Travel Orders ਨਾ ਹੋਣ ਕਾਰਨ ਵਤਨ ਵਾਪਸ ਨਹੀਂ ਪਰਤ ਸਕੇ ਪਾਕਿਸਤਾਨੀ ਬੱਚੇ, ਅਜੇ ਕਰਨਾ ਪਵੇਗਾ ਹੋਰ ਇੰਤਜਾਰ

19 ਮਹੀਨੇ ਪਹਿਲਾਂ ਦੋਵੇਂ ਪਾਕਿਸਤਾਨੀ ਬੱਚੇ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਵਿੱਚ ਆ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਵਾਂ ਬੱਚਿਆਂ ਨੂੰ ਅਦਾਲਤ ਨੇ ਅਪ੍ਰੈਲ 2023 ਵਿੱਚ ਬਰੀ ਕਰ ਦਿੱਤਾ ਸੀ। ਵੀਰਵਾਰ ਨੂੰ ਵਤਨ ਵਾਪਸੀ ਲਈ ਦੋਵਾਂ ਬੱਚਿਆਂ ਨੂੰ ਫਰੀਦਕੋਟ ਤੋਂ ਅਟਾਰੀ ਲਿਜਾਇਆ ਗਿਆ ਸੀ, ਪਰ ਪਾਕਿਸਤਾਨ ਟਰੈਵਲਿੰਗ ਆਰਡਰ ਕਾਰਨ ਇਕ ਵਾਰ ਫਿਰ ਉਨ੍ਹਾਂ ਨੂੰ ਆਪਣੇ ਦੇਸ਼ ਦੇ ਬਹੁਤ ਨੇੜੇ ਪਹੁੰਚਣ ਦੇ ਬਾਵਜੂਦ ਵਾਪਸ ਪਰਤਣਾ ਪਿਆ

Share:

 

Punjab News: ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿਸਤਾਨ ਦੇ ਦੋ ਬੱਚਿਆਂ ਨੂੰ ਆਪਣੇ ਨਤਨ ਵਾਪਸ ਜਾਣ ਦੇ ਲਈ ਅਜੇ ਹੋਰ ਇੰਤਜਾਰ ਕਰਨਾ ਪਵੇਗਾ। ਦੋਵਾਂ ਬੱਚਿਆਂ ਨੂੰ ਵੀਰਵਾਰ ਨੂੰ ਘਰ ਵਾਪਸੀ ਦੇ ਲਈ ਫਰੀਦਕੋਟ ਤੋਂ ਅਟਾਰੀ ਲਿਜਿਆ ਗਿਆ ਪਰ ਪਾਕਿਸਤਾਨ ਟਰੈਵਲਿੰਗ ਆਰਡਰ ਨਾ ਹੋਣ ਕਾਰਨ ਇਕ ਵਾਰ ਫਿਰ ਉਨ੍ਹਾਂ ਨੂੰ ਆਪਣੇ ਦੇਸ਼ ਦੇ ਬਹੁਤ ਨੇੜੇ ਪਹੁੰਚਣ ਦੇ ਬਾਵਜੂਦ ਵਾਪਸ ਪਰਤਣਾ ਪਿਆ। ਉਹ ਪਿਛਲੇ 19 ਮਹੀਨਿਆਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਸਨ ਜ਼ਿਕਰਯੋਗ ਹੈ ਕਿ 31 ਅਗਸਤ 2022 ਨੂੰ ਲਾਹੌਰ, ਪਾਕਿਸਤਾਨ ਦੇ ਰਹਿਣ ਵਾਲੇ ਦੋ ਕਿਸ਼ੋਰ ਅੱਬਾਸ ਅਤੇ ਹਸਨ ਅਲੀ ਗਲਤੀ ਨਾਲ ਭਾਰਤੀ ਸਰਹੱਦ ਪਾਰ ਕਰ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਵਾਂ ਬੱਚਿਆਂ ਨੂੰ ਅਦਾਲਤ ਨੇ ਅਪ੍ਰੈਲ 2023 ਵਿੱਚ ਬਰੀ ਕਰ ਦਿੱਤਾ ਸੀ।

ਜੇਲ੍ਹਾਂ ਦੇ ਦੌਰੇ ਦੌਰਾਨ ਜੱਜ ਦੇ ਧਿਆਨ ਵਿੱਚ ਆਇਆ ਸੀ ਮਾਮਲਾ

ਉਦੋਂ ਤੋਂ ਉਹ ਰਿਹਾਈ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਸਬੰਧੀ ਲੀਗਲ ਏਡ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਐਨ.ਐਸ.ਸ਼ੇਖਾਵਤ ਵੱਲੋਂ ਫਰੀਦਕੋਟ ਜ਼ਿਲ੍ਹੇ ਦੀਆਂ ਜੇਲ੍ਹਾਂ ਦੇ ਦੌਰੇ ਦੌਰਾਨ ਇਨ੍ਹਾਂ ਬੱਚਿਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਵੱਲੋਂ ਉਨ੍ਹਾਂ ਦੀ ਰਿਹਾਈ ਲਈ ਯਤਨ ਕੀਤੇ ਗਏ ਅਤੇ ਉਸ ਤੋਂ ਬਾਅਦ ਵੀਰਵਾਰ ਸਵੇਰੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਿੱਥੋਂ ਟੀਮ ਅਟਾਰੀ ਲਈ ਰਵਾਨਾ ਹੋਈ।

ਹੁਕਮ ਮਿਲਣ ਤੇ ਭੇਜਿਆ ਜਾਵੇਗਾ ਪਾਕਿਸਤਾਨ

ਪਰ ਪਾਕਿਸਤਾਨ ਟਰੈਵਲਿੰਗ ਆਰਡਰ ਦੇ ਉੱਥੇ ਨਾ ਪਹੁੰਚਣ ਕਾਰਨ ਸ਼ਾਮ ਨੂੰ ਉਸ ਨੂੰ ਵਾਪਸ ਫਰੀਦਕੋਟ ਦੇ ਜੁਵੇਨਾਈਲ ਹੋਮ ਵਿੱਚ ਲਿਆਂਦਾ ਗਿਆ, ਜਿਸ ਕਾਰਨ ਉਸ ਦੀ ਦੇਸ਼ ਵਾਪਸੀ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਅਤੇ ਹੁਣ ਉਸ ਨੂੰ ਹੁਕਮ ਮਿਲਣ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ ਸਬੰਧੀ ਜੁਵੇਨਾਈਲ ਹੋਮ ਦੇ ਸੁਪਰਡੈਂਟ ਰਾਜ ਕੁਮਾਰ ਨੇ ਦੱਸਿਆ ਕਿ ਦਿੱਲੀ ਤੋਂ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਪਾਕਿਸਤਾਨ ਟਰੈਵਲਿੰਗ ਆਰਡਰ ਮਿਲਣ ਕਾਰਨ ਦੋਵੇਂ ਕਿਸ਼ੋਰਾਂ ਨੂੰ ਪਾਕਿਸਤਾਨ ਨਹੀਂ ਭੇਜਿਆ ਜਾ ਸਕਿਆ। ਹੁਣ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਉਹ ਆਉਂਦੇ ਹੀ ਪਾਕਿਸਤਾਨ ਭੇਜ ਦਿੱਤੇ ਜਾਣਗੇ।

ਇਹ ਵੀ ਪੜ੍ਹੋ