ਦੁਬਈ ਤੋਂ ਆਇਆ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ  1 ਕਿਲੋ ਸੋਨੇ ਸਣੇ ਗ੍ਰਿਫ਼ਤਾਰ

ਹਵਾਈ ਅੱਡੇ ਤੇ ਤੈਨਾਤ ਟੀਮ ਵਲੋਂ ਇਹ ਸੋਨਾ ਜ਼ਬਤ ਕਰ ਲਿਆ ਗਿਆ ਹੈ। ਸੋਨੇ ਦੀ ਕੀਮਤ ਬਜ਼ਾਰ ਵਿੱਚ 65 ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਦੀ ਟੀਮ ਯਾਤਰੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਉਸ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਸੋਨਾ ਕਿਸ ਨੂੰ ਦੇਣ ਲਈ ਲੈ ਕੇ ਆਇਆ ਸੀ।

Share:

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਯਾਤਰੀ ਕੋਲੋਂ 1 ਕਿਲੋ ਤੋਂ ਵੱਧ ਸੋਨਾ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਹਵਾਈ ਅੱਡੇ ਤੇ ਤੈਨਾਤ ਟੀਮ ਵਲੋਂ ਇਹ ਸੋਨਾ ਜ਼ਬਤ ਕਰ ਲਿਆ ਗਿਆ ਹੈ। ਸੋਨੇ ਦੀ ਕੀਮਤ ਬਜ਼ਾਰ ਵਿੱਚ 65 ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਵਿਭਾਗ ਦੀ ਟੀਮ ਯਾਤਰੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਉਸ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਸੋਨਾ ਕਿਸ ਨੂੰ ਦੇਣ ਲਈ ਲੈ ਕੇ ਆਇਆ ਸੀ। ਇਹ ਵੀ ਪਤਾ ਚਲਿਆ ਹੈ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕਿਸੇ ਨੇ ਉਸ ਨੂੰ 10 ਹਜ਼ਾਰ ਰੁਪਏ ਦੇ ਬਦਲੇ ਸੋਨਾ ਭਾਰਤ ਭੇਜਣ ਲਈ ਕਿਹਾ ਸੀ। ਕਸਟਮ ਵਿਭਾਗ ਦੇ ਬੁਲਾਰੇ ਅਨੁਸਾਰ ਇਹ ਯਾਤਰੀ ਏਅਰ ਇੰਡੀਆ ਦੀ ਫਲਾਈਟ ਆਈਐਕਸ 192 ਰਾਹੀਂ ਭਾਰਤ ਪਹੁੰਚਿਆ ਸੀ, ਜੋ ਵੀਰਵਾਰ ਨੂੰ ਦੁਬਈ ਤੋਂ ਇੱਥੇ ਪਹੁੰਚਿਆ ਸੀ। ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਏਅਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਯਾਤਰੀ ਦੀ ਤਲਾਸ਼ੀ ਲੈਂਦੇ ਹੋਏ ਉਸ ਦੇ ਕਬਜ਼ੇ 'ਚੋਂ 1698.2 ਗ੍ਰਾਮ ਸੋਨਾ ਬਰਾਮਦ ਕੀਤਾ। ਜਾਂਚ ਦੌਰਾਨ ਉਸ ਵਿੱਚੋਂ 1068 ਗ੍ਰਾਮ 24 ਕੈਰੇਟ ਸੋਨਾ ਬਰਾਮਦ ਹੋਇਆ। ਸੋਨਾ ਜ਼ਬਤ ਕਰਨ ਦੇ ਨਾਲ ਹੀ ਕਸਟਮ ਅਧਿਕਾਰੀਆਂ ਨੇ ਯਾਤਰੀ ਦੇ ਖਿਲਾਫ ਕਸਟਮ ਐਕਟ 1962 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ