ਬੀਐੱਸਐੱਫ ਦੀ ਚੰਦੂ ਵਡਾਲਾ ਪੋਸਟ 'ਤੇ ਦਿਖਿਆ ਪਾਕਿਸਤਾਨੀ ਡਰੋਨ,ਜਵਾਨਾਂ ਨੇ ਫਾਇਰਿੰਗ

ਗੁਰਦਾਸਪੁਰ ਸਰਹੱਦੀ ਇਲਾਕੇ ਵਿੱਚ ਬੀਐੱਸਐੱਫ ਦੀ ਚੰਦੂ ਵਡਾਲਾ ਪੋਸਟ ਤੇ ਇੱਕ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਜਿਸ ਤੇ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੇ ਮੁਸਤੈਦ ਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਡਰੋਨ ਵਾਪਸ ਚਲਾ ਗਿਆ। ਪੁਲਿਸ ਦੇ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Share:

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਹਰ ਰੋਜ਼ ਪਾਕਿਸਤਾਨ ਡਰੋਨ ਰਾਹੀਂ ਭਾਰਤੀ ਸਰਹੱਦ 'ਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਸਰਹੱਦ 'ਤੇ ਤਾਇਨਾਤ ਬੀੱਐਸਐੱਫ ਦੇ ਜਵਾਨ ਲਗਾਤਾਰ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ। ਬੀਤੀ ਰਾਤ 2 ਵਜੇ ਬੀਐੱਸਐੱਫ ਸੈਕਟਰ ਗੁਰਦਾਸਪੁਰ ਦੀ ਚੰਦੂ ਵਡਾਲਾ ਚੌਕੀ ਤੇ ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਦੇਖਿਆ ਗਿਆ। ਡਰੋਨ ਦੀ ਗਤੀਵਿਧੀ ਨੂੰ ਦੇਖਦਿਆਂ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੀ 27 ਬਟਾਲੀਅਨ ਦੇ ਜਵਾਨਾਂ ਨੇ 5.56 ਐੱਮਐੱਮ ਦੀ ਇਨਸਾਸ ਰਾਈਫਲ ਤੋਂ 5 ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਡਰੋਨ ਵਾਪਸ ਪਰਤ ਗਿਆ।

 

1 ਮਿੰਟ ਤੱਕ ਭਾਰਤੀ ਸਰਹੱਦ 'ਚ ਘੁੰਮਦਾ ਰਿਹਾ ਡਰੋਨ

ਬੀਐੱਸਐੱਫ ਦੇ ਜਵਾਨ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡਰੋਨ 1 ਮਿੰਟ ਤੱਕ ਭਾਰਤੀ ਸਰਹੱਦ 'ਚ ਘੁੰਮਦਾ ਰਿਹਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਗਤੀਵਿਧੀ ਇਸ ਚੌਕੀ 'ਤੇ ਕਈ ਵਾਰ ਡਰੋਨ ਦੇਖਿਆ ਗਿਆ ਸੀ। ਬਾਰਡਰ ਨੇੜੇ ਖੇਤਾਂ 'ਚ ਪੁਲਿਸ ਅਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ

Tags :