ਦਿੱਲੀ ਏਅਰਪੋਰਟ ਤੋਂ ਨਸ਼ਾ ਤਸਕਰ ਨੂੰ ਲਿਆ ਰਹੀ ਪੁਲਿਸ ਦੀ ਕਾਰ ਨੂੰ ਮਾਰੀ ਟੱਕਰ

ਲਵਪ੍ਰੀਤ ਸਿੰਘ ਵਾਸੀ ਡੂਕੇ, ਨੇੜੇ ਝਬਾਲ ਥਾਣਾ ਘਰਿੰਡਾ (ਸ਼੍ਰੀ ਅੰਮ੍ਰਿਤਸਰ ਸਾਹਿਬ) ਨੂੰ ਇੰਦਰਾ ਗਾਂਧੀ ਏਅਰਪੋਰਟ ਟਰਮੀਨਲ-3 ਤੋਂ ਫੜ ਕੇ ਫ਼ਰੀਦਕੋਟ ਲਿਆਂਦਾ ਜਾ ਰਿਹਾ ਸੀ। ਦਿੱਲੀ ਤੋਂ ਫਰੀਦਕੋਟ ਆਉਂਦੇ ਸਮੇਂ ਜਿਵੇਂ ਹੀ ਪੁਲਿਸ ਦੀ ਗੱਡੀ ਬਰਗਾੜੀ ਪਹੁੰਚੀ ਤਾਂ ਧੁੰਦ ਵਧ ਗਈ

Share:

ਹਾਈਲਾਈਟਸ

  • ਡਰਾਈਵਰ ਬਲਕਰਨ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਲਈ ਗੱਡੀ ਕੀਤੀ ਸੀ ਹੌਲੀ

ਫੜੇ ਗਏ ਨਸ਼ਾ ਤਸਕਰ ਨੂੰ ਇੰਦਰਾ ਗਾਂਧੀ ਏਅਰਪੋਰਟ ਟਰਮੀਨਲ, ਦਿੱਲੀ ਤੋਂ ਫਰੀਦਕੋਟ ਲੈ ਕੇ ਜਾ ਰਹੀ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਦੀ ਨਿੱਜੀ ਗੱਡੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਸੀਆਈਏ ਸਟਾਫ਼ ਦੇ ਜਾਂਚ ਅਧਿਕਾਰੀ ਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਸੇਵਕ ਸਿੰਘ ਵਾਸੀ ਕਿਸ਼ਨਪੁਰਾ ਖੁਰਦ ਥਾਣਾ ਧਰਮਕੋਟ ਅਤੇ ਪਿੱਪਲ ਸਿੰਘ ਵਾਸੀ ਜੰਗ ਥਾਣਾ ਲੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ 500 ਗ੍ਰਾਮ ਹੈਰੋਇਨ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਸੀ। ਜਿਸ 'ਚ ਪੁੱਛਗਿੱਛ ਕਰਨ 'ਤੇ ਉਸ ਦੀ ਨਿਸ਼ਾਨਦੇਹੀ ਤੇ ਲਵਪ੍ਰੀਤ ਸਿੰਘ ਵਾਸੀ ਡੂਕੇ, ਨੇੜੇ ਝਬਾਲ ਥਾਣਾ ਘਰਿੰਡਾ (ਸ਼੍ਰੀ ਅੰਮ੍ਰਿਤਸਰ ਸਾਹਿਬ) ਨੂੰ ਇੰਦਰਾ ਗਾਂਧੀ ਏਅਰਪੋਰਟ ਟਰਮੀਨਲ-3 ਤੋਂ ਫੜ ਕੇ ਫ਼ਰੀਦਕੋਟ ਲਿਆਂਦਾ ਜਾ ਰਿਹਾ ਸੀ। ਦਿੱਲੀ ਤੋਂ ਫਰੀਦਕੋਟ ਆਉਂਦੇ ਸਮੇਂ ਜਿਵੇਂ ਹੀ ਪੁਲਿਸ ਦੀ ਗੱਡੀ ਬਰਗਾੜੀ ਪਹੁੰਚੀ ਤਾਂ ਧੁੰਦ ਵਧ ਗਈ।

 

ਡਰਾਈਵਰ ਖਿਲਾਫ ਮਾਮਲਾ ਦਰਜ

ਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਇੱਕ ਟ੍ਰੈਕਟਰ ਚਾਲਕ ਅਚਾਨਕ ਸਾਹਮਣੇ ਤੋਂ ਯੂ-ਟਰਨ ਲੈ ਕੇ ਅੱਗੇ ਆ ਗਿਆ। ਜਦੋਂ ਡਰਾਈਵਰ ਬਲਕਰਨ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਲਈ ਗੱਡੀ ਹੌਲੀ ਕੀਤੀ ਤਾਂ ਉਸ ਨੂੰ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਬੱਸ ਦੀ ਡਰਾਈਵਰ ਸਾਈਡ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਕੇ ਉੱਪਰ ਜਾ ਚੜ੍ਹੀ। ਹਾਦਸੇ ਵਿੱਚ ਉਹ ਵਾਲ-ਵਾਲ ਬਚ ਗਏ। ਇਸ ਘਟਨਾ ਤੋਂ ਬਾਅਦ ਬੱਸ ਚਾਲਕ ਦਵਿੰਦਰ ਸਿੰਘ ਵਾਸੀ ਪਿੰਡ ਚਾਨਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ