ਨਵੇਂ ਸਾਲ ਤੋਂ ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹਾ ਇਹ ਤੋਹਫਾ, ਪੜ੍ਹੋ ਪੂਰੀ ਖ਼ਬਰ

ਦਸ ਦੇਈਏ ਕਿ ਵਾਰਾਣਸੀ ਵਿੱਚ ਗੰਗਾ ਨਦੀ ਦੇ ਪਾਣੀ ਦੇ ਨਾਲ-ਨਾਲ ਗੰਗਾ ਆਰਤੀ ਦਾ ਵੀ ਬਹੁਤ ਧਾਰਮਿਕ ਮਹੱਤਵ ਹੈ। ਗੰਗਾ ਆਰਤੀ ਕਈ ਥਾਵਾਂ 'ਤੇ ਕੀਤੀ ਜਾਂਦੀ ਹੈ ਪਰ ਕਾਸ਼ੀ ਦੀ ਗੰਗਾ ਆਰਤੀ ਵਿਸ਼ੇਸ਼ ਹੈ। ਇਹੀ ਕਾਰਨ ਹੈ ਕਿ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਗੰਗਾ ਆਰਤੀ ਕਰਨ ਅਤੇ ਦੇਖਣ ਆਉਂਦੇ ਹਨ।

Share:

New Year Gift: ਨਵੇਂ ਸਾਲ ਦੀ ਸ਼ੁਰੂਆਤ ਤੋਂ ਪੰਜਾਬ ਦੇ ਲੋਕਾਂ ਨੂੰ ਅਨੋਖਾ ਤੋਹਫਾ ਮਿਲਣ ਜਾ ਰਿਹਾ ਹੈ। ਅਸਲ ਵਿੱਚ ਨੰਗਲ ਡੈਮ ਨੇੜੇ ਪਿੰਡ ਵਿਭੋਰ ਸਾਹਿਬ ਦੇ ਘਾਟ 'ਤੇ ਨਵੇਂ ਸਾਲ ਤੋਂ ਵਾਰਾਣਸੀ ਦੀ ਗੰਗਾ ਆਰਤੀ ਵਾਂਗ ਸਤਲੁਜ ਆਰਤੀ ਵੀ ਹੋਵੇਗੀ। ਇਸਦਾ ਵਿਲਖਣ ਨਜ਼ਾਰਾ ਦੇਖਣ ਵਾਲਾ ਹੋਵੇਗਾ। ਇਸ ਲਈ ਕਿਹਾ ਜਾ ਰਿਹਾ ਹੈ ਕਿ ਇਹ ਮੌਕਾ ਪੰਜਾਬ ਦੇ ਲੋਕਾਂ ਲਈ ਤੋਹਫੇ ਤੋਂ ਘੱਟ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਲਖਣ ਨਜ਼ਾਰੇ ਨੂੰ ਦੂਰੋਂ-ਦੂਰੋਂ ਲੋਕ ਦੇਖਣ ਲਈ ਆਉਣਗੇ। ਦਸ ਦੇਈਏ ਕਿ ਵਾਰਾਣਸੀ ਵਿੱਚ ਗੰਗਾ ਨਦੀ ਦੇ ਪਾਣੀ ਦੇ ਨਾਲ-ਨਾਲ ਗੰਗਾ ਆਰਤੀ ਦਾ ਵੀ ਬਹੁਤ ਧਾਰਮਿਕ ਮਹੱਤਵ ਹੈ। ਗੰਗਾ ਆਰਤੀ ਕਈ ਥਾਵਾਂ 'ਤੇ ਕੀਤੀ ਜਾਂਦੀ ਹੈ ਪਰ ਕਾਸ਼ੀ ਦੀ ਗੰਗਾ ਆਰਤੀ ਵਿਸ਼ੇਸ਼ ਹੈ। ਇਹੀ ਕਾਰਨ ਹੈ ਕਿ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਗੰਗਾ ਆਰਤੀ ਕਰਨ ਅਤੇ ਦੇਖਣ ਆਉਂਦੇ ਹਨ। ਤੁਸੀਂ ਗੰਗਾ ਆਰਤੀ ਵਿੱਚ ਕਈ ਵਾਰ ਹਿੱਸਾ ਲਿਆ ਹੋਵੇਗਾ। ਦੇਸ਼ ਵਿੱਚ ਗੰਗਾ ਆਰਤੀ ਮੁੱਖ ਤੌਰ 'ਤੇ ਹਰਿਦੁਆਰ ਅਤੇ ਕਾਸ਼ੀ (ਵਾਰਾਣਸੀ) ਵਿੱਚ ਹੁੰਦੀ ਹੈ, ਜਿੱਥੇ ਲੋਕ ਆਰਤੀ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ।

ਸਤਲੁਜ ਆਰਤੀ ਹਰ ਰੋਜ਼ ਸ਼ਾਮ 6 ਵਜੇ ਪਵਿੱਤਰ ਘਾਟ 'ਤੇ ਹੋਵੇਗੀ

ਜਾਣਕਾਰੀ ਦੇ ਮੁਤਾਬਿਕ ਭਗਵਾਨ ਸ਼ੰਕਰ ਦੇ ਤਪੱਸਿਆ ਸਥਾਨ ਮਾਨਸਰੋਵਰ ਤੋਂ ਆਉਂਦੀ ਸਤਲੁਜ ਨਦੀ ਦੀ ਆਰਤੀ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਸ਼ਿਵਪੁਰੀ ਵਿਕਾਸ ਕਮੇਟੀ ਦੇ ਚੇਅਰਮੈਨ ਸਤੀਸ਼ ਸ਼ਰਮਾ ਨੇ ਇਹ ਨਿਵੇਕਲੀ ਪਹਿਲ ਕੀਤੀ ਹੈ। ਕਮੇਟੀ ਨੇ 1 ਜਨਵਰੀ 2024 ਤੋਂ ਸਤਲੁਜ ਆਰਤੀ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਤਲੁਜ ਆਰਤੀ ਹਰ ਰੋਜ਼ ਸ਼ਾਮ 6 ਵਜੇ ਪਵਿੱਤਰ ਘਾਟ 'ਤੇ ਡੂੰਘੀ ਸ਼ਰਧਾ ਅਤੇ ਮੰਤਰਾਂ ਦੇ ਜਾਪ ਦੇ ਵਿਚਕਾਰ ਹੋਵੇਗੀ। ਘਾਟ ਨੂੰ ਸੁੰਦਰ ਬਣਾਉਣ ਲਈ ਕਰੀਬ 25 ਪਿੰਡਾਂ ਦੇ ਨੌਜਵਾਨਾਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੈ। 'ਸਵੱਛ ਘਾਟ, ਹਰਾ ਘਾਟ, ਇਹ ਮੇਰਾ ਘਾਟ' ਦੇ ਸੰਦੇਸ਼ ਤਹਿਤ ਸਫ਼ਾਈ ਪ੍ਰੋਗਰਾਮ ਵੀ ਜਾਰੀ ਰਹੇਗਾ।

ਦਸ਼ਾਸ਼ਵਮੇਧ ਘਾਟ 'ਤੇ 1991 ਤੋਂ ਗੰਗਾ ਆਰਤੀ ਹੋਈ ਸੀ ਸ਼ੁਰੂ

ਦੱਸ ਦੇਈਏ ਕਿ ਵਾਰਾਣਸੀ ਵਿੱਚ ਪਹਿਲੀ ਗੰਗਾ ਆਰਤੀ ਸਾਲ 1991 ਵਿੱਚ ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ ਤੋਂ ਸ਼ੁਰੂ ਹੋਈ ਸੀ। ਉਦੋਂ ਤੋਂ, ਸੂਰਜ ਡੁੱਬਣ ਤੋਂ ਬਾਅਦ ਸ਼ਾਮ ਨੂੰ ਲਗਾਤਾਰ ਆਰਤੀ ਕੀਤੀ ਜਾਂਦੀ ਹੈ। ਇਹ ਆਰਤੀ 45 ਮਿੰਟ ਲਈ ਕੀਤੀ ਜਾਂਦੀ ਹੈ। ਗੰਗਾ ਆਰਤੀ ਦੌਰਾਨ ਗੰਗਾ ਦੇ ਜਲ ਵਿੱਚ ਦੀਵੇ ਦੀ ਲਾਟ ਇੱਕ ਅਲੌਕਿਕ ਦ੍ਰਿਸ਼ ਸਿਰਜਦੀ ਹੈ। ਰਿਸ਼ੀਕੇਸ਼ ਅਤੇ ਵਾਰਾਣਸੀ ਤੋਂ ਇਲਾਵਾ ਹੁਣ ਪ੍ਰਯਾਗਰਾਜ ਅਤੇ ਚਿਤਰਕੂਟ ਵਿੱਚ ਵੀ ਗੰਗਾ ਆਰਤੀ ਹੋਣ ਲੱਗੀ ਹੈ। ਗੰਗਾ ਆਰਤੀ ਬਾਰੇ ਇੱਕ ਮਾਨਤਾ ਹੈ ਕਿ ਇਹ ਮਨ ਵਿੱਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ।

ਇਹ ਵੀ ਪੜ੍ਹੋ