Strike: ਪੰਜਾਬ ਵਿੱਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਜਾਣੋ ਕੀ ਹੈ ਮਾਮਲਾ

Strike: ਅਗਸਤ 2017 ਤੋਂ ਡੀਲਰ ਮਾਰਜਿਨ ਵਿੱਚ ਵਾਧਾ ਨਾ ਕੀਤੇ ਜਾਣ ਤੋਂ ਨਾਰਾਜ਼ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (PPDAP) ਨੇ 22 ਫਰਵਰੀ ਨੂੰ ਪੰਜਾਬ ਭਰ ਵਿੱਚ ਪੈਟਰੋਲ-ਡੀਜ਼ਲ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ। 

Share:

Strike: ਪੰਜਾਬ ਵਿੱਚ ਇਕ ਵਾਰ ਫਿਰ ਤੋਂ ਲੋਕਾਂ ਨੂੰ ਤੇਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 22 ਫਰਵਰੀ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਗਸਤ 2017 ਤੋਂ ਡੀਲਰ ਮਾਰਜਿਨ ਵਿੱਚ ਵਾਧਾ ਨਾ ਕੀਤੇ ਜਾਣ ਤੋਂ ਨਾਰਾਜ਼ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (PPDAP) ਨੇ 22 ਫਰਵਰੀ ਨੂੰ ਪੰਜਾਬ ਭਰ ਵਿੱਚ ਪੈਟਰੋਲ-ਡੀਜ਼ਲ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ। PPDAP ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ (OMC) ਪੈਟਰੋਲੀਅਮ ਡੀਲਰਾਂ ਦੇ ਮਾਰਜਿਨ ਵਿੱਚ ਵਾਧਾ ਨਹੀਂ ਕਰ ਰਹੀਆਂ, ਜਿਸ ਵਿੱਚ ਪਿਛਲੀ ਵਾਰ ਅਗਸਤ 2017 ਵਿੱਚ ਸੋਧ ਕੀਤੀ ਗਈ ਸੀ। ਡੀਲਰ ਮਾਰਜਿਨ ਵਧਾਉਣ ਸਬੰਧੀ ਤੇਲ ਕੰਪਨੀਆਂ ਦੇ ਪ੍ਰਧਾਨਾਂ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਅਤੇ ਇਸ ਦੀ ਕਾਪੀ ਪ੍ਰਧਾਨ ਮੰਤਰੀ ਨੂੰ ਵੀ ਭੇਜੀ ਗਈ ਹੈ।

17 ਫਰਵਰੀ ਨੂੰ ਵੀ ਪੈਟਰੋਲ-ਡੀਜ਼ਲ ਦੀ ਹੋ ਸਕਦੀ ਹੈ ਕਮੀ 

 
PPDAP ਨੇ ਐਲਾਨ ਕੀਤਾ ਹੈ ਕਿ 22 ਫਰਵਰੀ ਨੂੰ ਸੂਬੇ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਨਹੀਂ ਹੋਵੇਗੀ, ਪਰ 17 ਫਰਵਰੀ ਨੂੰ ਵੀ ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਹੋ ਸਕਦੀ ਹੈ। ਕਾਰਨ ਇਹ ਹੈ ਕਿ 15 ਤਰੀਕ ਨੂੰ ਤੇਲ ਕੰਪਨੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਖਰੀਦ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਸੀਂ ਕਿਸਾਨਾਂ ਦੇ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦਾ ਵੀ ਸਮਰਥਨ ਕੀਤਾ ਹੈ ਅਤੇ ਇਹ ਵੀ ਸੰਭਵ ਹੈ ਕਿ ਉਸ ਦਿਨ ਪੈਟਰੋਲ-ਡੀਜ਼ਲ ਦੀ ਵੀ ਖਰੀਦ ਨਾ ਹੋਵੇ। ਦੋ ਦਿਨਾਂ 'ਚ ਪੈਟਰੋਲ ਪੰਪਾਂ ਦਾ ਸਟਾਕ ਵੀ ਆਪਣੇ ਘੱਟੋ-ਘੱਟ ਪੱਧਰ 'ਤੇ ਪਹੁੰਚ ਜਾਵੇਗਾ। ਅਜਿਹੇ 'ਚ 17 ਫਰਵਰੀ ਨੂੰ ਵੀ ਪੈਟਰੋਲ-ਡੀਜ਼ਲ ਦੀ ਕਮੀ ਹੋ ਸਕਦੀ ਹੈ।

16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਦਾ ਵੀ ਸਮਰਥਨ ਕਰੇਗੀ ਐਸੋਸੀਏਸ਼ਨ 

ਜਥੇਬੰਦੀ ਦੇ ਬੁਲਾਰੇ ਮੌਂਟੀ ਗੁਰਮੀਤ ਸਹਿਗਲ ਨੇ ਦੱਸਿਆ ਕਿ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਭਰ ਦੇ ਪੈਟਰੋਲੀਅਮ ਡੀਲਰ 15 ਫਰਵਰੀ ਨੂੰ ਖਰੀਦ ਦਿਵਸ ਨਹੀਂ ਮਨਾਉਣਗੇ ਅਤੇ ਤੇਲ ਕੰਪਨੀਆਂ ਤੋਂ ਪੈਟਰੋਲ-ਡੀਜ਼ਲ ਦੀ ਖਰੀਦ ਨਹੀਂ ਕਰਨਗੇ। ਇਸ ਤੋਂ ਬਾਅਦ 22 ਫਰਵਰੀ ਨੂੰ ਪੈਟਰੋਲ ਪੰਪਾਂ 'ਤੇ ਪੈਟਰੋਲ-ਡੀਜ਼ਲ ਨਹੀਂ ਵੇਚਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਦਾ ਵੀ ਐਸੋਸੀਏਸ਼ਨ ਸਮਰਥਨ ਕਰੇਗੀ।

ਇਹ ਵੀ ਪੜ੍ਹੋ

Tags :