ਜੇਲ੍ਹ 'ਚ ਅਫ਼ੀਮ, ਵਾਰਡਰ ਗ੍ਰਿਫਤਾਰ, ਜਾਣੋ ਪੂਰਾ ਮਾਮਲਾ 

ਪੰਜਾਬ ਦੀਆਂ ਜੇਲ੍ਹਾਂ ਕੜੀ ਸੁਰੱਖਿਆ ਦੇ ਬਾਵਜੂਦ ਵੀ ਮੋਬਾਇਲਾਂ ਦੀ ਵਰਤੋਂ ਤੇ ਨਸ਼ਾ ਤਸਕਰੀ ਪੂਰੀ ਤਰ੍ਹਾਂ ਨਾਲ ਨਹੀਂ ਰੋਕ ਸਕੀਆਂ। ਨਿਗਰਾਨੀ ਕਰਨ ਵਾਲੇ ਹੀ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। 

Share:

ਹਾਈਲਾਈਟਸ

  • ਕੇਂਦਰੀ ਜੇਲ੍ਹ
  • ਬੈਰਕ ਨੰਬਰ 8

ਤਰਨਤਾਰਨ ਦੀ ਜੇਲ੍ਹ 'ਚ ਇੱਕ ਵਾਰ ਮੁੜ ਤੋਂ ਨਸ਼ਾ ਪਹੁੰਚਣ ਦਾ ਮਾਮਲਾ ਸਾਮਣੇ ਆਇਆ ਹੈ। ਕਸਬਾ ਗੋਇੰਦਵਾਲ ਸਾਹਿਬ ਵਿਖੇ ਵੱਡੀ ਕੇਂਦਰੀ ਜੇਲ੍ਹ ਅਕਸਰ ਮੋਬਾਇਲ ਫੋਨਾਂ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਚੱਲਦਿਆਂ ਚਰਚਾ 'ਚ ਰਹਿੰਦੀ ਹੈ। ਹੁਣ ਉਥੋਂ ਦੇ ਵਾਰਡਰ ਕੋਲੋਂ ਹੀ ਜੇਲ੍ਹ ਪ੍ਰਸ਼ਾਸਨ ਨੇ ਵੱਡੀ ਮਾਤਰਾ ਵਿਚ ਅਫ਼ੀਮ ਬਰਾਮਦ ਕੀਤੀ। ਥਾਣਾ ਕੇਂਦਰੀ ਜੇਲ੍ਹ ਦੀ ਪੁਲਿਸ ਨੇ ਵਾਰਡਰ ਖਿਲਾਫ ਐੱਨਡੀਪੀਐੱਸ ਐਕਟ ਅਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। 

ਦਵਾਈ ਦਾ ਬਹਾਨਾ ਬਣਾ ਕੇ ਨਿਕਲਿਆ ਬਾਹਰ 

ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਾਰਡਰ ਰਣਜੀਤ ਸਿੰਘ ਸਵੇਰੇ 6 ਤੋਂ ਦੁਪਹਿਰ 12 ਵਜੇ ਤਕ ਬੈਰਕ ਨੰਬਰ 8 ’ਤੇ ਬਤੌਰ ਨਿਗਰਾਨ ਤਾਇਨਾਤ ਸੀ। ਉਹ ਸਵੇਰੇ 8:10 ਵਜੇ ਆਪਣੀ ਦਵਾਈ ਖਾਣ ਦੀ ਗੱਲ ਕਹਿ ਕੇ ਜੇਲ੍ਹ ਦੇ ਮੇਨ ਗੇਟ ਤੋਂ ਬਾਹਰ ਨਿਕਲਿਆ। 8:20 ’ਤੇ ਜਦੋਂ ਉਹ ਜੇਲ੍ਹ ਅੰਦਰ ਵਾਪਸ ਆਇਆ ਤਾਂ ਉਸਦੀ ਤਲਾਸ਼ੀ ਦੌਰਾਨ ਜੁਰਾਬਾਂ ਵਿਚ ਲੁਕੋ ਕੇ ਰੱਖੀ 250 ਗ੍ਰਾਮ ਅਫ਼ੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਵਾਰਡਰ ਰਣਜੀਤ ਸਿੰਘ ਨੂੰ ਕਾਬੂ ਕਰਕੇ ਥਾਣਾ ਕੇਂਦਰੀ ਜੇਲ੍ਹ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ