ਪਾਕਿਸਤਾਨੀ ਡਰੋਨ ਨੇ ਫਿਰ ਭਾਰਤੀ ਸਰਹੱਦ ਵਿੱਚ ਸੁੱਟੀ ਕਰੋੜਾਂ ਰੁਪਏ ਦੀ ਹੈਰੋਇਨ 

ਬੀਐਸਐਫ ਨੇ ਅਟਾਰੀ ਨੇੜੇ ਪੈਂਦੇ ਸਰਹੱਦੀ ਪਿੰਡ ਰਾਣੀਆ ਵਿੱਚ ਤਲਾਸ਼ੀ ਦੇ ਦੌਰਾਨ 3 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਤਲਾਸ਼ੀ ਦੌਰਾਨ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਖੇਪ ਮਿਲੀ। ਪੀਲੀ ਟੇਪ ਨਾਲ ਬੰਨ੍ਹੀ ਇਸ ਖੇਪ 'ਤੇ ਪਾਈਪ ਦੇ ਆਕਾਰ ਦੀ ਲਾਈਟ ਲਗਾਈ ਗਈ ਸੀ, ਤਾਂ ਜੋ ਭਾਰਤੀ ਸਮੱਗਲਰ ਨੂੰ ਖੇਪ ਲੱਭਣ 'ਚ ਕੋਈ ਦਿੱਕਤ ਨਾ ਆਵੇ। 

Share:

ਪਾਕਿਸਤਾਨੀ ਸਮੱਗਲਰ ਲਗਾਤਾਰ ਭਾਰਤ ਵਿੱਚ ਡਰੋਨ ਰਾਹੀਂ ਹੈਰੋਇਨ ਭੇਜਣ ਤੋਂ ਬਾਜ਼ ਨਹੀਂ ਆ ਰਹੇ। ਸੀਮਾ ਸੁਰੱਖਿਆ ਬਲ ਨੇ ਅਟਾਰੀ ਨੇੜੇ ਪੈਂਦੇ ਸਰਹੱਦੀ ਪਿੰਡ ਰਾਣੀਆ ਵਿੱਚ ਤਲਾਸ਼ੀ ਦੇ ਦੌਰਾਨ 3 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਜਵਾਨਾਂ ਨੇ ਦੱਸਿਆ ਕਿ ਉਹ ਰਾਤ ਨੂੰ ਸਰਹੱਦ 'ਤੇ ਤਾਇਨਾਤ ਸਨ। ਸਰਹੱਦੀ ਗਸ਼ਤ ਦੌਰਾਨ ਪਿੰਡ ਰਾਣੀਆ ਨੇੜੇ ਡਰੋਨ ਦੀ ਆਵਾਜਾਈ ਦਾ ਪਤਾ ਲੱਗਾ। ਜਦੋਂ ਬੀਐਸਐਫ ਦੇ ਜਵਾਨਾਂ ਨੇ ਆਵਾਜ਼ ਦੀ ਹਰਕਤ ਵੱਲ ਧਿਆਨ ਦਿੱਤਾ ਤਾਂ ਕੁਝ ਮਿੰਟਾਂ ਵਿੱਚ ਹੀ ਡਰੋਨ ਪਾਕਿਸਤਾਨੀ ਸਰਹੱਦ ਵੱਲ ਮੁੜ ਗਿਆ। ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਖੇਪ ਮਿਲੀ। ਪੀਲੀ ਟੇਪ ਨਾਲ ਬੰਨ੍ਹੀ ਇਸ ਖੇਪ 'ਤੇ ਪਾਈਪ ਦੇ ਆਕਾਰ ਦੀ ਲਾਈਟ ਲਗਾਈ ਗਈ ਸੀ, ਤਾਂ ਜੋ ਭਾਰਤੀ ਸਮੱਗਲਰ ਨੂੰ ਖੇਪ ਲੱਭਣ 'ਚ ਕੋਈ ਦਿੱਕਤ ਨਾ ਆਵੇ। ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ