ਬਿਆਸ 'ਚ ਦਰਦਨਾਕ ਸੜਕ ਹਾਦਸਾ: ਆਪਸ 'ਚ ਟਕਰਾਏ ਕਈ ਵਾਹਨ, ਸੀਮਿੰਟ ਨਾਲ ਭਰਿਆ ਟਰੱਕ ਫਲਾਈਓਵਰ ਤੋਂ ਡਿੱਗਿਆ

ਇਸ ਭਿਆਨਕ ਸੜਕ ਹਾਦਸੇ ਦਰਮਿਆਨ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਉੱਥੇ ਹੀ ਇਸ ਵੱਡੇ ਹਾਦਸੇ ਦਾ ਕਾਰਨ ਕਿਤੇ ਨਾ ਕਿਤੇ ਤੇਜ਼ ਰਫਤਾਰ ਹੋਣਾ ਮੰਨਿਆ ਜਾ ਰਿਹਾ ਹੈ।

Share:

ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਸਥਿਤ ਕਸਬਾ ਬਿਆਸ ਵਿਖੇ ਇਕ ਤੋਂ ਬਾਅਦ ਇਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇਕ ਸੀਮਿੰਟ ਦਾ ਭਰਿਆ ਹੋਇਆ ਟਰੱਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਕਰੀਬ 30 ਤੋਂ 40 ਫੁੱਟ ਹੇਠਾਂ ਜਾ ਡਿੱਗਾ। ਗਨੀਮਤ ਰਹੀ ਕਿ ਇਸ ਦਰਮਿਆਨ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ।

ਤਿੰਨ ਪੁਆਇੰਟਾਂ ਤੇ ਵੱਖ-ਵੱਖ ਜਗ੍ਹਾ ਹੋਈ ਟੱਕਰ

ਇਸ ਦੇ ਨਾਲ ਹੀ ਮੁੱਖ ਸੜਕ ਉੱਤੇ ਕਰੀਬ ਨੌਂ ਹੋਰ ਵਾਹਨਾਂ ਦੀ ਅਲੱਗ-ਅਲੱਗ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਬਿਆਸ 'ਚ ਕਰੀਬ ਤਿੰਨ ਪੁਆਇੰਟਾਂ ਤੇ ਵੱਖ-ਵੱਖ ਜਗ੍ਹਾ ਹੋਇਆ ਜਿੱਥੇ ਇਕ ਜਗ੍ਹਾ 'ਤੇ ਦੋ-ਤਿੰਨ ਵਾਹਨ ਮੁੜ ਦੋ-ਤਿੰਨ ਵਾਹਨ ਤੇ ਫਿਰ ਦੋ-ਤਿੰਨ ਵਾਹਨਾਂ ਦੀ ਟੱਕਰ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਹਾਈਵੇ ਪੈਟਰੋਲਿੰਗ ਪੁਲਿਸ ਬਿਆਸ ਇਸ ਦੇ ਨਾਲ ਹੀ ਥਾਣਾ ਬਿਆਸ ਮੁਖੀ ਐਸਐਚਓ ਸਤਨਾਮ ਸਿੰਘ ਆਪਣੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਕਰੇਨ ਮੰਗਵਾ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਫੋਰਸ ਤਾਇਨਾਤ ਕਰ ਕੇ ਟਰੈਫਿਕ ਜਾਮ ਨੂੰ ਖੁੱਲ੍ਹਵਾ ਕੇ ਹੌਲੀ ਹੌਲੀ ਵਾਹਨਾ ਨੂੰ ਅੱਗੇ ਭੇਜਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ