ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਨਸ਼ੇੜੀਆਂ ਦੀ ਕਰਤੂਤ, ਯਾਤਰੀ ਦੀ ਕੁੱਟਮਾਰ ਕਰਕੇ ਖੋਹਿਆ ਮੋਬਾਈਲ

ਇਸ ਮਾਮਲੇ ਸਬੰਧੀ ਲੋਕਾਂ ਨੇ ਥਾਣਾ ਕੋਤਵਾਲੀ ਦੇ ਐਸਐਚਓ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕੁਝ ਦੇਰ ਵਿੱਚ ਹੀ ਪੁਲਿਸ ਮੁਲਾਜ਼ਮ ਨੂੰ ਮੌਕੇ ’ਤੇ ਭੇਜ ਰਹੇ ਹਨ ਪਰ ਕਾਫੀ ਦੇਰ ਤੱਕ ਕੋਈ ਪੁਲਿਸ ਮੁਲਾਜ਼ਮ ਨਹੀਂ ਪੁੱਜਿਆ। ਅਖੀਰ ਯਾਤਰੀ ਆਪ ਹੀ ਨਸ਼ੇੜੀ ਚੋਰਾਂ ਨੂੰ ਥਾਣੇ ਲੈ ਗਿਆ।

Share:

ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਰਾਤ ਸਮੇਂ ਨਸ਼ੇੜੀਆਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸਟੇਸ਼ਨ ਤੋਂ ਆਉਣ-ਜਾਣ ਸਮੇਂ ਮੁਸਾਫਰਾਂ ਦੀ ਸ਼ਰੇਆਮ ਕੁੱਟਮਾਰ ਅਤੇ ਲੁੱਟ ਕੀਤੀ ਜਾ ਰਹੀ ਹੈ। ਰਾਤ ਸਮੇਂ ਦੋ ਨਸ਼ੇੜੀਆਂ ਨੇ ਇੱਕ ਯਾਤਰੀ ਦਾ ਮੋਬਾਈਲ ਫੋਨ ਖੋਹ ਲਿਆ। ਜਦੋਂ ਯਾਤਰੀ ਨੇ ਰੌਲਾ ਪਾਇਆ ਤਾਂ ਬਦਮਾਸ਼ ਭੱਜ ਗਏ। ਇੱਕ ਸ਼ਰਾਬੀ ਨੌਜਵਾਨ ਨੂੰ ਯਾਤਰੀ ਨੇ ਫੜ ਲਿਆ। ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਕਈ ਹੋਰ ਲੋਕ ਇਕੱਠੇ ਹੋ ਗਏ। ਜਦੋਂ ਕਿ ਸਟੇਸ਼ਨ ਦੇ ਬਾਹਰ ਪੀਸੀਆਰ ਗੱਡੀ ਖੜ੍ਹੀ ਕਰਕੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਦੀ ਕੋਈ ਮਦਦ ਨਹੀਂ ਕੀਤੀ। ਲੋਕਾਂ ਨੇ ਪੀਸੀਆਰ ਦਸਤੇ ਨੂੰ ਬੇਨਤੀ ਕੀਤੀ ਤਾਂ ਉਹ ਕਿਤੇ ਜਾ ਕੇ ਉਨ੍ਹਾਂ ਨੇ ਨੌਜਵਾਨ ਦੀ ਸਾਰ ਲਈ।

 

ਲੋਕਾਂ ਨੇ ਨਸ਼ੇੜੀ ਦੀ ਕੀਤੀ ਕੁੱਟਮਾਰ

ਲੋਕਾਂ ਨੇ ਖੁਦ ਨਸ਼ੇੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ। ਲੁਟੇਰੇ ਨੇ ਦੱਸਿਆ ਕਿ ਉਸ ਕੋਲ ਮੋਬਾਈਲ ਫ਼ੋਨ ਨਹੀਂ ਸੀ ਤੇ ਉਸ ਦਾ ਸਾਥੀ ਮੋਬਾਈਲ ਫ਼ੋਨ ਲੈ ਕੇ ਭੱਜ ਗਿਆ | ਕੁਝ ਦੂਰੀ 'ਤੇ ਲੋਕਾਂ ਨੇ ਉਸ ਦੇ ਸਾਥੀ ਨੂੰ ਵੀ ਫੜ ਲਿਆ ਪਰ ਬਦਮਾਸ਼ ਨੇ ਮੋਬਾਈਲ ਕਿਤੇ ਲੁਕਾ ਦਿੱਤਾ।

 

ਨਸ਼ੇੜੀਆਂ ਨਾਲ ਮਿਲੇ ਆਟੋ ਚਾਲਕ

ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਰਾਮ ਲਾਲ ਨੇ ਦੱਸਿਆ ਕਿ ਨਸ਼ੇ ਦੇ ਆਦੀ ਨੌਜਵਾਨ ਅਕਸਰ ਰਾਤ ਨੂੰ ਸਵਾਰੀਆਂ ਕੋਲੋਂ ਲੁੱਟ ਖੋਹ ਕਰਦੇ ਹਨ। ਉਨ੍ਹਾਂ ਦੇ ਨਾਲ ਕਈ ਆਟੋ ਚਾਲਕ ਬਦਮਾਸ਼ ਵੀ ਮਿਲੇ ਹੋਏ ਹਨ। ਸਵਾਰੀਆਂ ਨੂੰ ਆਟੋ ਵਿੱਚ ਬਿਠਾ ਕੇ ਸੁੰਨਸਾਨ ਥਾਵਾਂ ਤੇ ਲਿਜਾ ਕੇ ਲੁੱਟ ਕੀਤੀ ਜਾ ਰਹੀ ਹੈ

ਇਹ ਵੀ ਪੜ੍ਹੋ