Painful : ਕਾਰ ਅਤੇ ਮੋਟਰਸਾਇਕਲ ਦੀ ਟੱਕਰ 'ਚ ਦਾਦੇ-ਪੋਤੇ ਦੀ ਮੌਤ

ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਦਸੂਹਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

Share:

ਹਾਈਲਾਈਟਸ

  • ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ

Punjab News: ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ 'ਚ ਹੋਏ ਦਰਦਨਾਕ ਹਾਦਸੇ ਵਿੱਚ ਕਾਰ ਅਤੇ ਮੋਟਰਸਾਇਕਲ ਦੀ ਟੱਕਰ ਦੇ ਦੌਰਾਨ ਦਾਦੇ ਅਤੇ ਪੋਤੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਜਿੰਦਰ ਪ੍ਰਸਾਦ (65) ਵਾਸੀ  ਪਿੰਡ ਅਰਗੋਵਾਲ ਅਤੇ ਉਸਦੇ ਪੋਤਰੇ ਲਕਸ਼ੈ ਦੇ ਵਜੋਂ ਹੋਈ ਹੈ। ਮ੍ਰਿਤਕ ਰਜਿੰਦਰ ਪ੍ਰਸਾਦ ਆਪਣੇ 6 ਸਾਲਾ ਪੋਤੇ ਲਕਸ਼ੈ ਨਾਲ ਮੋਟਰਸਾਈਕਲ 'ਤੇ ਤੇਲ ਭਰਨ ਲਈ ਪੈਟਰੋਲ ਪੰਪ 'ਤੇ ਗਿਆ ਸੀ। ਜਿਵੇਂ ਹੀ ਉਹ ਪੈਟਰੋਲ ਪੰਪ ਤੋਂ ਤੇਲ ਭਰ ਕੇ ਮੁੱਖ ਸੜਕ 'ਤੇ ਆਇਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਰਾਹਗੀਰਾਂ ਨੇ ਪਹੁੰਚਾਇਆ ਹਸਪਤਾਲ

ਹਾਦਸੇ ਵਿੱਚ ਦਾਦਾ ਅਤੇ ਪੋਤਾ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਦਸੂਹਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ