ਪਨੂੰ ਨੇ ਫਿਰ ਉਗਲਿਆ ਏਅਰ ਇੰਡੀਆ ਖਿਲਾਫ਼ ਜ਼ਹਿਰ, ਅੰਮ੍ਰਿਤਸਰ ਵਿੱਚ ਲਿਖਵਾਏ ਖਾਲਿਸਤਾਨੀ ਨਾਅਰੇ

NIA ਦੀ ਸਖਤੀ ਤੋਂ ਬਾਵਜੂਦ ਪਨੂੰ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਹੈ। ਉਸਨੇ ਇਕ ਤਾਜ਼ਾ ਵੀਡੀਓ ਜਾਰੀ ਕਰਦੇ ਹੋਏ ਅੰਮ੍ਰਿਤਸਰ ਦੀ  ਏਅਰਪੋਰਟ ਰੋਡ ਤੇ ਖਾਲਿਸਤਾਨੀ ਨਾਅਰੇ ਲਿਖਵਾਉਣ ਦਾ ਦਾਅਵਾ ਕੀਤਾ ਹੈ।

Share:

ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਆਪਣਿਆਂ ਹਰਕਤਾਂ ਤੋਂ ਬਾਜ਼ ਆਉਣ ਦਾ ਨਾਮ ਨਹੀਂ ਲੈ ਰਿਹਾ ਹੈ। NIA ਦੀ ਸਖਤੀ ਤੋਂ ਬਾਵਜੂਦ ਪਨੂੰ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਹੈ। ਉਸਨੇ ਇਕ ਤਾਜ਼ਾ ਵੀਡੀਓ ਜਾਰੀ ਕਰਦੇ ਹੋਏ ਅੰਮ੍ਰਿਤਸਰ ਦੀ  ਏਅਰਪੋਰਟ ਰੋਡ ਤੇ ਖਾਲਿਸਤਾਨੀ ਨਾਅਰੇ ਲਿਖਵਾਉਣ ਦਾ ਦਾਅਵਾ ਕੀਤਾ ਹੈ। ਉਸਨੇ ਕਿਹਾ ਕਿ ਉਥੇ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਲਹਿਰਾਏ ਗਏ ਹਨ। ਨਾਲ ਹੀ ਉਸਨੇ ਏਅਰ ਇੰਡੀਆ ਖਿਲਾਫ ਫਿਰ ਤੋਂ ਜ਼ਹਿਰ ਉਗਲਿਆ ਹੈ। ਉਸਨੇ ਸਿੱਖਾਂ ਨੂੰ ਫਿਰ ਕਿਹਾ ਹੈ ਕਿ ਉਹ ਏਅਰ ਇੰਡੀਆ ਵਿੱਚ ਸਫਰ ਨਾ ਕਰੋ, ਏਅਰ ਇੰਡੀਆ ਦਾ ਬਾਈਕਾਟ ਕਰੋ। ਦਸ ਦੇਈਏ ਕਿ ਪੰਨੂ ਨੇ 19 ਨਵੰਬਰ ਨੂੰ ਵੀਡੀਓ ਜਾਰੀ ਕਰਕੇ ਏਅਰ ਇੰਡੀਆ ਦੀ ਫਲਾਈਟ ਤੋਂ ਆਉਣ ਵਾਲੇ ਯਾਤਰੀਆਂ ਨੂੰ ਧਮਕੀ ਦਿੱਤੀ ਸੀ। ਇਸ ਤੋਂ ਬਾਅਦ NIA ਨੇ 20 ਨਵੰਬਰ ਨੂੰ ਗੁਰਪਤਵੰਤ ਸਿੰਘ ਪਨੂੰ ਖਿਲਾਫ ਏਅਰ ਇੰਡੀਆ 'ਤੇ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਧਮਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। NIA ਨੇ ਐਲਾਨੇ ਅੱਤਵਾਦੀ ਪਨੂੰ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, 153ਏ ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ। 
 
ਕਿਸੇ ਵੀ ਸਿੱਖ ਨੂੰ ਏਅਰ ਇੰਡੀਆ ਵਿੱਚ ਨਹੀਂ ਕਰਨੀ ਚਾਹੀਦੀ ਯਾਤਰਾ

ਅੱਤਵਾਦੀ ਪਨੂੰ ਨੇ ਕਿਹਾ ਕਿ ਏਅਰ ਇੰਡੀਆ 'ਚ ਯਾਤਰਾ ਨਹੀਂ ਕਰਨੀ ਚਾਹੀਦੀ। 1984 ਤੋਂ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਸਿੱਖ ਨੂੰ ਇਸ ਏਅਰ ਇੰਡੀਆ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ। ਨਵੰਬਰ ਦੀ ਸ਼ੁਰੂਆਤ 'ਚ ਅੱਤਵਾਦੀ ਪਨੂੰ ਨੇ 19 ਨਵੰਬਰ ਤੋਂ ਇਸ ਫਲਾਈਟ 'ਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਸੀ। ਇੰਨਾ ਹੀ ਨਹੀਂ ਫਲਾਈਟ 'ਚ ਸਵਾਰ ਹੋਣ ਵਾਲਿਆਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੇ ਜੋਖਮ 'ਤੇ ਫਲਾਈਟ 'ਚ ਸਵਾਰ ਹੋਣ। ਇਸ ਤੋਂ ਬਾਅਦ ਉਨ੍ਹਾਂ 18 ਨਵੰਬਰ ਨੂੰ ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ।

ਕਮਿਸ਼ਨਰ ਦੇ ਬਿਆਨ ਤੋਂ ਬਾਅਦ ਪਨੂੰ ਨੇ ਲਿਖਵਾਏ ਨਾਅਰੇ

ਇਸ ਤੋਂ ਪਹਿਲਾਂ ਕੈਨੇਡਾ ਦੇ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਅਮਰੀਕਾ ਅਤੇ ਕੈਨੇਡਾ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ। ਵਰਮਾ ਨੇ ਕਿਹਾ ਕਿ ਅਮਰੀਕਾ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕਥਿਤ ਤੌਰ 'ਤੇ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀ ਸਬੰਧਾਂ ਬਾਰੇ ਕੁਝ 'ਕਾਨੂੰਨੀ ਸਬੂਤ' ਮੁਹੱਈਆ ਕਰਵਾਏ ਹਨ, ਪਰ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਸਿਰਫ ਦੋਸ਼ ਸਾਂਝੇ ਕੀਤੇ ਸਨ। ਅਮਰੀਕਾ ਨੇ ਜਿਸ ਭਾਰਤੀ ਕੁਨੈਕਸ਼ਨ ਦੀ ਗੱਲ ਕੀਤੀ ਹੈ, ਉਸ ਦਾ ਮਤਲਬ ਭਾਰਤ ਸਰਕਾਰ ਨਾਲ ਸਬੰਧ ਨਹੀਂ ਹੈ, ਸਗੋਂ ਇਹ ਭਾਰਤ ਵਿਚ ਰਹਿੰਦੇ ਕੁਝ ਲੋਕਾਂ ਨਾਲ ਜੁੜਿਆ ਹੋਇਆ ਹੈ। ਕਮਿਸ਼ਨਰ ਦੇ ਇਸ ਬਿਆਨ ਤੋਂ ਬਾਅਦ ਪਨੂੰ ਨੇ ਫਿਰ ਤੋਂ ਖਾਲਿਸਤਾਨੀ ਨਾਅਰੇ ਲਿਖੇ ਹਨ।

ਇਹ ਵੀ ਪੜ੍ਹੋ