱਲੋਂ ਕੋਈ ਡਾਇਵਰਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਧਰਨੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਉਥੇ ਪੁੱਜ ਗਈ। ਇਸ ਤੋਂ ਬਾਅਦ ਪੁਲਿਸ ਨੇ ਜਾਮ ਖੁਲਵਾਇਆ ਅਤੇ ਟਰੱਕ ਅਪਰੇਟਰਾਂ ਨੂੰ ਇਕ ਪਾਸੇ ਧੱਕ ਦਿੱਤਾ।

ਟਰੱਕ ਅਪਰੇਟਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਠੀਕ ਨਾ ਹੋਈ ਤਾਂ ਉਹ ਮੁੜ ਹਾਈਵੇਅ ਜਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸਥਿਤੀ ਵਿਗੜਨ ਦੀ ਸੂਰਤ ਵਿੱਚ ਜਲ ਤੋਪਾਂ ਅਤੇ ਦੰਗਾ ਵਿਰੋਧੀ ਵਾਹਨ ਵੀ ਤਾਇਨਾਤ ਕੀਤੇ ਗਏ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਬੁੱਧਵਾਰ ਨੂੰ ਟਰੱਕ ਯੂਨੀਅਨ ਅਤੇ ਪੰਜ ਮਜ਼ਦੂਰ ਯੂਨੀਅਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ।

ਸਿਰਫ਼ ਮੀਟਿੰਗਾਂ ਕਰਕੇ ਸਮਾਂ ਬਰਬਾਦ ਕਰ ਰਹੀ ਸਰਕਾਰ: ਸੰਧੂ 

ਆਲ ਇੰਡੀਆ ਟਰੱਕ ਅਪਰੇਟਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਹੈ ਕਿ ਸਰਕਾਰ ਸਿਰਫ਼ ਮੀਟਿੰਗਾਂ ਕਰਕੇ ਸਮਾਂ ਬਰਬਾਦ ਕਰ ਰਹੀ ਹੈ, ਪਰ ਹੁਣ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਨਗੇ ਅਤੇ ਧਰਨੇ ਦੇਣਗੇ। ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਨ। ਟਰੱਕ ਅਪਰੇਟਰਾਂ ਅਨੁਸਾਰ ਅਨਾਜ ਨੀਤੀ ਰਾਹੀਂ ਕੇਂਦਰ ਸਰਕਾਰ ਵੱਲੋਂ ਪੇਂਡੂ ਅਤੇ ਸਹਿਕਾਰੀ ਖੇਤਰਾਂ ਵਿੱਚ ਅਨਾਜ ਭੰਡਾਰਨ ਦੇ ਗੁਦਾਮ ਬਣਾਏ ਜਾਣਗੇ। ਹਰੇਕ ਗੋਦਾਮ ਦੀ ਸਮਰੱਥਾ ਲਗਭਗ 2000 ਟਨ ਹੋਵੇਗੀ।ਇਹ ਯੋਜਨਾ ਸਾਡੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ​​ਕਰੇਗੀ ਅਤੇ ਅਨਾਜ ਦੀ ਬਹੁਤ ਘੱਟ ਬਰਬਾਦੀ ਨਹੀਂ ਹੋਵੇਗੀ ਅਤੇ ਇਸ ਨਾਲ ਕਿਸਾਨ ਖੁਸ਼ਹਾਲ ਹੋਣਗੇ।

ਇਹ ਵੀ ਪੜ੍ਹੋ