Punjab 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 4 ਦਿਨਾਂ 'ਚ 21 ਮੌਤਾਂ, ਮਾਸਟਰਮਾਈਂਡ ਨੇ ਜੇਲ੍ਹ 'ਚੋਂ ਬਣਾਇਆ ਨੈੱਟਵਰਕ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ, ਤਾਂ ਜੋ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਜਾ ਸਕੇ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਪਹਿਲਾਂ ਹੀ ਰਿਪੋਰਟ ਤਲਬ ਕੀਤੀ ਹੈ।

Share:

Punjab News: ਪੰਜਾਬ 'ਚ 4 ਦਿਨਾਂ ਵਿੱਚ ਹੁਣ ਤੱਕ ਜਹਿਰੀਲੀ ਸ਼ਰਾਬ ਪੀਣ ਦੇ ਕਾਰਨ 21 ਮੌਤਾਂ ਹੋ ਚੁਕੀਆਂ ਹਨ। ਸੰਗਰੂਰ ਵਿੱਚ ਇਸਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ ਹੈ ਜਿੱਥੇ ਜਹਿਰੀਲੀ ਸ਼ਰਾਬ ਪੀਣ ਨਾਲ 19 ਮੌਤਾਂ ਹੋ ਚੁੱਕੀਆਂ ਹਨ। ਪਟਿਆਲਾ ਜ਼ਿਲ੍ਹੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਮੌਤਾਂ ਦਾ ਸਿਲਸਿਲਾ ਸ਼ਨੀਵਾਰ ਤੱਕ ਜਾਰੀ ਰਿਹਾ। ਸੰਗਰੂਰ ਅਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਅਜੇ ਵੀ 23 ਦੇ ਕਰੀਬ ਲੋਕ ਦਾਖ਼ਲ ਹਨ।

ਡੀਜੀਪੀ ਤੋਂ ਮੰਗੀ ਰਿਪੋਰਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ, ਤਾਂ ਜੋ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਜਾ ਸਕੇ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਪਹਿਲਾਂ ਹੀ ਰਿਪੋਰਟ ਤਲਬ ਕੀਤੀ ਹੈ।

ਇਸ ਦੇ ਨਾਲ ਹੀ ਪਟਿਆਲਾ ਦੇ ਪਿੰਡ ਤੇਈਪੁਰ ਵਿੱਚ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਚਲਾਉਣ ਵਾਲਾ 29 ਸਾਲਾ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਪਹਿਲਾਂ ਹੀ ਡਿਫਾਲਟਰ ਹੈ। ਉਸ ਨੇ ਤੇਈਪੁਰ ਅਤੇ ਮਟੌਲੀ ਦੇ 300 ਲੋਕਾਂ ਨਾਲ ਕਰੀਬ 3.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਉਸ ਨੇ ਇਹ ਧੋਖਾਧੜੀ 2019 ਤੋਂ 2022 ਦੇ ਸਮੇਂ ਦੌਰਾਨ ਕੀਤੀ ਸੀ ਜਦੋਂ ਉਹ ਪਿੰਡ ਦੀ ਸਹਿਕਾਰੀ ਸਭਾ ਦਾ ਸਕੱਤਰ ਸੀ। ਸੋਸਾਇਟੀ ਦੀ ਆਮਦਨ ਵਧਾਉਣ ਅਤੇ ਲੋਕਾਂ ਨੂੰ ਵੱਡੇ ਲਾਭ ਦੇਣ ਦੇ ਵਾਅਦੇ ਨਾਲ ਸੋਸਾਇਟੀ ਨੂੰ ਲੁਭਾਉਣ ਦੇ ਨਾਲ ਸਹਿਕਾਰੀ ਸਭਾ ਵਿੱਚ ਜਮਾਂ ਕਰਵਾਉਣ ਦੇ ਨਾਂ 'ਤੇ ਪਿੰਡ ਵਾਸੀਆਂ ਤੋਂ ਹੜੱਪ ਲਏ। ਪਰ ਜਮ੍ਹਾਂ ਕਰਵਾਉਣ ਦੀ ਬਜਾਏ ਹੜੱਪ ਲਿਆ ਗਿਆ।

ਮਾਸਟਰ ਮਾਈਂਡ ਹਰਮਨਪ੍ਰੀਤ ਜੇਲ ਵਿੱਚ ਬਣਾਇਆ ਸੀ ਨਕਲੀ ਸ਼ਰਾਬ ਬਣਾਉਣ ਨੈਟਵਰਕ

ਲੋਕਾਂ ਅਨੁਸਾਰ ਹਰਮਨਪ੍ਰੀਤ ਨੇ ਕਮੇਟੀ ਤੋਂ  ਲੱਖ ਰੁਪਏ ਹੜੱਪਣ ਲਈ ਆਪਣੇ ਅਗਵਾ ਹੋਣ ਦੀ ਝੂਠੀ ਕਹਾਣੀ ਘੜੀ ਸੀ, ਜਿਸ ਨੂੰ ਪਿੰਡ ਦੇ ਲੋਕਾਂ ਨੇ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਅਗਵਾ ਕਰਨ ਅਤੇ 1 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸੰਗਰੂਰ ਜੇਲ੍ਹ ਵਿੱਚ ਇੱਕ ਸਾਲ ਬਿਤਾਉਂਦੇ ਹੋਏ ਉਸ ਨੇ ਨਕਲੀ ਸ਼ਰਾਬ ਬਣਾਉਣ ਨੈਟਵਰਕ ਬਣਾਇਆ ਸੀ।

ਤਿੰਨ ਮਹੀਨੇ ਪਹਿਲਾਂ ਜਦੋਂ ਤੋਂ ਉਹ ਜੇਲ੍ਹ ਤੋਂ ਰਿਹਾਅ ਹੋਇਆ ਸੀ, ਉਦੋਂ ਤੋਂ ਹੀ ਪਿੰਡ ਵਾਸੀ ਉਸ 'ਤੇ ਪੈਸੇ ਵਾਪਸ ਕਰਨ ਲਈ ਦਬਾਅ ਪਾ ਰਹੇ ਸਨ। ਇਸ 'ਤੇ ਉਸ ਨੇ ਸ਼ਰਾਬ ਤਸਕਰੀ ਦਾ ਸ਼ਾਰਟਕੱਟ ਚੁਣਿਆ। ਯੂ-ਟਿਊਬ 'ਤੇ ਵੀਡੀਓ ਦੇਖਣ ਤੋਂ ਬਾਅਦ ਉਸ ਨੇ ਘਰ 'ਚ ਸਸਤੀ ਸ਼ਰਾਬ ਬਣਾਉਣ ਦੀ ਫੈਕਟਰੀ ਲਗਾ ਦਿੱਤੀ। ਇਹ ਉਸਦੀ ਪਹਿਲੀ ਡਿਲੀਵਰੀ ਸੀ। 35 ਸਾਲਾ ਹਰਮਨਪ੍ਰੀਤ ਨੇ ਸ਼ਰਾਬ 'ਚ ਈਥਾਨੌਲ ਮਿਲਾਇਆ ਸੀ, ਜਿਸ ਕਾਰਨ ਇਹ ਜ਼ਹਿਰੀਲੀ ਹੋ ਗਈ ਸੀ।

ਇਹ ਵੀ ਪੜ੍ਹੋ