ਗੋਆ ਚੋਂ ਮਿਲੀ Parkash Singh Badal ਦੇ ਚਚੇਰੇ ਭਰਾ ਦੀ ਲਾਸ਼, ਇੱਕਲੇ ਰਹਿੰਦੇ ਸਨ ਨਰੋਤਮ ਢਿੱਲੋਂ 

Badal family ਤੋਂ ਇੱਕ ਵੱਡੀ ਖਬਰ ਸਾਹਮਣਾ ਆ ਰਹੀ ਹੈ। ਜਾਣਕਾਰੀ ਦੇ ਅਨੁਸਾਰ ਗੋਆ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦੀ ਲਾਸ਼ ਮਿਲੀ ਹੈ। ਫਿਲਹਾਲ ਪੁਲਿਸ ਨੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਇਸ ਸਬੰਧ ਵਿੱਚ ਇੱਕ ਕਪਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

Share:

ਪੰਜਾਬ ਨਿਊਜ। ਪੰਜਾਬ ਦੇ ਇੱਕ ਸਿਆਸੀ ਪਰਿਵਾਰ ਦੇ ਰਿਸ਼ਤੇਦਾਰ ਦੀ ਗੋਆ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਇਹ ਸਿਆਸੀ ਪਰਿਵਾਰ ਹੋਰ ਕੋਈ ਨਹੀਂ ਬਾਦਲ ਪਰਿਵਾਰ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦੀ ਗੋਆ ਦੇ ਉਨ੍ਹਾਂ ਦੇ ਘਰ ਤੋਂ ਲਾਸ਼ ਬਰਾਮਦ ਹੋਈ ਹੈ। ਮੌਤ ਕਿਵੇਂ ਹੋਈ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਇੱਕ ਜੋੜੇ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਉਂਕਿ ਇਹ ਜੋੜਾ ਪਿਛਲੇ ਦਿਨੀਂ ਉਸ ਦੇ ਘਰ ਠਹਿਰਿਆ ਹੋਇਆ ਸੀ। ਇਸ ਦੇ ਨਾਲ ਹੀ ਤਿੰਨ ਹੋਰ ਔਰਤਾਂ ਵੀ ਸਨ ਜੋ ਨੇਮਿਸ ਬਾਦਲ ਦੇ ਘਰ ਠਹਿਰੀਆਂ ਸਨ।

ਗੋਆ ਦੇ ਆਈਜੀ ਨੇ ਕੀਤੀ ਮੌਤ ਦੀ ਪੁਸ਼ਟੀ 

ਗੋਆ ਪੁਲਿਸ ਦੇ ਆਈਜੀ ਉਮਵੀਰ ਬਿਸ਼ਨੋਈ ਨੇ ਇਸ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਰੋਤਮ ਸਿੰਘ ਢਿੱਲੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸਨ ਅਤੇ ਲੰਬੇ ਸਮੇਂ ਤੋਂ ਗੋਆ ਵਿਚ ਇਕੱਲੇ ਰਹਿ ਰਹੇ ਸਨ।

ਇਹ ਵੀ ਪੜ੍ਹੋ