BCA ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ੀ Pastor ਨੇ ਕੀਤਾ ਆਤਮ ਸਮਰਪਣ, ਪੰਜ ਦਿਨਾਂ ਦੇ ਰਿਮਾਂਡ 'ਤੇ

9 ਜੁਲਾਈ, 2023 ਨੂੰ ਪਿੰਡ ਅਬਲਖੈਰ, ਥਾਣਾ ਦੀਨਾ ਨਗਰ ਦੇ ਵਸਨੀਕ ਪਾਸਟਰ ਜਸ਼ਨ ਗਿੱਲ ਵਿਰੁੱਧ ਧਾਰਾ 376 ਅਤੇ 304 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ 21 ਸਾਲਾ ਬੀਸੀਏ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਕੁੜੀ ਦੇ ਪੇਟ ਵਿੱਚ ਦਰਦ ਹੋਣ ਲੱਗਾ।

Share:

Pastor accused of raping BCA student surrenders : ਗੁਰਦਾਸਪੁਰ ਵਿੱਚ ਇੱਕ ਬੀਸੀਏ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ੀ ਪਾਦਰੀ ਜਸ਼ਨ ਗਿੱਲ ਨੇ ਬੁੱਧਵਾਰ ਨੂੰ ਇੱਕ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਪਿਛਲੇ ਦੋ ਸਾਲਾਂ ਤੋਂ ਫਰਾਰ ਚੱਲ ਰਹੇ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਐੱਸਐੱਸਪੀ ਆਦਿੱਤਿਆ ਨੇ ਡੀਐਸਪੀ ਅਮੋਲਕ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਛੇ ਮੈਂਬਰੀ ਟੀਮ ਬਣਾਈ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ, ਪੁਲਿਸ ਨੇ ਪਾਦਰੀ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਜੰਮੂ ਤੋਂ ਉਸਦੇ ਭਰਾ ਪ੍ਰੇਮ ਮਸੀਹ ਅਤੇ ਮੋਹਾਲੀ ਤੋਂ ਭੈਣ ਮਾਰਥਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ, ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।

ਲਗਾਤਾਰ ਪੈ ਰਿਹਾ ਸੀ ਦਬਾਅ

ਭੈਣ-ਭਰਾਵਾਂ ਦੀ ਗ੍ਰਿਫ਼ਤਾਰੀ ਤੋਂ ਪੈਦਾ ਹੋਏ ਦਬਾਅ ਕਾਰਨ, ਪਾਸਟਰ ਜਸ਼ਨ ਗਿੱਲ ਨੇ ਅੰਤ ਵਿੱਚ ਗੁਰਦਾਸਪੁਰ ਅਦਾਲਤ ਵਿੱਚ ਆਤਮ ਸਮਰਪਣ ਕਰਨ ਦਾ ਫੈਸਲਾ ਕੀਤਾ। 9 ਜੁਲਾਈ, 2023 ਨੂੰ, ਪਿੰਡ ਅਬਲਖੈਰ, ਥਾਣਾ ਦੀਨਾ ਨਗਰ ਦੇ ਵਸਨੀਕ ਪਾਸਟਰ ਜਸ਼ਨ ਗਿੱਲ ਵਿਰੁੱਧ ਧਾਰਾ 376 ਅਤੇ 304 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ 21 ਸਾਲਾ ਬੀਸੀਏ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਕੁੜੀ ਦੇ ਪੇਟ ਵਿੱਚ ਦਰਦ ਹੋਣ ਲੱਗਾ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਦੱਸਿਆ ਕਿ ਉਸਦਾ ਗਰਭਪਾਤ ਹੋ ਗਿਆ ਹੈ ਅਤੇ ਗਰਭਪਾਤ ਸਹੀ ਢੰਗ ਨਾਲ ਨਹੀਂ ਹੋਇਆ ਸੀ। ਲੜਕੀ ਦੀ ਹਾਲਤ ਵਿਗੜਨ 'ਤੇ, ਉਸਨੂੰ ਅੰਮ੍ਰਿਤਸਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਕੁੜੀ ਦੇ ਪਿਤਾ ਨੇ 4 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪੁਲਿਸ ਪ੍ਰਸ਼ਾਸਨ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।

ਭਗੌੜਾ ਚੱਲ ਰਿਹਾ ਸੀ ਪਾਸਟਰ

7 ਅਪ੍ਰੈਲ ਨੂੰ, ਲੜਕੀ ਦੇ ਪਿਤਾ ਗੁਰਦਾਸਪੁਰ ਪਹੁੰਚੇ ਅਤੇ ਐਸਪੀ (ਡੀ) ਬਲਵਿੰਦਰ ਸਿੰਘ ਨੂੰ ਮਿਲੇ। ਇਸ ਸਮੇਂ ਦੌਰਾਨ, ਪਾਦਰੀ ਦੀਆਂ ਵੀਡੀਓਜ਼ ਅਤੇ ਹੋਰ ਜਾਣਕਾਰੀ ਉਨ੍ਹਾਂ ਨੂੰ ਉਪਲਬਧ ਕਰਵਾਈ ਗਈ। ਦੂਜੇ ਪਾਸੇ, ਦੀਨਾਨਗਰ ਥਾਣੇ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਦੋਸ਼ੀ ਜਸ਼ਨ ਗਿੱਲ ਵਿਰੁੱਧ 9 ਜੁਲਾਈ, 2023 ਨੂੰ ਧਾਰਾ 376 ਅਤੇ 304ਏ ਆਈਪੀਸੀ ਤਹਿਤ ਐਫਆਈਆਰ ਨੰਬਰ 126 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਵਿਸਰਾ 1 ਜੂਨ, 2023 ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਜਮ੍ਹਾ ਕਰਵਾਇਆ ਗਿਆ ਸੀ। ਵਿਸਰਾ ਰਿਪੋਰਟ 18 ਦਸੰਬਰ, 2023 ਨੂੰ ਆਈ। ਵਿਰਸਾ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ, ਮਾਮਲੇ ਵਿੱਚ ਧਾਰਾ 313 ਅਤੇ 314 ਆਈਪੀਸੀ ਜੋੜੀਆਂ ਗਈਆਂ, ਜਦੋਂ ਕਿ ਦੋਸ਼ੀ ਨੂੰ 9 ਅਕਤੂਬਰ, 2024 ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਸੀ।
 

ਇਹ ਵੀ ਪੜ੍ਹੋ

Tags :