ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਨੂੰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆ 

ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਕਰੀਬ 10 ਮਹੀਨੇ ਪਹਿਲਾਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਰਚੀ ਗਈ ਸੀ। ਉਸ ਦੇ ਕਤਲ ਦਾ ਅੰਦਾਜ਼ਾ ਲਗਾਉਂਦੇ ਹੋਏ ਪੰਜਾਬ ਪੁਲਿਸ ਨੇ ਮਾਰਚ ਵਿਚ ਰਾਜਸਥਾਨ ਪੁਲਿਸ ਨੂੰ ਇਨਪੁਟ ਭੇਜ ਕੇ ਅਲਰਟ ਕੀਤਾ ਸੀ।

Share:

ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਸੰਪਤ ਨਹਿਰਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਸੰਪਤ ਨੂੰ ਬਾਹਰ ਲੈ ਕੇ ਆਉਂਦਾ ਗਿਆ ਹੈ। ਉਸਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਗਿਆ ਹੈ। ਹੱਜੇ ਤੱਕ ਇਹ ਨਹੀਂ ਪਤਾ ਚਲਿਆ ਹੈ ਕਿ ਰੋਪੜ ਪੁਲਿਸ ਉਸਨੂੰ ਕਿਸ ਮਾਮਲੇ ਵਿੱਚ ਵਾਰੰਟ ਤੇ ਲੈ ਕੇ ਗਈ ਹੈ।  ਦੱਸ ਦੇਈਏ ਕਿ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਕਰੀਬ 10 ਮਹੀਨੇ ਪਹਿਲਾਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਰਚੀ ਗਈ ਸੀ। ਉਸ ਦੇ ਕਤਲ ਦਾ ਅੰਦਾਜ਼ਾ ਲਗਾਉਂਦੇ ਹੋਏ ਪੰਜਾਬ ਪੁਲਿਸ ਨੇ ਮਾਰਚ ਵਿਚ ਰਾਜਸਥਾਨ ਪੁਲਿਸ ਨੂੰ ਇਨਪੁਟ ਭੇਜ ਕੇ ਅਲਰਟ ਕੀਤਾ ਸੀ। ਪੰਜਾਬ ਪੁਲਿਸ ਨੇ ਮਾਰਚ ਵਿੱਚ ਰਾਜਸਥਾਨ ਪੁਲਿਸ ਨੂੰ ਇੱਕ ਰਸਮੀ ਪੱਤਰ ਲਿਖਿਆ ਸੀ। ਪੱਤਰ ਵਿੱਚ ਦੱਸਿਆ ਗਿਆ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਸੰਪਤ ਨਹਿਰਾ ਸੁਖਦੇਵ ਸਿੰਘ ਗੋਗਾਮੈੜੀ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਹੈ। ਉਸ ਨੇ ਅਪਰਾਧ ਲਈ ਏ.ਕੇ.-47 ਦਾ ਇੰਤਜ਼ਾਮ ਕੀਤਾ ਸੀ। ਇਸ ਦੇ ਬਾਵਜੂਦ ਗੋਗਾਮੇੜੀ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਅਲਰਟ ਤੋਂ ਬਾਅਦ ਰਾਜਸਥਾਨ ਏਟੀਐਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਸੁਰੱਖਿਆ) ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।

ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੁਖਦੇਵ ਸਿੰਘ ਗੋਗਾਮੇੜੀ ਦੀ ਜੈਪੁਰ 'ਚ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਨੇ ਲਈ ਸੀ, ਜੋ ਲਾਰੈਂਸ ਗੈਂਗ ਦਾ ਸਰਗਨਾ ਹੈ। ਸੰਪਤ ਨਹਿਰਾ ਅਤੇ ਗੋਦਾਰਾ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੋਗਾਮੇੜੀ ਦੇ ਕਤਲ ਤੋਂ ਬਾਅਦ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਲੈ ਕੇ ਆਉਂਦੀ ਹੈ ਤਾਂ ਦੋਸ਼ੀ ਸੰਪਤ ਨਹਿਰਾ ਨੂੰ ਰਾਜਸਥਾਨ ਭੇਜ ਦਿੱਤਾ ਜਾਵੇਗਾ। ਸੰਪਤ ਨਹਿਰਾ ਲਾਰੇਂਸ ਬਿਸ਼ਨੋਈ ਦੇ ਕਰੀਬੀ ਹਨ। ਇਹ ਉਹੀ ਗੈਂਗਸਟਰ ਹੈ ਜੋ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਲਈ ਪਿਸਤੌਲ ਲੈ ਕੇ ਮੁੰਬਈ ਪਹੁੰਚਿਆ ਸੀ। ਸੰਪਤ ਨਹਿਰਾ ਨੂੰ ਪੰਜਾਬ ਪੁਲਿਸ ਨੇ ਮਾਰਚ ਵਿੱਚ ਹਥਿਆਰਾਂ ਦੀ ਤਸਕਰੀ ਦੇ ਇੱਕ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸੀ।

ਇਹ ਵੀ ਪੜ੍ਹੋ