Patiala: ਪੁਲਿਸ ਨੇ ਗੈਂਗਸਟਰ ਸੰਪਤ ਨਹਿਰਾ ਨੂੰ ਅਦਾਲਤ 'ਚ ਪੇਸ਼ ਕਰ ਚਾਰ ਦਿਨ ਦਾ ਰਿਮਾਂਡ ਕੀਤਾ ਹਾਸਲ

ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚ ਪਟਿਆਲਾ ਪੁਲਸ ਵੱਲੋਂ ਰਿਮਾਂਡ 'ਤੇ ਲਏ ਗਏ ਗੈਂਗਸਟਰ ਸੰਪਤ ਨਹਿਰਾ ਤੋਂ ਪੁਲਸ ਨੇ ਐਤਵਾਰ ਨੂੰ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ।

Share:

ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚ ਪਟਿਆਲਾ ਪੁਲਸ ਵੱਲੋਂ ਰਿਮਾਂਡ 'ਤੇ ਲਏ ਗਏ ਗੈਂਗਸਟਰ ਸੰਪਤ ਨਹਿਰਾ ਤੋਂ ਪੁਲਸ ਨੇ ਐਤਵਾਰ ਨੂੰ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੰਪਤ ਨਹਿਰਾ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪਟਿਆਲਾ ਪੁਲਸ ਨੇ ਚਾਰ ਦਿਨ ਦੇ ਰਿਮਾਂਡ 'ਤੇ ਲਿਆ ਹੈ। ਐਤਵਾਰ ਨੂੰ ਐਸਐਸਪੀ ਦੀ ਨਿਗਰਾਨੀ ਹੇਠ ਸੰਪਤ ਨਹਿਰਾ ਤੋਂ ਦੋ ਵਾਰ ਪੁੱਛ-ਪੜਤਾਲ ਕੀਤੀ ਗਈ ਅਤੇ ਦੋਵੇਂ ਵਾਰ ਉਸ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ। ਪੰਜਾਬ 'ਚ ਗੈਂਗਸਟਰਾਂ ਨੂੰ ਲਗਾਤਾਰ ਗੈਰ-ਕਾਨੂੰਨੀ ਅਤੇ ਆਧੁਨਿਕ ਹਥਿਆਰ ਮੁਹੱਈਆ ਕਰਵਾਉਣ 'ਚ ਸੰਪਤ ਨਹਿਰਾ ਦੀ ਵੱਡੀ ਭੂਮਿਕਾ ਸਾਹਮਣੇ ਆਈ ਹੈ। ਇਸ ਕਾਰਨ ਪਟਿਆਲਾ ਪੁਲਿਸ ਨੇ ਉਸਨੂੰ ਰਿਮਾਂਡ 'ਤੇ ਲਿਆ ਹੈ।

 

ਆਧੁਨਿਕ ਪਿਸਤੌਲਾਂ ਸਮੇਤ ਕੀਤਾ ਸੀ ਕਾਬੂ

ਦੱਸਣਯੋਗ ਹੈ ਕਿ ਸੀਆਈਏ ਸਟਾਫ਼ ਨੇ ਪਸਿਆਣਾ ਥਾਣਾ ਖੇਤਰ ਵਿੱਚ ਦੋ ਵਿਅਕਤੀਆਂ ਨੂੰ ਚਾਰ ਪਿਸਤੌਲਾਂ ਸਮੇਤ ਕਾਬੂ ਕੀਤਾ ਸੀ। ਕਾਬੂ ਕੀਤੇ ਗਏ ਸੰਦੀਪ ਸਿੰਘ ਵਾਸੀ ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ ਕੋਲੋਂ 32 ਬੋਰ ਦੇ ਤਿੰਨ ਆਧੁਨਿਕ ਪਿਸਤੌਲ ਅਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਦੋਂਕਿ ਦੂਜੇ ਮੁਲਜ਼ਮ ਜਸਵਿੰਦਰ ਸਿੰਘ ਉਰਫ ਜੱਸ ਵਾਸੀ ਭਾਗੀਕੇ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪਾਸੋਂ ਇੱਕ ਪਿਸਤੌਲ .32 ਬੋਰ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ।

 

ਇਹ ਵੀ ਪੜ੍ਹੋ

Tags :