ਲੁਧਿਆਣਾ 'ਚ ਦਰਦਨਾਕ ਘਟਨਾ - ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨੂੰ ਚੜ੍ਹੀ ਜ਼ਹਿਰੀਲੀ ਗੈਸ, 2 ਸਾਲਾ ਦੇ ਬੱਚੇ ਦੀ ਮੌਤ 

ਕਮਰਾ ਚਾਰੇ ਪਾਸਿਉਂ ਬੰਦ ਹੋਣ ਕਰਕੇ ਹਵਾ ਕ੍ਰਾਸ ਨਹੀਂ ਹੋ ਰਹੀ ਸੀ। ਜ਼ਹਿਰੀਲੀ ਗੈਸ ਅੰਦਰ ਹੀ ਜਮ੍ਹਾਂ ਹੁੰਦੀ ਗਈ ਤਾਂ ਇਸ ਨਾਲ ਮਾਸੂਮ ਬੱਚੇ ਦੀ ਮੌਤ ਹੋ ਗਈ। 

Share:

ਹਾਈਲਾਈਟਸ

  • ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ।
  • ਪਤੀ ਪਤਨੀ ਦੀ ਹਾਲਤ ਨਾਜੁਕ ਹੋਣ ਕਰਕੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ। 

ਪੰਜਾਬ ਨਿਊਜ। ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਨਾਗਰਾ ਵਿਖੇ ਅੰਗੀਠੀ ਬਾਲ ਕੇ ਸੁੱਤੇ ਇੱਕ ਪਰਿਵਾਰ ਨੂੰ ਜ਼ਹਿਰੀਲੀ ਗੈਸ ਚੜਨ ਕਾਰਨ ਪਤੀ-ਪਤਨੀ ਦੀ ਹਾਲਤ ਬਿਗੜ ਗਈ ਅਤੇ ਉਨ੍ਹਾਂ ਦੇ ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਅਨਮੋਲਕ ਸਿੰਘ (27) ਆਪਣੀ ਪਤਨੀ ਸੁਮਨਪ੍ਰੀਤ ਕੌਰ ਅਤੇ 2 ਸਾਲ ਦੇ ਬੇਟੇ ਅਰਮਾਨ ਸਮੇਤ ਕਮਰੇ ਅੰਦਰ ਸੁੱਤੇ ਹੀ ਸੀ ਕਿ ਇਸੇ ਦੌਰਾਨ ਘਟਨਾ ਵਾਪਰੀ। 

ਲੋਕਾਂ ਨੇ ਹਸਪਤਾਲ ਪਹੁੰਚਾਇਆ 

ਅਨਮੋਲਕ ਨੇ ਦੱਸਿਆ ਕਿ ਉਹਨਾਂ ਨੂੰ ਘੁਟਣ ਜਿਹੀ ਮਹਿਸੂਸ ਹੋ ਰਹੀ ਸੀ ਤਾਂ ਇਹ ਖਿਆਲ ਨਹੀਂ ਆਇਆ ਕਿ ਅੰਗੀਠੀ ਦੀ ਗੈਸ ਹੋ ਸਕਦੀ ਹੈ। ਕਿਉਂਕਿ ਪਹਿਲਾਂ ਵੀ ਉਹ ਅੰਗੀਠੀ ਬਾਲ ਕੇ ਹੀ ਸੌਂਦੇ ਸੀ। ਅਚਾਨਕ ਉਸਦੀ ਪਤਨੀ ਬੇਹੋਸ਼ ਹੋਈ ਤਾਂ ਉਸਨੂੰ ਵੀ ਵੱਧ ਅਸਰ ਹੋਣ ਲੱਗਾ। ਆਸ-ਪਾਸ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਣ ’ਤੇ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਏ ਪਰਿਵਾਰ ਦੇ ਤਿੰਨੇ ਜੀਆਂ ਨੂੰ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ 2 ਸਾਲ ਦੇ ਅਰਮਾਨ ਦੀ ਮੌਤ ਹੋ ਚੁੱਕੀ ਸੀ। ਪਤੀ ਪਤਨੀ ਦੀ ਹਾਲਤ ਨਾਜੁਕ ਹੋਣ ਕਰਕੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ। 

 

 

ਇਹ ਵੀ ਪੜ੍ਹੋ