ਪਠਾਨਕੋਟ ਪੁਲਿਸ ਨੇ ਹਰਦੀਪ ਸਿੰਘ ਨਿੱਜਰ ਦੇ ਸਾਥੀ ਨੂੰ ਲੁਧਿਆਣਾ ਤੋਂ ਕੀਤਾ ਗ੍ਰਿਫਤਾਰ, 2016 ਵਿੱਚ ਕੈਨੇਡਾ ਤੋਂ ਆਇਆ ਸੀ ਪੰਜਾਬ

ਲੁਧਿਆਣਾ ਦੇ ਵਿਚ ਪਠਾਨਕੋਟ ਪੁਲਿਸ ਦੇ ਵਲੋ ਕਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ।

Share:

ਪਠਾਨਕੋਟ ਪੁਲਿਸ ਦੇ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਇੱਕ ਪੁਰਾਣੇ ਸਾਥੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਤੇ ਪਹਿਲਾਂ ਵੀ ਆਰਮਸ ਐਕਟ ਅਤੇ ਯੂਏਪੀਏ ਤਹਿਤ ਕਈ ਮਾਮਲੇ ਦਰਜ ਹਨ।  ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।।

ਸ਼ਿਵ ਸੈਨਾ ਸੰਗਠਨ ਨਾਲ ਜੁੜੇ ਨੇਤਾ ਨੂੰ ਦਿੰਦਾ ਸੀ ਧਮਕੀਆਂ

ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਦਾ ਨਾਮ ਮਨਦੀਪ ਸਿੰਘ ਧਾਲੀਵਾਲ ਹੈ। ਉਹ ਪਠਾਨਕੋਟ ਦੇ ਸ਼ਿਵ ਸੈਨਾ ਸੰਗਠਨ ਨਾਲ ਜੁੜੇ ਇੱਕ ਨੇਤਾ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਮੁਲਜ਼ਮ ਦੇ ਕੋਲੋਂ 23 ਲੱਖ 50 ਹਜਾਰ ਰੁਪਏ, ਤਿੰਨ ਮੋਬਾਈਲ ਫੋਨ, ਇੱਕ ਕਾਰ ਅਤੇ ਦੋ ਪਾਸਪੋਰਟ ਜ਼ਬਤ ਕੀਤੇ ਗਏ ਹਨ। ਮੁਲਜ਼ਮ 2016 ਵਿੱਚ ਕੈਨੇਡਾ ਤੋਂ ਪੰਜਾਬ ਆਇਆ ਸੀ। ਪੁਲਿਸ ਸਾਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਕਿ ਫੜਿਆ ਗਿਆ ਆਰੋਪੀ ਕਿਸ ਮੋਡਿਊਲ ਦਾ ਹਿੱਸਾ ਹੈ ਅਤੇ ਉਸਦੇ ਮਨਸੂਬੇ ਕੀ ਹਨ।

ਇਹ ਵੀ ਪੜ੍ਹੋ