ਠੰਡ ਨੇ ਠਾਰੇ ਲੋਕ,ਧੁੰਦ ਕਾਰਨ ਹਵਾਈ ਉਡਾਣਾਂ ਰੱਦ ਕਈ ਟ੍ਰੇਨਾਂ ਲੇਟ

ਮੌਸਮ ਵਿਭਾਗ ਦੇ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ 9 ਜਨਵਰੀ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ।

Share:

ਹਾਈਲਾਈਟਸ

  • ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਧੁੰਦ ਦੀ ਚੇਤਾਵਨੀ ਹੈ

ਇੱਕ ਪਾਸੇ ਜਿੱਥੇ ਧੁੰਦਾ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਉੱਥੇ ਹੀ ਚੱਲ ਰਹੀ ਸ਼ੀਤ ਲਹਿਰ ਨੇ ਲੋਕਾਂ ਨੂੰ ਕੰਬਣ ਲਾ ਦਿੱਤਾ ਹੈ। ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਦੇ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ 9 ਜਨਵਰੀ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ।

 

ਘੱਟ ਵਿਜੀਬਿਲਟੀ ਕਾਰਨ ਉਡਾਣਾ ਰੱਦ

ਖ਼ਰਾਬ ਮੌਸਮ ਅਤੇ ਧੁੰਦ ਕਾਰਨ ਸ਼ੁੱਕਰਵਾਰ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ 14 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਦੋਂ ਕਿ 19 ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੋਈਆਂ। ਸਵੇਰੇ 60 ਮੀਟਰ ਵਿਜ਼ੀਬਿਲਟੀ ਹੋਣ ਕਾਰਨ ਸਵੇਰੇ 9 ਵਜੇ ਤੱਕ ਦੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ।

 

ਰੇਲ ਸਫਰ ਤੇ ਵੀ ਅਸਰ

ਸੰਘਣੀ ਧੁੰਦ ਕਾਰਨ ਹਵਾਈ ਸਫਰ ਦੇ ਨਾਲ ਰੇਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਵਿੱਚ ਦਿੱਲੀ ਕਾਲਕਾ ਸ਼ਤਾਬਦੀ ਆਪਣੇ ਨਿਰਧਾਰਤ ਸਮੇਂ ਤੋਂ 40 ਮਿੰਟ ਲੇਟ ਸੀ। ਸਾਬਰਮਤੀ ਜੰਮੂ ਐਕਸਪ੍ਰੈਸ 5 ਘੰਟੇ ਦੀ ਦੇਰੀ ਨਾਲ ਚੰਡੀਗੜ੍ਹ ਪਹੁੰਚੀ। ਜਦੋਂਕਿ ਮੁਦਰਾ ਐਕਸਪ੍ਰੈਸ ਵੀ 4 ਘੰਟੇ ਦੀ ਦੇਰੀ ਨਾਲ ਸਵੇਰੇ 6 ਵਜੇ ਚੰਡੀਗੜ੍ਹ ਪੁੱਜੀ। ਇਸੇ ਤਰ੍ਹਾਂ ਕਾਲਕਾ ਹਾਵੜਾ ਐਕਸਪ੍ਰੈਸ 2 ਘੰਟੇ 20 ਮਿੰਟ ਲੇਟ ਹੈ।

 

ਅਗਲੇ 4 ਦਿਨਾਂ ਤੱਕ ਰਾਹਤ ਨਹੀਂ

ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਧੁੰਦ ਦੀ ਚੇਤਾਵਨੀ ਹੈ। ਕੱਲ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 4 ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇਕ ਡਿਗਰੀ ਘੱਟ ਸੀ। ਵੀਰਵਾਰ ਨੂੰ ਸੀਜ਼ਨ 'ਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 1 ਡਿਗਰੀ ਵਧਿਆ ਹੈ ਪਰ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਘੱਟ ਗਿਆ ਹੈ।

ਇਹ ਵੀ ਪੜ੍ਹੋ