ਦਰਦਨਾਕ ਘਟਨਾ: ਨਗਰ ਕੀਰਤਨ ਵਿੱਚ ਪ੍ਰਸ਼ਾਦ ਵੰਡ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਨਗਰ ਕੀਰਤਨ ਦੇ ਦੌਰਾਨ ਪਾਲਕੀ ਸਾਹਿਬ ਨੂੰ ਰੋਡ ਤੇ ਝੁਕੀਆ ਤਾਰਾਂ ਤੋ ਬਚਾਉਣ ਲਈ ਸੇਵਾ ਕਰਨ ਵਾਲੇ ਨੌਜਵਾਨ ਡੰਡੇ ਨਾਲ ਉੱਪਰ ਕਰ ਰਹੇ ਸੀ। ਇਸ ਦੌਰਾਨ ਤਾਰ ਟਰਾਲੀ ਨਾਲ ਲੱਗ ਗਈ।

Share:

ਬਟਾਲਾ ਦੇ ਪਿੰਡ ਵਡਲਾ ਗ੍ਰੰਥੀਆਂ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਖੁਸ਼ੀਆਂ ਉਸ ਸਮੇਂ ਗਮੀ 'ਚ ਬਦਲ ਗਈਆਂ ਜਦੋਂ ਨਗਰ ਕੀਰਤਨ 'ਚ ਪ੍ਰਸ਼ਾਸ਼ਨ ਵੰਡ ਰਹੀ ਟਰਾਲੀ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ 'ਤੇ ਉਸ ਦੇ ਨਾਲ ਜਾ ਰਹੇ ਨੌਜਵਾਨ ਨੂੰ ਕਰੰਟ ਲੱਗ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਡਾਕਟਰ ਕੋਲ ਲਿਜਾਇਆ ਗਿਆ ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।


ਪਾਲਕੀ ਨਾਲ ਜਾ ਰਿਹਾ ਸੀ ਪੈਦਲ

 


ਮਿਲੀ ਜਾਣਕਾਰੀ ਦੇ ਅਨੁਸਾਰ ਵਡਾਲ ਗ੍ਰੰਥੀਆਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੌਰਾਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਕਈ ਸ਼ਰਧਾਲੂ ਪਾਲਕੀ ਸਾਹਿਬ ਟਰਾਲੀ ਵਿੱਚ ਸੇਵਾ ਕਰ ਰਹੇ ਸਨ। ਇਸ ਦੌਰਾਨ ਨਗਰ ਕੀਰਤਨ ਦੇ ਰਸਤੇ ਵਿੱਚ ਬਿਜਲੀ ਦੀਆਂ ਲਟਕਦੀਆਂ ਤਾਰਾਂ ਨੂੰ ਸੇਵਾ ਕਰਨ ਵਾਲੇ ਨੌਜਵਾਨ ਡੰਡਿਆਂ ਨਾਲ ਉੱਪਰ ਕਰਕੇ ਪਾਲਕੀ ਸਾਹਿਬ ਲੰਘਾ ਰਹੇ ਸਨ। ਇਸ ਦੌਰਾਨ ਬਿਜਲੀ ਦੀ ਤਾਰ ਟਰਾਲੀ ਦੇ ਸੰਪਰਕ ਵਿੱਚ ਆ ਗਈ। ਜਿਸ ਕਾਰਨ ਪਾਲਕੀ ਸਾਹਿਬ ਦੇ ਨਾਲ ਪੈਦਲ ਜਾ ਰਿਹੇ ਬਿਕਰਮਜੀਤ ਸਿੰਘ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਬਿਕਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਡਾਕਟਰ ਕੋਲ ਲਿਜਾਇਆ ਗਿਆ ਪਰ ਡਾਕਟਰ ਬਿਕਰਮਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

 

ਇਹ ਵੀ ਪੜ੍ਹੋ

Tags :