ਪਟਿਆਲਾ: ਆਰਥਿਕ ਤੰਗੀ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਹੜ੍ਹਾਂ ਦੌਰਾਨ ਹੋਇਆਂ ਸੀ ਲੱਖਾਂ ਦਾ ਨੁਕਸਾਨ

ਕਰਜ਼ਦਾਰਾਂ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਬਲਬੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।

Share:

ਪਸਿਆਣਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਧਰਮਹੇੜੀ ਵਿੱਚ ਇੱਕ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕੀ ਇਹ ਹੜ੍ਹ ਪ੍ਰਭਾਵਿਤ ਕਿਸਾਨ ਸੀ ਜੋ ਕੀ ਹੜ੍ਹਾਂ ਤੋਂ ਬਾਅਦ ਤੋਂ ਹੀ ਆਰਥਿਕ ਤੰਗੀ ਵਿੱਚੋਂ ਗੁਜਰ ਰਿਹਾ ਸੀ। ਇਸ ਕਿਸਾਨ ਦਾ ਹੜ੍ਹ ਦੌਰਾਨ ਦੁਧਾਰੂ ਪਸ਼ੂਆਂ ਅਤੇ ਫਸਲਾਂ ਦਾ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨੀ ਵਿਚ ਸੀ। ਬਲਬੀਰ ਸਿੰਘ ਨਾਂ ਦੇ ਇਸ ਸੱਠ ਸਾਲਾ ਬਜ਼ੁਰਗ ਕਿਸਾਨ ਦੀ ਲਾਸ਼ ਘਰ ਵਿੱਚ ਲਟਕਦੀ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੂਰਾ ਮਾਮਲਾ

ਬਲਬੀਰ ਸਿੰਘ ਕੋਲ ਖੇਤੀ ਲਈ ਢਾਈ ਏਕੜ ਦੇ ਕਰੀਬ ਜ਼ਮੀਨ ਸੀ। ਹੜ੍ਹ ਦੌਰਾਨ ਉਸ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬਾਅਦ ਉਹ ਦੁਬਾਰਾ ਫ਼ਸਲ ਨਹੀਂ ਬੀਜ ਸਕਿਆ। ਉਸ ਦੇ ਦੁਧਾਰੂ ਪਸ਼ੂ ਹੜ੍ਹ ਵਿੱਚ ਰੁੜ੍ਹ ਜਾਣ ’ਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਕਿਸਾਨ ਅਤੇ ਪਰਿਵਾਰ ਕਾਫੀ ਸਮੇਂ ਤੋਂ ਬੁਰੇ ਆਰਥਿਕ ਹਲਾਤਾਂ ਵਿੱਚ ਸਨ  ਪਰ ਕੋਈ ਹੱਲ ਨਹੀਂ ਨਿਕਲ ਰਿਹਾ ਸੀ।  ਵੀਰਵਾਰ ਨੂੰ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਲਟਕਦੀ ਦੇਖੀ ਤਾਂ ਪੁਲਿਸ ਨੂੰ ਫੋਨ ਕੀਤਾ।

ਕੀ ਕਹਿਣਾ ਹੈ ਪੁਲਿਸ ਦਾ 

ਪਸਿਆਣਾ ਥਾਣੇ ਦੇ ਐਸਐਚਓ ਕਰਨਵੀਰ ਸੰਧੂ ਨੇ ਦੱਸਿਆ ਕਿ ਰਾਮਨਗਰ ਪੁਲਿਸ ਚੌਕੀ ਨੇ ਕਿਸਾਨ ਦੀ ਮੌਤ ਤੋਂ ਬਾਅਦ ਧਾਰਾ 174 ਤਹਿਤ ਪੋਸਟਮਾਰਟਮ ਕਰਵਾਇਆ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਜਿਸ ਕਾਰਨ ਕਰਜ਼ੇ ਦੀ ਰਕਮ ਦਾ ਪਤਾ ਨਹੀਂ ਲੱਗ ਸਕਿਆ, ਪਰ ਪਰਿਵਾਰ ਨੇ ਆਰਥਿਕ ਤੰਗੀ ਦਾ ਜ਼ਰੂਰ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ