PATIALA: ਟਰੈਕਟਰ ਟਰਾਲੀ ਦੀ ਚਪੇਟ ਚ ਆਉਣ ਕਾਰਨ ਸਕੂਟੀ ਸਵਾਰ ਮਹਿਲਾ ਕਾਂਸਟੇਬਲ ਤੇ ਉਸ ਦੇ ਦੋਸਤ ਦੀ ਮੌਤ

ਰਮਨਪ੍ਰੀਤ ਕੌਰ ਰੋਜ਼ਾਨਾ ਬੱਸ ਰਾਹੀਂ ਚੰਡੀਗੜ੍ਹ ਜਾਂਦੀ ਸੀ ਅਤੇ ਆਪਣੀ ਸਕੂਟੀ ਰਾਏਪੁਰ ਮੰਡਲਾ ਦੇ ਬੱਸ ਅੱਡੇ 'ਤੇ ਖੜ੍ਹੀ ਕਰਦੀ ਸੀ। ਇਸ ਹਾਦਸੇ ਤੋਂ ਬਾਅਦ ਮਹਿਲਾ ਕਾਂਸਟੇਬਲ ਦੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਖੋਹ ਲਿਆ ਗਿਆ ਹੈ।

Share:

ਪਟਿਆਲਾ ਦੇ ਬਹਾਦਰਗੜ੍ਹ ਦੇ ਪਿੰਡ ਰਾਏਪੁਰ ਮੰਡਲਾਂ ਵਿੱਚ ਡਿਊਟੀ ਲਈ ਸਕੂਟਰ ’ਤੇ ਜਾ ਰਹੀਆਂ ਦੋ ਔਰਤਾਂ ਨੂੰ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਕੂਟਰ ਚਲਾ ਰਹੀ ਮਹਿਲਾ ਕਾਂਸਟੇਬਲ ਰਮਨਪ੍ਰੀਤ ਕੌਰ ਅਤੇ ਉਸਦੀ ਸਹੇਲੀ ਨਿਸ਼ਾ ਸ਼ਰਮਾ ਦੀ ਮੌਤ ਹੋ ਗਈ।

ਡਰਾਈਵਰ ਮੌਕੇ ਤੋਂ ਫਰਾਰ

ਹਾਦਸੇ ਮਗਰੋਂ ਪੁਲਿਸ ਨੇ ਮਹਿਲਾ ਕਾਂਸਟੇਬਲ ਰਮਨਪ੍ਰੀਤ ਕੌਰ ਦੇ ਪਿਤਾ ਕਰਮ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਟਰੈਕਟਰ ਟਰਾਲੀ ਦਾ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਪਰਿਵਾਰ ਦਾ ਇਕਲੋਤਾ ਸਹਾਰਾ

ਪਿੰਡ ਦੇ ਸਰਪੰਚ ਗਿਆਨ ਸਿੰਘ ਨੇ ਦੱਸਿਆ ਕਿ ਰਮਨਪ੍ਰੀਤ ਕੌਰ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀ। ਉਹ ਸਾਲ 2016 ਵਿੱਚ ਪੁਲਿਸ ਵਿੱਚ ਭਰਤੀ ਹੋਈ ਸੀ ਅਤੇ ਇਨ੍ਹੀਂ ਦਿਨੀਂ ਉਹ ਚੰਡੀਗੜ੍ਹ ਆਈਆਰਬੀ ਵਿੱਚ ਤਾਇਨਾਤ ਸੀ। ਪਰਿਵਾਰ ਵਿਚ ਉਸ ਦੀ ਵੱਡੀ ਭੈਣ ਮਾਨਸਿਕ ਤੌਰ 'ਤੇ ਕਮਜ਼ੋਰ ਅਤੇ ਸਰੀਰਕ ਤੌਰ 'ਤੇ ਲਾਚਾਰ ਹੈ। ਮਾਂ ਵੀ ਦਿਮਾਗੀ ਤੌਰ 'ਤੇ ਕਮਜ਼ੋਰ ਹੈ, ਇਸ ਲਈ ਰਮਨਪ੍ਰੀਤ ਕੌਰ ਹੀ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਆਪਣੀ ਭੈਣ ਦੀ ਦੇਖਭਾਲ ਕਰਦੀ ਸੀ। 

ਦੋਸਤ ਵੀ ਹਾਦਸੇ ਦੀ ਹੋਈ ਸ਼ਿਕਾਰ 

ਰਮਨਪ੍ਰੀਤ ਕੌਰ ਅਤੇ ਉਸ ਦੀ ਸਹੇਲੀ ਨਿਸ਼ਾ ਸ਼ਰਮਾ ਦੋਵੇਂ ਬੱਸ ਸਟੈਂਡ 'ਤੇ ਸਕੂਟੀ ਖੜ੍ਹੀ ਕਰਦੀ ਸੀ।। ਨਿਸ਼ਾ ਸ਼ਰਮਾ ਇੱਕ 30 ਸਾਲਾ ਵਿਆਹੁਤਾ ਔਰਤ ਸੀ, ਜਿਸ ਦੇ ਪਰਿਵਾਰ ਵਿੱਚ ਇੱਕ ਪੁੱਤਰ ਵੀ ਹੈ। ਉਹ ਚੰਡੀਗੜ੍ਹ ਵਿੱਚ ਇੱਕ ਪ੍ਰਾਈਵੇਟ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਇਸ ਹਾਦਸੇ ਵਿੱਚ ਉਸ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ