PATIALA: ਘਰ 'ਚ ਸਬਜ਼ੀ ਬਣਾਉਂਦੇ ਸਮੇਂ ਫੱਟਿਆਂ ਕੁੱਕਰ, ਬਾਲ-ਬਾਲ ਬਚਿਆਂ ਪਰਿਵਾਰ

ਕੁੱਕਰ ਵਿੱਚ ਧਮਾਕਾ ਹੋਣ ਸਮੇਂ ਆਸਪਾਸ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਸਾਰੇ ਸੁਰੱਖਿਅਤ ਹਨ। ਹਾਦਸੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕੁੱਕਰ ਦੀ ਸੀਟੀ ਜਾਂ ਢੱਕਣ ਦੀ ਰਬੜ ਖਰਾਬ ਹੋ ਜਾਂਦੀ ਹੈ ਤਾਂ ਅਕਸਰ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਕੁੱਕਰ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ।

Share:

ਪਟਿਆਲਾ ਤੋਂ ਇੱਕ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ। ਖਬਰ ਮੁਤਾਬੀਕ ਸਬਜ਼ੀ ਪਕਾਉਂਦੇ ਸਮੇਂ ਕੁਕਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਏਕਤਾ ਨਗਰ ਦੇ ਆਸ-ਪਾਸ ਦਾ ਦੱਸਿਆ ਜਾ ਰਿਹਾ ਹੈ ਪਰ ਲੋਕੇਸ਼ਨ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ ਇਹ ਵੀਡੀਓ ਪਟਿਆਲਾ ਦੀਆਂ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਵਾਇਰਲ ਹੋ ਰਹੀ ਹੈ।

ਘਟਨਾ ਸਮੇਂ ਬੱਚਾ ਵੀ ਨੇੜੇ ਹੀ ਸੀ

ਕੂਕਰ ਫਟਣ ਦੀ ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਔਰਤ ਰਸੋਈ 'ਚ ਕੰਮ ਕਰ ਰਹੀ ਸੀ ਜਦੋਂ ਰਸੋਈ ਗੈਸ 'ਤੇ ਕੁੱਕਰ ਰੱਖਿਆ ਹੋਇਆ ਸੀ। ਉਸ ਦੇ ਕੋਲ ਇੱਕ ਛੋਟਾ ਬੱਚਾ ਖੜ੍ਹਾ ਸੀ ਅਤੇ ਦੂਜੇ ਪਾਸੇ ਇੱਕ ਬਜ਼ੁਰਗ ਔਰਤ ਵੀ ਖੜ੍ਹੀ ਸੀ। ਅਚਾਨਕ ਕੁੱਕਰ 'ਚ ਧਮਾਕਾ ਹੋਣ ਕਾਰਨ ਰਸੋਈ 'ਚ ਰੱਖਿਆ ਸਾਮਾਨ ਅਤੇ ਲਕੜੀ ਦਾ ਦਰਾਜ਼ ਟੁੱਟ ਕੇ ਹੇਠਾਂ ਡਿੱਗ ਗਿਆ। ਰਸੋਈ ਦੇ ਸਾਹਮਣੇ ਇਕ ਬਜ਼ੁਰਗ ਮੈਂਬਰ ਵੀ ਬੈਠਾ ਸੀ ਪਰ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ ਤੇਜ਼ ਧਮਾਕੇ ਵਿਚ ਸਭ ਕੁਝ ਚਕਨਾਚੂਰ ਹੋ ਗਿਆ।

ਸੋਸ਼ਲ ਮੀਡੀਆ 'ਤੇ ਹੋ ਰਹੀ ਵੀਡੀਓ ਵਾਇਰਲ  

ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ। ਏਕਤਾ ਨਗਰ ਦੇ ਰਹਿਣ ਵਾਲੇ ਕੈਲਾਸ਼ ਪੁਰੋਹਿਤ ਦਾ ਕਹਿਣਾ ਹੈ ਕਿ ਉਸ ਨੇ ਏਕਤਾ ਨਗਰ ਵਿੱਚ ਕੁੱਕਰ ਫਟਣ ਦੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਦੇਖੀ ਹੈ। ਉਹ ਪਰਿਵਾਰ ਦੀ ਪਛਾਣ ਵੀ ਕਰ ਰਿਹਾ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਕੂਕਰ ਦੀ ਵਰਤੋਂ ਧਿਆਨ ਨਾਲ ਕਰਨ ਲਈ ਕਿਹਾ ਜਾ ਸਕੇ।

ਇਹ ਵੀ ਪੜ੍ਹੋ

Tags :