ਬਜ਼ੁਰਗ ਦਿਉਰ-ਭਰਜਾਈ ਦੇ ਕਤਲ ਕਾਰਨ ਇਲਾਕੇ ‘ਚ ਫੈਲੀ ਦਹਿਸ਼ਤ, ਪਸ਼ੂਆਂ ਦੇ ਵਾੜੇ ਵਿੱਚੋਂ ਮਿਲੀਆਂ ਲਾਸ਼ਾਂ

ਕਤਲ ਕਿਸ ਨੇ ਅਤੇ ਕਿਉ ਕੀਤਾ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਲਾਸ਼ਾਂ ਦਾ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਜਾਵੇਗਾ।

Share:

ਹਾਈਲਾਈਟਸ

  • ਥਾਣਾ ਸਦਰ ਦੇ ਇੰਚਾਰਜ ਭੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ

ਮਾਨਸਾ ਦੇ ਪਿੰਡ ਅਹਿਮਦਪੁਰ 'ਚ ਹੋਏ ਦੋਹਰੇ ਕਤਲ ਕਾਂਡ ਨੇ ਪੂਰੇ ਇਲਾਕੇ ਵਿੱਚ ਸੰਨਸਨੀ ਫੈਲਾ ਦਿੱਤੀ ਹੈ। ਕਿਸੇ ਅਣਪਛਾਤੇ ਦੇ ਵੱਲੋਂ ਬਜ਼ੁਰਗ ਦਿਉਰ,ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਪਰਿਵਾਰ ਵਾਲਿਆਂ ਨੂੰ ਸਵੇਰੇ ਪਤਾ ਲੱਗਾ ਜਦੋਂ ਉਹ ਉਨ੍ਹਾਂ ਲਈ ਚਾਹ-ਪਾਣੀ ਲੈ ਕੇ ਆਏ। ਬੁਢਲਾਡਾ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

 

ਪਰਿਵਾਰ ਨੂੰ ਸਵੇਰੇ ਵਾਰਦਾਤ ਦਾ ਲੱਗਾ ਪਤਾ

ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜੰਗੀਰ ਸਿੰਘ ਆਪਣੇ ਪਸ਼ੂਆਂ ਦੀ ਰਾਖੀ ਲਈ ਪਸ਼ੂਆਂ ਵਾਲੇ ਵਾੜੇ ਵਿੱਚ ਸੌਂ ਰਿਹਾ ਸੀ, ਜਦੋਂਕਿ ਉਸ ਦੀ ਤਾਈ ਉਸਦੇ ਤਾਏ ਦੇ ਬਾਹਰ ਜਾਣ ਕਾਰਨ ਪਸ਼ੂਆਂ ਦੀ ਰਾਖੀ ਕਰਨ ਲਈ ਸੁੱਤੀ ਪਈ ਸੀ। ਜਦੋਂ ਉਹ ਸਵੇਰੇ ਗਿਆ ਤਾਂ ਦੇਖਿਆ ਕਿ ਉਸ ਦੇ ਪਿਤਾ ਜੰਗੀਰ ਸਿੰਘ  ਦਾ ਸਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਜਦੋਂ ਉਸ ਦੀ ਤਾਈ ਰਣਜੀਤ ਕੌਰ ਦਾ ਬਿਸਤਰਾਂ ਖੋਲ੍ਹਿਆ ਗਿਆ ਤਾਂ ਉਸਦਾ ਵੀ ਕਤਲ ਕੀਤਾ ਗਿਆ ਸੀ।

 

ਜਾਂਚ ਵਿੱਚ ਜੁਟੀ ਪੁਲਿਸ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਪੀ (ਇੰਟੈਲੀਜੈਂਸ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐਸਪੀ ਬੁਢਲਾਡਾ ਮਨਜੀਤ ਸਿੰਘ ਨੇ ਪੁਲਿਸ ਫੋਰਸ ਸਮੇਤ ਮੌਕੇ ਦਾ ਮੁਆਇਨਾ ਕੀਤਾ। ਥਾਣਾ ਸਦਰ ਦੇ ਇੰਚਾਰਜ ਭੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਕਤਲ ਦੀ ਗੁੱਥੀ ਸੁਲਝਾ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ

Tags :