ਪੱਟਾਂ ਉਪਰ ਬੰਨ੍ਹੀ ਫਿਰਦਾ ਸੀ ਅਫ਼ੀਮ, ਨਾਕੇ 'ਤੇ ਫੜਿਆ

ਜੀਟੀ ਰੋਡ ਉਪਰ ਖੰਨਾ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਝਾਰਖੰਡ ਦਾ ਰਹਿਣ ਵਾਲਾ ਤਸਕਰ 2 ਕਿੱਲੋ ਅਫ਼ੀਮ ਸਪਲਾਈ ਕਰਨ ਜਾ ਰਿਹਾ ਸੀ। 

Share:

ਨਸ਼ਾ ਤਸਕਰ ਨਿੱਤ ਦਿਨ ਆਪਣੇ ਤਰੀਕੇ ਬਦਲ ਕੇ ਨਸ਼ੇ ਦੀ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ।  ਪਰ ਉਹ ਪੁਲਿਸ ਦੀ ਬਾਜ਼ ਅੱਖ ਤੋਂ ਬਚ ਨਹੀਂ ਰਹੇ।  ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ।  ਇੱਥੇ ਝਾਰਖੰਡ ਦਾ ਇੱਕ ਤਸਕਰ ਆਪਣੇ ਪੱਟਾਂ 'ਤੇ ਬੰਨ੍ਹ ਕੇ ਅਫੀਮ ਲਿਆ ਰਿਹਾ ਸੀ।  ਜਿਸ ਨੂੰ ਨਾਕੇ 'ਤੇ ਕਾਬੂ ਕਰ ਲਿਆ ਗਿਆ।  ਮੁਲਜ਼ਮ ਦੀ ਪਛਾਣ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਪਿੰਡ ਬਾਂਦੂ ਵਾਸੀ ਰਣਜੀਤ ਕੁਮਾਰ ਸ਼ਾਹੂ ਵਜੋਂ ਹੋਈ।  ਉਸਦੇ ਕਬਜ਼ੇ 'ਚੋਂ 2 ਕਿਲੋ ਅਫੀਮ ਬਰਾਮਦ ਹੋਈ।  

ਬੱਸ ਚੋਂ ਉਤਰਿਆ ਸੀ ਤਸਕਰ

ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਸੁਖਬੀਰ ਸਿੰਘ ਦੀ ਟੀਮ ਨੇ ਦੋਰਾਹਾ 'ਚ ਨਾਕਾਬੰਦੀ ਕੀਤੀ ਹੋਈ ਸੀ।  ਇਸ ਦੌਰਾਨ ਰਣਜੀਤ ਕੁਮਾਰ ਬੱਸ ਤੋਂ ਹੇਠਾਂ ਉਤਰ ਗਿਆ ਅਤੇ ਪੁਲਿਸ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ।  ਪੁਲਿਸ ਨੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ।  ਠੰਡ ਕਾਰਨ ਰਣਜੀਤ ਕੁਮਾਰ ਨੇ ਮੋਟੇ ਕੱਪੜੇ ਪਾਏ ਹੋਏ ਸਨ।  ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਪੱਟ 'ਤੇ ਕੋਈ ਚੀਜ਼ ਹੋਵੇ।  ਜਦੋਂ ਪੁਲਿਸ ਨੇ ਕੱਪੜੇ ਉਤਾਰੇ ਤਾਂ ਦੇਖਿਆ ਕਿ ਦੋਵੇਂ ਪੱਟਾਂ 'ਤੇ ਬੰਨ੍ਹੇ ਲਿਫਾਫੇ 'ਚ ਅਫੀਮ ਲਪੇਟੀ ਹੋਈ ਸੀ।  ਉਪਰ ਟੇਪ ਲਾਈ ਹੋਈ ਸੀ   ਇਸਦਾ ਵੀਡੀਓ ਵੀ ਸਾਹਮਣੇ ਆਇਆ ਹੈ।

photo
ਐਸਐਸਪੀ ਅਮਨੀਤ ਕੌਂਡਲ

 ਐਸਐਸਪੀ ਕੌਂਡਲ ਨੇ ਟੀਮ ਨੂੰ ਦਿੱਤੀ ਸ਼ਾਬਾਸ 

ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਚੈਕਿੰਗ ਟੀਮ ਨੂੰ ਸ਼ਾਬਾਸ ਦਿੱਤੀ।  ਕੌਂਡਲ ਨੇ ਦੱਸਿਆ ਕਿ ਨਾਕੇ 'ਤੇ ਪੂਰੀ ਚੌਕਸੀ ਨਾਲ ਜਿਸ ਤਰੀਕੇ ਨਾਲ ਡਿਊਟੀ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦਾ ਖਦਸ਼ਾ ਹੋਣ 'ਤੇ ਕੋਈ ਰਿਸਕ ਨਹੀਂ ਲਿਆ ਗਿਆ।  ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਪੁਲਿਸ ਨੂੰ ਸਫਲਤਾ ਮਿਲੀ।  ਇਸ ਟੀਮ ਦਾ ਮਨੋਬਲ ਵਧਾਉਣ ਲਈ ਸਨਮਾਨਿਤ ਕੀਤਾ ਜਾਵੇਗਾ।  ਐਸਐਸਪੀ ਨੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ