ਐੱਸ.ਐੱਸ.ਪੀ ਦਫ਼ਤਰ ‘ਚ ਮਹਿਲਾ ਕਾਂਸਟੇਬਲ ਨਾਲ ਗਲਤ ਹਰਕਤਾਂ ਕਰਨ ਵਾਲਾ ਸੈਨਾ ਕਲਰਕ ਗ੍ਰਿਫ਼ਤਾਰ

ਪੰਜਾਬ ਦੇ ਇੱਕ ਐੱਸ.ਐੱਸ.ਪੀ ਦਫ਼ਤਰ ‘ਚ ਮਹਿਲਾ ਕਾਂਸਟੇਬਲ ਦੇ ਸ਼ਰੀਰਕ ਸ਼ੋਸ਼ਣ ਦਾ ਮਾਮਲਾ ਸਾਮਣੇ ਆਇਆ ਹੈ। ਕਾਂਸਟੇਬਲ ਦੇ ਨਾਲ ਗਲਤ ਹਰਕਤਾਂ ਕਰਨ ਵਾਲੇ ਸੈਨਾ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਫ਼ੀ ਸਮੇਂ ਤੋਂ ਇੱਕ ਏ.ਐਸ.ਆਈ ਅਜਿਹੀਆਂ ਹਰਕਤਾਂ ਕਰਦਾ ਆ ਰਿਹਾ ਸੀ। ਜਦੋਂ ਸੈਨਾ ਕਲਰਕ ਲਗਾਤਾਰ ਸ਼ੋਸ਼ਣ ਕਰਦਾ ਰਿਹਾ ਤਾਂ ਆਖਰ ਦੁਖੀ ਹੋ ਕੇ ਮਹਿਲਾ ਕਾਂਸਟੇਬਲ ਸੀਨੀਅਰ […]

Share:

ਪੰਜਾਬ ਦੇ ਇੱਕ ਐੱਸ.ਐੱਸ.ਪੀ ਦਫ਼ਤਰ ‘ਚ ਮਹਿਲਾ ਕਾਂਸਟੇਬਲ ਦੇ ਸ਼ਰੀਰਕ ਸ਼ੋਸ਼ਣ ਦਾ ਮਾਮਲਾ ਸਾਮਣੇ ਆਇਆ ਹੈ। ਕਾਂਸਟੇਬਲ ਦੇ ਨਾਲ ਗਲਤ ਹਰਕਤਾਂ ਕਰਨ ਵਾਲੇ ਸੈਨਾ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਫ਼ੀ ਸਮੇਂ ਤੋਂ ਇੱਕ ਏ.ਐਸ.ਆਈ ਅਜਿਹੀਆਂ ਹਰਕਤਾਂ ਕਰਦਾ ਆ ਰਿਹਾ ਸੀ। ਜਦੋਂ ਸੈਨਾ ਕਲਰਕ ਲਗਾਤਾਰ ਸ਼ੋਸ਼ਣ ਕਰਦਾ ਰਿਹਾ ਤਾਂ ਆਖਰ ਦੁਖੀ ਹੋ ਕੇ ਮਹਿਲਾ ਕਾਂਸਟੇਬਲ ਸੀਨੀਅਰ ਅਧਿਕਾਰੀਆਂ ਸਾਮਣੇ ਪੇਸ਼ ਹੋ ਗਈ। ਜਿਸ ਉਪਰੰਤ ਸੀਨੀਅਰ ਅਧਿਕਾਰੀਆਂ ਨੇ ਸਖ਼ਤ ਨੋਟਿਸ ਲੈਂਦੇ ਹੋਏ ਮੁਲਜ਼ਮ ਏ.ਐਸ.ਆਈ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ।ਲੁਧਿਆਣਾ ਜਿਲ੍ਹੇ ਦੇ ਖੰਨਾ ਵਿਖੇ ਐੱਸ.ਐੱਸ.ਪੀ ਦਫ਼ਤਰ ਵਿਖੇ ਬਤੌਰ ਸੈਨਾ ਕਲਰਕ ਤਾਇਨਾਤ ਏਐਸਆਈ ਮਨਜੀਤ ਸਿੰਘ ਇਸੇ ਦਫ਼ਤਰ ‘ਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦਾ ਸ਼ਰੀਰਕ ਸ਼ੋਸ਼ਣ ਕਰ ਰਿਹਾ ਸੀ। ਸੈਨਾ ਕਲਰਕ ਕਾਂਸਟੇਬਲ ਨੂੰ ਬਦਲੀ ਕਰਨ ਦਾ ਡਰਾਵਾ ਦਿੰਦਾ ਸੀ। ਉਸ ਨਾਲ ਗਲਤ ਹਰਕਤਾਂ ਕਰਦਾ ਸੀ। ਵਾਰ ਵਾਰ ਰੋਕਣ ‘ਤੇ ਵੀ ਮਨਜੀਤ ਸਿੰਘ ਨਹੀਂ ਟਲਿਆ। ਆਖਰ ਦੁਖੀ ਹੋ ਕੇ ਮਹਿਲਾ ਕਾਂਸਟੇਬਲ ਨੇ ਆਪਣਾ ਮੂੰਹ ਖੋਲ੍ਹਿਆ। ਇਹ ਕਾਂਸਟੇਬਲ ਸੀਨੀਅਰ ਪੁਲਸ ਅਧਿਕਾਰੀਆਂ ਸਾਮਣੇ ਪੇਸ਼ ਹੋਈ। 

ਐੱਸਐੱਸਪੀ ਦਾ ਸਖ਼ਤ ਐਕਸ਼ਨ

ਪੁਲਸ ਜਿਲ੍ਹਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਂਡਲ ਨੇ ਸਖ਼ਤ ਐਕਸ਼ਨ ਲਿਆ। ਜਦੋਂ ਹੀ ਮਾਮਲਾ ਉਹਨਾਂ ਦੇ ਧਿਆਨ ‘ਚ ਆਇਆ ਤਾਂ ਸਭ ਤੋਂ ਪਹਿਲਾਂ ਸਿਟੀ ਥਾਣਾ ਵਿਖੇ ਮਹਿਲਾ ਕਾਂਸਟੇਬਲ ਦੇ ਬਿਆਨ ਦਰਜ ਕਰਕੇ ਏਐਸਆਈ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਗਏ। ਮੁਕੱਦਮਾ ਦਰਜ ਕਰਨ ਦੀ ਪੁਸ਼ਟੀ ਐੱਸਐੱਸਪੀ ਕੌਂਡਲ ਵੱਲੋਂ ਕੀਤੀ ਗਈ। ਉਹਨਾਂ ਦੱਸਿਆ ਕਿ ਸਬੰਧਤ ਮੁਲਜ਼ਮ ਦੇ ਖਿਲਾਫ ਸ਼ਰੀਰਕ ਸ਼ੋਸ਼ਣ, ਧਮਕੀਆਂ ਦੇਣ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਧਾਰਾਵਾਂ ਲਗਾ ਕੇ ਐੱਫਆਈਆਰ ਦਰਜ ਕੀਤੀ ਗਈ।