ਗੈਂਗਸਟਰ ਦੀਆਂ ਨੇਤਾਵਾਂ ਨਾਲ ਫੋਟੋਆਂ ਨੇ ਪਾਇਆ ਵਖ਼ਤ, ਸੀਐੱਮ ਤੱਕ ਪਹੁੰਚਿਆ ਮਾਮਲਾ

ਪੁਲਿਸ ਨੇ ਦੇਰ ਰਾਤ ਤੱਕ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਤਾਂ ਜੋ ਬਰਾਮਦਗੀ ਕੀਤੀ ਜਾ ਸਕੇ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਖ਼ੁਦ ਇਸ ਮਾਮਲੇ ’ਤੇ ਨਜ਼ਰ ਰੱਖ ਰਹੇ ਹਨ।

Share:

ਹਾਈਲਾਈਟਸ

  • ਪੁਲਿਸ ਸੰਦੀਪ ਦੀ ਜਾਇਦਾਦ ਦਾ ਰਿਕਾਰਡ ਇਕੱਠਾ ਕਰ ਰਹੀ ਹੈ

ਲੁਧਿਆਣਾ ਪੁਲਿਸ ਵੱਲੋਂ ਫੜੇ ਗਏ ਗੈੰਗਸਟਤ ਸੰਦੀਪ ਲੁਧਿਆਣਾ ਦੀਆਂ ਨੇਤਾਵਾਂ ਨਾਲ ਫੋਟੋਆਂ ਨੂੰ ਲੈ ਕੇ ਮਾਮਲਾ ਭੱਖਦਾ ਜਾ ਰਿਹਾ ਹੈ। ਹੁਣ ਇਹ ਫੋਟੋਆਂ ਸੀਐੱਮ ਭਗਵੰਤ ਮਾਨ ਦੇ ਦਰਬਾਰ ਤੱਕ ਜਾ ਪਹੁੰਚੀਆਂ ਹਨ। ਇਸ ਤੋਂ ਬਾਦ ਕਈ ਨੇਤਾਵਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਕਾਬਿਲੇ ਗੌਰ ਹੈ ਕਿ 9 ਜਨਵਰੀ ਨੂੰ ਲੁਧਿਆਣਾ ਦੀ ਸੀਆਈਏ-2 ਪੁਲਿਸ ਨੇ ਲੁਧਿਆਣਾ ਗਰੁੱਪ ਦੇ ਮੁੱਖ ਗੈਂਗਸਟਰ ਸੰਦੀਪ ਨੂੰ ਇੱਕ ਨਜਾਇਜ਼ ਪਿਸਤੌਲ ਅਤੇ 4 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 4.56 ਲੱਖ ਰੁਪਏ, ਇੱਕ ਫਾਰਚੂਨਰ ਕਾਰ ਅਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਸੀ। ਸਿਆਸਤਦਾਨਾਂ ਦੀਆਂ ਸੰਦੀਪ ਨਾਲ ਨੇੜਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ ਅਤੇ ਕਈ ਨੇਤਾ ਉਸਦੇ ਕਰੀਬੀ ਰਹੇ ਹਨ। 

ਪੁਲਿਸ ਨੇ ਲਿਆ ਰਿਮਾਂਡ ਤੇ 

ਪੁਲਿਸ ਨੇ ਸੰਦੀਪ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਸੰਦੀਪ ਦੀ ਜਾਇਦਾਦ ਦਾ ਰਿਕਾਰਡ ਇਕੱਠਾ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਜੀਕੇ ਅਸਟੇਟ, ਭਾਮੀਆਂ ਅਤੇ ਮਾਡਲ ਟਾਊਨ ਨੇੜੇ ਉਸਦੀ ਜਾਇਦਾਦ ਦਾ ਪਤਾ ਲਗਾਇਆ ਹੈ। ਪੁਲਿਸ ਸੰਦੀਪ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਿਸ ਨੇਤਾ ਦੇ ਕਰੀਬ ਸੀ।

 

ਰਿਕਾਰਡ ਦੀ ਵੀ ਜਾਂਚ 

ਸੰਦੀਪ ਦੇ ਕਰੀਬੀ ਆਗੂਆਂ ਵਿੱਚ ਮੌਜੂਦਾ ਸਰਕਾਰ, ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਸ਼ਾਮਲ ਹਨ। ਸੰਦੀਪ ਨੂੰ ਫਾਲੋ ਕਰਨ ਵਾਲੇ ਨੌਜਵਾਨਾਂ ਦੀ ਵੱਡੀ ਗਿਣਤੀ ਹੈ। ਪੁਲਿਸ ਸੰਦੀਪ ਦੇ ਕਾਲ ਡਿਟੇਲ 'ਤੇ ਵੀ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਲੋਕਾਂ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨਾਲ ਉਹ ਲਗਾਤਾਰ ਸੰਪਰਕ ਵਿੱਚ ਸੀ। ਸੂਤਰਾਂ ਅਨੁਸਾਰ ਲੁਧਿਆਣਾ ਪੁਲਿਸ ਸੰਦੀਪ ਦੇ ਸੋਸ਼ਲ ਮੀਡੀਆ ਦੀ ਸਕਰੀਨਿੰਗ ਕਰ ਰਹੀ ਹੈ। 

ਇਹ ਵੀ ਪੜ੍ਹੋ