ਯਾਤਰੀਗਨ ਕਿਰਪਾ ਧਿਆਨ ਦੇਣ - ਧੁੰਦ 'ਚ ਨਹੀਂ ਚੱਲਣਗੀਆਂ ਇਹ ਟਰੇਨਾਂ 

ਰੇਲਵੇ ਵਿਭਾਗ ਨੇ ਮੌਸਮ ਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਲਿਆ। ਪੰਜਾਬ 'ਚ ਹੋਰ 12 ਟਰੇਨਾਂ ਇਸ ਦੌਰਾਨ ਨਹੀਂ ਚੱਲਣਗੀਆਂ। ਟਰੇਨਾਂ ਨੂੰ 1 ਦਸੰਬਰ 2023 ਤੋਂ ਲੈ ਕੇ 2 ਮਾਰਚ 2024 ਤੱਕ ਰੱਦ ਕੀਤਾ ਗਿਆ। 

Share:

ਸਰਦੀਆਂ ‘ਚ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੇਲ ਵਿਭਾਗ ਵੱਲੋਂ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ‘ਚ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਕੋਹਰੇ ਅਤੇ ਧੁੰਦ ਕਾਰਨ ਜ਼ਿਆਦਾਤਰ ਟਰੇਨਾਂ ਲੇਟ ਹੋ ਜਾਂਦੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਟਰੇਨਾਂ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਦੂਜੀਆਂ ਟਰੇਨਾਂ ਵੀ ਇਸ ਨਾਲ ਪ੍ਰਭਾਵਿਤ ਹੁੰਦੀਆਂ ਹਨ। ਇਸੇ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ।
 
ਰੱਦ ਕੀਤੀਆਂ ਟਰੇਨਾਂ ਹੇਠ ਅਨੁਸਾਰ ਹਨ.......

ਟਰੇਨ ਨੰਬਰ 12241 ਚੰਡੀਗੜ੍ਹ ਤੋਂ ਅੰਮ੍ਰਿਤਸਰ ਐਕਸਪ੍ਰੈੱਸ 1 ਦਸੰਬਰ ਤੋਂ 29 ਫਰਵਰੀ ਤੱਕ ਰੱਦ 

ਟਰੇਨ ਨੰਬਰ 12242  ਅੰਮ੍ਰਿਤਸਰ ਚੋਂ ਚੰਡੀਗੜ੍ਹ ਐਕਸਪ੍ਰੈੱਸ 2 ਦਸੰਬਰ ਤੋਂ 1 ਮਾਰਚ ਤੱਕ

ਟਰੇਨ ਨੰਬਰ 14606 ਜੰਮੂ ਤਵੀ ਤੋਂ ਰਿਸ਼ੀਕੇਸ਼ ਲਈ 3 ਦਸੰਬਰ ਤੋਂ 25 ਫਰਵਰੀ ਤੱਕ ਰੱਦ

ਟਰੇਨ ਨੰਬਰ 14605 ਰਿਸ਼ੀਕੇਸ਼ ਤੋਂ ਜੰਮੂਤਵੀ ਤੱਕ 4 ਦਸੰਬਰ ਤੋਂ 26 ਫਰਵਰੀ ਤੱਕ ਰੱਦ

ਟਰੇਨ ਨੰਬਰ 14616 ਅੰਮ੍ਰਿਤਸਰ ਤੋਂ ਲਾਲਕੂਆਂ ਐਕਸਪ੍ਰੈੱਸ 2 ਦਸੰਬਰ ਤੋਂ 26 ਫਰਵਰੀ ਤੱਕ ਰੱਦ

ਟਰੇਨ ਨੰਬਰ 14615  ਲਾਲਕੂਆਂ ਤੋਂ ਅੰਮ੍ਰਿਤਸਰ 2 ਦਸੰਬਰ ਤੋਂ 24 ਫਰਵਰੀ ਤੱਕ ਰੱਦ

ਟਰੇਨ ਨੰਬਰ 14674 ਅੰਮ੍ਰਿਤਸਰ ਤੋਂ ਜੈਨਗਰ ਐਕਸਪ੍ਰੈੱਸ 5 ਦਸੰਬਰ ਤੋਂ 27 ਫਰਵਰੀ ਤੱਕ ਰੱਦ

ਟਰੇਨ ਨੰਬਰ 14673 ਜੈਨਗਰ ਤੋਂ ਅੰਮ੍ਰਿਤਸਰ 7 ਦਸੰਬਰ ਤੋਂ 29 ਫਰਵਰੀ ਤੱਕ ਰੱਦ

ਟਰੇਨ ਨੰਬਰ 19611 ਅੰਮ੍ਰਿਤਸਰ ਤੋਂ ਅਜਮੇਰ 3 ਦਸੰਬਰ ਤੋਂ 1 ਮਾਰਚ ਤੱਕ ਰੱਦ

ਟਰੇਨ ਨੰਬਰ 18103 ਟਾਟਾ ਨਗਰ ਤੋਂ ਅੰਮ੍ਰਿਤਸਰ ਐਕਸਪ੍ਰੈੱਸ 4 ਦਸੰਬਰ ਤੋਂ 28 ਫਰਵਰੀ ਤੱਕ ਰੱਦ

ਟਰੇਨ ਨੰਬਰ 18104 ਅੰਮ੍ਰਿਤਸਰ ਤੋਂ ਟਾਟਾ ਨਗਰ 6 ਦਸੰਬਰ ਤੋਂ 1 ਮਾਰਚ ਤੱਕ ਰੱਦ

ਟਰੇਨ ਨੰਬਰ 04652 ਅੰਮ੍ਰਿਤਸਰ ਤੋਂ ਜੈਨਗਰ ਐਕਸਪ੍ਰੈੱਸ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ

ਟਰੇਨ ਨੰਬਰ 04651 ਜੈਨਗਰ ਤੋਂ ਅੰਮ੍ਰਿਤਸਰ 3 ਦਸੰਬਰ ਤੋਂ 29 ਫਰਵਰੀ ਤੱਕ ਰੱਦ

ਟਰੇਨ ਨੰਬਰ 14629 ਚੰਡੀਗੜ੍ਹ ਤੋਂ ਫਿਰੋਜ਼ਪੁਰ ਕੈਂਟ ਐਕਸਪ੍ਰੈੱਸ 1 ਦਸੰਬਰ ਤੋਂ 29 ਫਰਵਰੀ ਤੱਕ ਰੱਦ। 
 
ਇਸਤੋਂ ਇਲਾਵਾ ਟਰੇਨ ਨੰਬਰ 14630 ਫਿਰੋਜ਼ਪੁਰ ਕੈਂਟ ਤੋਂ ਚੰਡੀਗੜ੍ਹ, ਟਰੇਨ ਨੰਬਰ 14503 ਕਾਲਕਾ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ, ਟਰੇਨ ਨੰਬਰ 14504 ਮਾਤਾ ਵੈਸ਼ਨੋ ਦੇਵੀ ਤੋਂ ਕਾਲਕਾ, ਟਰੇਨ ਨੰਬਰ 14505 ਅੰਮ੍ਰਿਤਸਰ ਤੋਂ ਨੰਗਲ ਡੈਮ, ਟਰੇਨ ਨੰਬਰ 14506 ਨੰਗਲ ਡੈਮ ਤੋਂ ਅੰਮ੍ਰਿਤਸਰ, ਟਰੇਨ ਨੰਬਰ 14629 ਚੰਡੀਗੜ੍ਹ ਤੋਂ ਫਿਰੋਜ਼ਪੁਰ ਕੈਂਟ ਅਤੇ ਟਰੇਨ ਨੰਬਰ 14011 ਆਗਰਾ ਕੈਂਟ ਤੋਂ ਹੁਸ਼ਿਆਰਪੁਰ ਐਕਸਪ੍ਰੈੱਸ ਨੂੰ ਵੀ ਰੱਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ