ਪੰਜਾਬ 'ਚ ਬਾਦਲ ਅਤੇ ਕੈਪਟਨ ਪਰਿਵਾਰ ਦੀ ਸਾਖ ਦਾਅ 'ਤੇ, ਹਰਸਿਮਰਤ ਕੌਰ ਬਾਦਲ ਚੌਥੀ ਅਤੇ ਪਰਨੀਤ ਕੌਰ ਨੂੰ ਪੰਜਵੀਂ ਵਾਰ ਜਿੱਤ ਦੀ ਤਲਾਸ਼

Punjab Lok Sabha Election 2024 ਭਾਜਪਾ ਆਗੂ ਪ੍ਰਨੀਤ ਕੌਰ ਪੰਜਾਬ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜੇਗੀ। ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਤਰਫੋਂ ਬਠਿੰਡਾ ਤੋਂ ਚੋਣ ਲੜ ਰਹੀ ਹੈ। ਅਜਿਹੇ 'ਚ ਬਾਦਲ ਤੇ ਕੈਪਟਨ ਦੋਵਾਂ ਪਰਿਵਾਰਾਂ ਦੀ ਸਾਖ ਦਾਅ 'ਤੇ ਲੱਗ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਹਰਸਿਮਰਤ ਚੌਥਾ ਅਤੇ ਪ੍ਰਨੀਤ ਕੌਰ ਪੰਜਵੀਂ ਵਾਰ ਜਿੱਤਣ 'ਚ ਕਾਮਯਾਬ ਹੋਵੇਗੀ ਜਾਂ ਨਹੀਂ।

Share:

Punjab Lok Sabha Election 2024: ਪੰਜਾਬ ਵਿੱਚ ਹੁਣ ਤੱਕ 6 ਮਹਿਲਾ ਉਮੀਦਵਾਰ ਚੋਣ ਲੜ ਚੁੱਕੇ ਹਨ। ਪਰ ਸਾਰਿਆਂ ਦੀਆਂ ਨਜ਼ਰਾਂ ਦੋ ਵੱਡੇ ਘਰਾਂ 'ਤੇ ਟਿਕੀਆਂ ਹੋਈਆਂ ਹਨ। ਸ਼ਾਹੀ ਪਰਿਵਾਰ (ਕੈਪਟਨ ਅਮਰਿੰਦਰ ਸਿੰਘ ਦਾ) ਅਤੇ ਬਾਦਲ ਪਰਿਵਾਰ ਦਰਮਿਆਨ 57 ਸਾਲਾਂ ਤੋਂ ਝਗੜਾ ਚੱਲ ਰਿਹਾ ਹੈ। ਇਸ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਆਪਣੀ ਨਵੀਂ ਪਾਰਟੀ ਭਾਜਪਾ ਨਾਲ ਪਟਿਆਲਾ ਤੋਂ ਚੋਣ ਲੜ ਰਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜ ਰਹੀ ਹੈ। ਪਰਨੀਤ ਕੌਰ ਆਪਣੀ ਪੰਜਵੀਂ ਜਿੱਤ ਅਤੇ ਹਰਸਿਮਰਤ ਕੌਰ ਆਪਣੀ ਚੌਥੀ ਜਿੱਤ ਦੀ ਤਲਾਸ਼ ਵਿੱਚ ਹਨ। ਇਸ ਲੋਕ ਸਭਾ ਚੋਣ ਵਿੱਚ ਦੋਵਾਂ ਉਮੀਦਵਾਰਾਂ ਲਈ ਜਿੱਤ ਦਾ ਰਾਹ ਆਸਾਨ ਨਹੀਂ ਜਾਪਦਾ।

ਪਰਨੀਤ ਕੌਰ ਅਤੇ ਹਰਸਿਮਤ ਕੌਰ ਦੇ ਪਰਿਵਾਰ ਦੀਆਂ ਕਾਮਨ ਗੱਲਾਂ 

ਖਾਸ ਗੱਲ ਇਹ ਹੈ ਕਿ ਦੋਵਾਂ ਉਮੀਦਵਾਰਾਂ ਦੇ ਪਰਿਵਾਰਾਂ 'ਚ ਕਾਫੀ ਸਮਾਨਤਾਵਾਂ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਤੇ ਸੁਖਬੀਰ ਬਾਦਲ ਚੋਣ ਹਾਰ ਗਏ ਸਨ। ਮਨਮੋਹਨ ਸਿੰਘ ਦੀ ਸਰਕਾਰ ਵਿੱਚ ਪ੍ਰਨੀਤ ਕੌਰ ਕੇਂਦਰੀ ਰਾਜ ਮੰਤਰੀ ਸਨ, ਜਦਕਿ ਹਰਸਿਮਰਤ ਕੌਰ ਬਾਦਲ ਦੋ ਵਾਰ ਕੇਂਦਰੀ ਮੰਤਰੀ ਰਹਿ ਚੁੱਕੀ ਹੈ। ਹਰਸਿਮਰਤ ਨੇ ਬਠਿੰਡਾ ਤੋਂ ਜਿੱਤਾਂ ਦੀ ਹੈਟ੍ਰਿਕ ਲਗਾਈ ਹੈ ਜਦਕਿ ਪ੍ਰਨੀਤ ਚਾਰ ਵਾਰ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਫਰਕ ਇਹ ਹੈ ਕਿ ਪ੍ਰਨੀਤ ਕਾਂਗਰਸ ਤੋਂ ਭਾਜਪਾ ਵਿਚ ਆਈ ਸੀ ਅਤੇ ਹੁਣ ਉਸ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਡਾ: ਧਰਮਵੀਰ ਗਾਂਧੀ ਨਾਲ ਹੈ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਸਾਬਕਾ ਆਈਏਐਸ ਅਧਿਕਾਰੀ ਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨਾਲ ਹੈ।

ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹੈ ਹਰਸਿਮਰਤ ਕੌਰ ਬਾਦਲ 

ਹਰਸਿਮਰਤ ਕੌਰ ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਰਹਿ ਚੁੱਖੇ ਬਣੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹੈ। ਬਾਦਲ 1947 ਵਿੱਚ ਹੀ ਸਿਆਸਤ ਵਿੱਚ ਆਏ ਸਨ। ਉਹ ਪਹਿਲੀ ਵਾਰ 1957 ਵਿੱਚ ਵਿਧਾਨ ਸਭਾ ਵਿੱਚ ਪੁੱਜੇ ਸਨ। ਜਦੋਂ ਕਿ ਦਸ ਸਾਲ ਬਾਅਦ 1967 ਵਿੱਚ ਪਟਿਆਲਾ ਦੇ ਸ਼ਾਹੀ ਪਰਿਵਾਰ ਨੇ ਸਿਆਸਤ ਵਿੱਚ ਪ੍ਰਵੇਸ਼ ਕੀਤਾ। ਕੈਪਟਨ ਦੀ ਮਾਤਾ ਮਹਾਰਾਣੀ ਮਹਿੰਦਰ ਕੌਰ 1967 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਉਦੋਂ ਤੋਂ ਹੀ ਪੰਜਾਬ ਦੀ ਸਿਆਸਤ ਇਨ੍ਹਾਂ ਦੋਵਾਂ ਪਰਿਵਾਰਾਂ ਵਿਚਾਲੇ ਹੀ ਘੁੰਮ ਰਹੀ ਹੈ।

ਕੈਪਟਨ ਪਰਿਵਾਰ 10 ਵਾਰ ਲੜ ਚੁੱਕਿਆ ਲੋਕਸਭਾ ਦੀ ਚੋਣ

ਜਿਸ ਕਾਰਨ ਬਾਦਲ ਤੇ ਕੈਪਟਨ ਪਰਿਵਾਰ ਦੀ ਸਾਖ ਵੀ ਦਾਅ 'ਤੇ ਲੱਗੀ ਹੋਈ ਹੈ। ਕਿਉਂਕਿ 79 ਸਾਲਾ ਪ੍ਰਨੀਤ ਕੌਰ ਦੀ ਇਹ ਆਖਰੀ ਚੋਣ ਹੈ। ਪਰਨੀਤ ਕੌਰ ਪਹਿਲੀ ਵਾਰ ਭਾਜਪਾ ਤੋਂ ਚੋਣ ਲੜ ਰਹੀ ਹੈ। ਕੈਪਟਨ ਪਰਿਵਾਰ ਪਟਿਆਲਾ ਸੀਟ ਤੋਂ 10 ਵਾਰ ਲੋਕ ਸਭਾ ਚੋਣਾਂ ਲੜ ਚੁੱਕਾ ਹੈ। ਇਨ੍ਹਾਂ ਵਿੱਚੋਂ ਉਹ 6 ਵਾਰ ਜਿੱਤਿਆ ਅਤੇ 4 ਵਾਰ ਹਾਰਿਆ। ਪਰਨੀਤ ਦਾ ਮੁਕਾਬਲਾ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਨਾਲ ਹੈ, ਜਿਨ੍ਹਾਂ ਨੇ 2014 ਦੀਆਂ ਚੋਣਾਂ ਵਿੱਚ ਮਹਾਰਾਣੀ ਨੂੰ ਹਰਾਇਆ ਸੀ, ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ, ਡੇਰਾਬੱਸੀ ਤੋਂ ਸਾਬਕਾ ਵਿਧਾਇਕ ਅਤੇ ਹਿੰਦੂ ਆਗੂ ਅਤੇ ਆਪ ਦੇ ਮੰਤਰੀ ਡਾ: ਬਲਬੀਰ ਸਿੰਘ ਵੀ ਪਟਿਆਲਾ ਤੋਂ ਚੋਣ ਲੜ ਰਹੇ ਹਨ।

ਬੇਅਦਬੀ ਕਾਂਡ ਤੋਂ ਬਾਅਦ ਹਾਸ਼ੀਏ ਤੇ ਹੈ ਬਾਦਲ ਪਰਿਵਾਰ

ਇਸ ਦੇ ਨਾਲ ਹੀ ਹਰਸਿਮਰਤ ਕੌਰ ਦਾ ਮੁਕਾਬਲਾ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਅਤੇ ਅਕਾਲੀ ਦਲ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਜੀਤ ਮਹਿੰਦਰ ਸਿੰਘ ਸਿੱਧੂ ਅਤੇ ‘ਆਪ’ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨਾਲ ਹੈ। ਬਾਦਲ ਪਰਿਵਾਰ ਵਿੱਚੋਂ ਹਰਸਿਮਰਤ ਕੌਰ ਹੀ ਉਮੀਦਵਾਰ ਹੈ। ਕਿਉਂਕਿ ਸੁਖਬੀਰ ਬਾਦਲ ਇਸ ਵਾਰ ਚੋਣ ਨਹੀਂ ਲੜ ਰਹੇ ਹਨ। 2015 ਵਿੱਚ ਬੇਅਦਬੀ ਕਾਂਡ ਤੋਂ ਬਾਅਦ ਅਕਾਲੀ ਦਲ ਲਗਾਤਾਰ ਹਾਸ਼ੀਏ 'ਤੇ ਜਾ ਰਿਹਾ ਹੈ। ਅਜਿਹੇ 'ਚ ਹਰਸਿਮਰਤ ਕੌਰ 'ਤੇ ਆਪਣੀ ਜਿੱਤ ਦਾ ਝੰਡਾ ਲਹਿਰਾਉਣ ਦਾ ਭਾਰੀ ਦਬਾਅ ਹੈ। ਕਿਉਂਕਿ ਉਨ੍ਹਾਂ ਦੀ ਜਿੱਤ ਨਾਲ ਬਾਦਲ ਪਰਿਵਾਰ ਪਾਰਟੀ ਵਿੱਚ ਆਪਣਾ ਦਬਦਬਾ ਕਾਇਮ ਰੱਖ ਸਕਦਾ ਹੈ।