ਪੰਜਾਬ 'ਚ 31 ਮਈ ਤੋਂ ਪਹਿਲਾਂ ਹੋਣਗੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਅੰਦਰ ਵੱਡੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ 31 ਮਈ ਤੋਂ ਪਹਿਲਾਂ ਹੋਣਗੀਆਂ। ਇਸ ਸੰਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

Courtesy: file photo

Share:

ਪੰਜਾਬ ਵਿਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ 31 ਮਈ ਤੋਂ ਪਹਿਲਾਂ ਹੋਣਗੀਆਂ। ਇਸ ਸਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸਨੂੰ ਲੈ ਕੇ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਤਿਆਰੀ ਖਿੱਚੀ ਹੋਈ ਹੈ ਤੇ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। 

 

photo
photo ਨੋਟੀਫਿਕੇਸ਼ਨ ਦੀ ਕਾਪੀ

ਸਿਆਸੀ ਸਮੀਕਰਨ ਆਉਣਗੇ ਸਾਮਣੇ

ਇਹਨਾਂ ਚੋਣਾਂ ਦੇ ਨਾਲ ਹੀ ਸੂਬੇ ਅੰਦਰ ਸਿਆਸੀ ਸਮੀਕਰਨ ਵੀ ਸਾਮਣੇ ਆਉਣਗੇ ਕਿ ਲੋਕਾਂ ਦਾ ਰੁਝਾਨ ਕੀ ਹੈ, ਕਿਹੜੀ ਪਾਰਟੀ ਦਾ ਕਿੰਨਾ ਪ੍ਰਭਾਵ ਹੈ। ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਮਗਰੋਂ ਜੋ ਚਰਚਾਵਾਂ ਚੱਲ ਰਹੀਆਂ ਹਨ ਉਹਨਾਂ ਨੂੰ ਮੱਦੇਨਜਰ ਰੱਖਦੇ ਹੋਏ ਇਹਨਾਂ ਚੋਣਾਂ ਪੰਜਾਬ ਦੀ ਸਿਆਸਤ ਅੰਦਰ ਅਹਿਮ ਸਥਾਨ ਰੱਖਣਗੀਆਂ। ਇਸਤੋਂ ਪਹਿਲਾਂ ਜੋ ਪੰਚਾਇਤੀ ਚੋਣਾਂ ਹੋਈਆਂ ਸਨ ਉਹਨਾਂ ਅੰਦਰ ਆਮ ਆਦਮੀ ਪਾਰਟੀ ਨੇ 90 ਫੀਸਦੀ ਪੰਚਾਇਤਾਂ ਆਪਣੀ ਪਾਰਟੀਆਂ ਦੀਆਂ ਬਣਨ ਦਾ ਦਾਅਵਾ ਕੀਤਾ ਸੀ। 

ਇਹ ਵੀ ਪੜ੍ਹੋ