PM ਮੋਦੀ ਅੱਜ 939 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਐਲੀਵੇਟਿਡ ਹਾਈਵੇਅ ਦਾ ਕਰਨਗੇ ਉਦਘਾਟਨ

ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਦੱਸਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਨੂੰ 2 ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ਦਿੱਤੇ ਹਨ। ਲੁਧਿਆਣਾ ਨਿਗਮ ਹੱਦ ਤੱਕ 939 ਕਰੋੜ ਰੁਪਏ ਦੀ ਲਾਗਤ ਨਾਲ 13 ਕਿਲੋਮੀਟਰ ਲੰਬੇ ਐਲੀਵੇਟਿਡ ਹਾਈਵੇਅ ਦਾ ਉਦਘਾਟਨ ਕੀਤਾ ਜਾਵੇਗਾ।

Share:

Punjab News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਵਿੱਚ ਲੱਗੇ ਹੋਏ ਹਨ। ਜਿਸ ਕਾਰਨ ਪੰਜਾਬ ਵਿੱਚ ਨਵੇਂ ਹਾਈਵੇ, ਗਰੀਨ ਫੀਲਡ ਹਾਈਵੇਅ ਅਤੇ ਰੇਲਵੇ ਓਵਰ ਬ੍ਰਿਜ ਬਣਾਏ ਗਏ ਹਨ। ਇਸੇ ਲੜੀ ਤਹਿਤ ਅੱਜ ਪੀਐਮ ਮੋਦੀ ਲੁਧਿਆਣਾ ਦੇ ਐਲੀਵੇਟਿਡ ਹਾਈਵੇਅ ਅਤੇ ਸਾਹਨੇਵਾਲ ਫਰੇਟ ਕੋਰੀਡੋਰ ਦਾ ਉਦਘਾਟਨ ਕਰਨਗੇ। ਹੁਣ ਇਸ ਕੋਰੀਡੋਰ ਤੋਂ ਮਾਲ ਗੱਡੀਆਂ 100 ਦੀ ਰਫ਼ਤਾਰ ਨਾਲ ਲੰਘਣਗੀਆਂ।

ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਦਿੱਤੇ 2 ਲੱਖ ਕਰੋਫ ਦੇ ਪ੍ਰੋਜੈਕਟ

ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਦੱਸਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਨੂੰ 2 ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ਦਿੱਤੇ ਹਨ। ਅੱਜ ਉਨ੍ਹਾਂ ਵੱਲੋਂ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਹੱਦ ਤੱਕ 939 ਕਰੋੜ ਰੁਪਏ ਦੀ ਲਾਗਤ ਨਾਲ 13 ਕਿਲੋਮੀਟਰ ਲੰਬੇ ਐਲੀਵੇਟਿਡ ਹਾਈਵੇਅ ਦਾ ਉਦਘਾਟਨ ਕੀਤਾ ਜਾਵੇਗਾ।

ਇਨ੍ਹਾਂ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

918 ਕਰੋੜ ਰੁਪਏ ਦੀ ਲਾਗਤ ਨਾਲ 65 ਕਿਲੋਮੀਟਰ ਦੀ ਲੰਬਾਈ ਵਾਲੇ ਹਾਈਵੇਅ ਨੰਬਰ 62 ਅਤੇ 7 ਦੇ ਮਲੋਟ ਤੋਂ ਅਬੋਹਰ ਸਾਧੂਵਾਲੀ ਸੈਕਸ਼ਨ ਦਾ ਉਦਘਾਟਨ ਕੀਤਾ ਜਾਵੇਗਾ। 22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇਅ ਨੰਬਰ 9 ਦਾ ਉਦਘਾਟਨ ਕੀਤਾ ਜਾਵੇਗਾ। 367 ਕਰੋੜ ਰੁਪਏ ਦੀ ਲਾਗਤ ਨਾਲ ਬਣੇ 22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇਅ ਨੰ.9 ਦਾ ਉਦਘਾਟਨ ਕੀਤਾ ਜਾਵੇਗਾ। ਸਤਲੁਜ ਦਰਿਆ 'ਤੇ ਨੰਗਲ ਨੇੜੇ 124 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਮਾਰਗੀ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਨਗੇ। ਈਪੀਸੀ ਮੋਡ 'ਤੇ 327 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ NH-703B ਦੇ 75.167 ਕਿਲੋਮੀਟਰ ਲੰਬੇ ਆਰਓਬੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਵਿੱਚ ਮੋਗਾ ਤੋਂ ਮੱਖੂ ਅਤੇ ਹਰੀਕੇ ਤੋਂ ਖਲਾਡਾ ਤੱਕ 2 ਲੇਨਾਂ ਦਾ ਪੁਨਰਵਾਸ ਅਤੇ ਨਵੀਨੀਕਰਨ ਸ਼ਾਮਲ ਹੈ।

ਇਹ ਵੀ ਪੜ੍ਹੋ