ਪਾਕਿਸਤਾਨੀ ਤਸਕਰ ਨਹੀਂ ਆ ਰਹੇ ਬਾਜ਼, ਬਾਰਡਰ ਤੇ 5 ਕਿਲੋ ਹੈਰੋਇਨ ਸਣੇ ਹਥਿਆਰ ਬਰਾਮਦ

ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਚੱਕ ਅੱਲ੍ਹਾ ਬਖਸ਼ ਦੇ ਖੇਤਾਂ ਵਿੱਚ ਪਈ ਪੰਜ ਕਿਲੋ ਹੈਰੋਇਨ, ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ 20 ਰੌਂਦ ਬਰਾਮਦ ਕੀਤੇ ਹਨ। 

Share:

ਪਾਕਿਸਤਾਨੀ ਤਸਕਰ ਆਪਣਿਆਂ ਹਰਕਤਾਂ ਤੋ ਬਾਜ਼ ਨਹੀਂ ਆ ਰਹੇ। ਤਸਕਰ ਲਗਾਤਾਰ ਬਾਰਡਰ ਤੋਂ ਪਾਰ ਹੈਰੋਇਨ ਸੁੱਟ ਰਹੇ ਹਨ। ਐਤਵਾਰ ਨੂੰ ਵੀ ਬਾਰਡਰ ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼) ਵਲੋਂ 5 ਕਿਲੋ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਚੱਕ ਅੱਲ੍ਹਾ ਬਖਸ਼ ਦੇ ਖੇਤਾਂ ਵਿੱਚ ਪਈ ਪੰਜ ਕਿਲੋ ਹੈਰੋਇਨ, ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ 20 ਰੌਂਦ ਬਰਾਮਦ ਕੀਤੇ ਹਨ। ਬੀਐਸਐਫ ਨੂੰ ਇਸ ਪਿੰਡ ਵਿੱਚ ਡਰੋਨ ਗਤੀਵਿਧੀ ਦੀ ਸੂਚਨਾ ਮਿਲੀ ਸੀ। ਇਸ ਗੱਲ ਦੀ ਸੰਭਾਵਨਾ ਸੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਇੱਥੇ ਕੁਝ ਭੇਜਿਆ ਗਿਆ ਸੀ।

2 ਦਿਨ ਪਹਿਲਾਂ ਵੀ ਬਰਾਮਦ ਹੋਈ ਸੀ 5 ਕਿਲੋ ਹੈਰੋਇਨ

ਬੀਐਸਐਫ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਖੇਤ ਵਿੱਚ ਪਿਆ ਇੱਕ ਵੱਡਾ ਪੈਕਟ ਬਰਾਮਦ ਹੋਇਆ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਅੰਦਰ ਪੰਜ ਛੋਟੇ ਪੈਕੇਟ ਮਿਲੇ। ਇਨ੍ਹਾਂ ਛੋਟੇ ਪੈਕੇਟਾਂ ਵਿੱਚ 5 ਕਿਲੋ 240 ਗ੍ਰਾਮ ਹੈਰੋਇਨ ਦੇ ਨਾਲ ਇੱਕ ਇਟਾਲੀਅਨ ਪਿਸਤੌਲ, ਦੋ ਮੈਗਜ਼ੀਨ ਅਤੇ 20 ਰੌਂਦ ਸਨ। ਬੀਐਸਐਫ ਨੇ 2 ਦਿਨ ਪਹਿਲਾਂ ਅੰਮ੍ਰਿਤਸਰ ਸੈਕਟਰ ਵਿੱਚ ਪੰਜ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪੰਜਾਬ ਪੁਲਿਸ ਇੱਥੇ ਸਥਾਨਕ ਤਸਕਰਾਂ ਦੀ ਭਾਲ ਕਰ ਰਹੀ ਹੈ। ਪਿਛਲੇ ਹਫ਼ਤੇ ਇੱਕ ਸਥਾਨਕ ਤਸਕਰ ਵੀ ਫੜਿਆ ਗਿਆ ਸੀ। ਪੰਜ ਕਿੱਲੋ ਹੈਰੋਇਨ ਅਤੇ ਪਿਸਤੌਲ ਕਿਸ ਨੇ ਮੰਗਵਾਇਆ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ