PATIALA: 40 ਸਾਲਾ ਔਰਤ ਨੇ ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ, ਨਾਭਾ ਤੋਂ ਪਟਿਆਲਾ ਭੈਣ ਦੇ ਘਰ ਆਈ ਸੀ ਇਲਾਜ ਲਈ

ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

Share:

ਨਾਭਾ ਤੋਂ ਪਟਿਆਲਾ ਇਲਾਜ ਲਈ ਆਈ 40 ਸਾਲਾ ਔਰਤ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਔਰਤ ਦੀ ਪਛਾਣ ਨਾਭਾ ਦੇ ਪਿੰਡ ਤੁੰਗਾ ਦੀ ਰਹਿਣ ਵਾਲੀ ਹਰਜੀਤ ਕੌਰ ਵਜੋਂ ਹੋਈ ਹੈ। ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਗੋਤਾਖੋਰਾਂ ਨੇ ਔਰਤ ਦੀ ਲਾਸ਼ ਨੂੰ ਬਾਹਰ ਕੱਢ ਕੇ ਪੁਲਿਸ ਅਤੇ ਪਰਿਵਾਰ ਨੂੰ ਸੂਚਿਤ ਕੀਤਾ। 

ਲੰਬੇ ਸਮੇਂ ਤੋਂ ਸੀ ਮਾਨਸਿਕ ਰੋਗ ਤੋਂ ਪੀੜਤ

ਹਰਜੀਤ ਕੌਰ ਦੀ ਉਮਰ 40 ਸਾਲ ਸੀ ਅਤੇ ਉਹ ਮਾਨਸਿਕ ਰੋਗ ਤੋਂ ਪੀੜਤ ਸੀ। ਉਹ ਨਾਭਾ ਰੋਡ 'ਤੇ ਸਥਿਤ ਹਸਪਤਾਲ 'ਚ ਜ਼ੇਰੇ ਇਲਾਜ ਸੀ। ਉਹ ਨਾਭਾ ਤੋਂ ਅਬਲੋਵਾਲ ਸਥਿਤ ਆਪਣੀ ਭੈਣ ਦੇ ਘਰ ਹਸਪਤਾਲ ਜਾਣ ਲਈ ਆਈ ਸੀ। ਜਿੱਥੋਂ ਉਸ ਨੂੰ ਸਵੇਰੇ ਹਸਪਤਾਲ ਜਾਣਾ ਸੀ।

ਨਹਿਰ 'ਚ ਮਾਰੀ ਛਾਲ

ਸਵੇਰੇ ਉਹ ਘਰੋਂ ਨਿਕਲੀ, ਅਬਲੋਬਲ ਨਹਿਰ ਦੀ ਪੁਲੀ 'ਤੇ ਪਹੁੰਚ ਕੇ ਨਹਿਰ 'ਚ ਛਾਲ ਮਾਰ ਦਿੱਤੀ। ਗੋਤਾਖੋਰ ਕਲੱਬ ਦੇ ਮੁਖੀ ਸ਼ੰਕਰ ਭਾਰਦਵਾਜ ਅਤੇ ਉਨ੍ਹਾਂ ਦੀ ਟੀਮ ਨੇ ਨਹਿਰ ਤੋਂ ਹਰਜੀਤ ਕੌਰ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜਿਸ ਦੇ ਚੱਲਦਿਆਂ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋ

Tags :