Ludhiana: ਸਿੱਧੂ ਮੂਸੇਵਾਲਾ ਦਾ ਗੀਤ ਵਜਾ ਕੇ ਕੀਤਾ ਸੜਕ ਹਾਦਸੇ 'ਚ ਜ਼ਖਮੀ ਹੋਏ ਬੱਚੇ ਦਾ ਆਪ੍ਰੇਸ਼ਨ, Video Viral

Ludhiana: ਗੀਤ ਸੁਣਦੇ ਹੀ ਬੈੱਡ 'ਤੇ ਪਏ ਬੱਚੇ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਅਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਡਾਕਟਰ ਲਈ ਉਸ ਦਾ ਇਲਾਜ ਕਰਨਾ ਆਸਾਨ ਹੋ ਗਿਆ। ਜਿਵੇਂ ਹੀ ਓਪਰੇਸ਼ਨ ਥੀਏਟਰ ਵਿੱਚ ਮੂਸੇਵਾਲਾ ਦਾ ਗੀਤ 'ਜੱਟ ਦਾ ਮਾਸ਼ੂਕ ਬੀਬਾ ਰਸ਼ੀਆ ਤੋ' ਚੱਲਿਆ ਤਾਂ ਬੱਚੇ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਅਤੇ ਗੀਤ ਦੀ ਧੁਨ 'ਤੇ ਨੱਚਣਾ ਸ਼ੁਰੂ ਕਰ ਦਿੱਤਾ।

Share:

Ludhiana: ਜਗਰਾਉਂ ਕਸਬੇ 'ਚ ਸੜਕ ਹਾਦਸੇ 'ਚ ਜ਼ਖਮੀ ਹੋਏ ਬੱਚੇ ਦਾ ਇਲਾਜ ਕਰਦੇ ਹੋਏ ਡਾਕਟਰ ਨੇ ਉਸ ਦਾ ਧਿਆਨ ਭਟਕਾਉਣ ਲਈ ਆਪਰੇਸ਼ਨ ਥੀਏਟਰ 'ਚ ਸਿੱਧੂ ਮੂਸੇਵਾਲਾ ਦਾ ਗੀਤ ਵਜਾਇਆ। ਗੀਤ ਸੁਣਦੇ ਹੀ ਬੈੱਡ 'ਤੇ ਪਏ ਬੱਚੇ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਅਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਡਾਕਟਰ ਲਈ ਉਸ ਦਾ ਇਲਾਜ ਕਰਨਾ ਆਸਾਨ ਹੋ ਗਿਆ। ਜਿਵੇਂ ਹੀ ਓਪਰੇਸ਼ਨ ਥੀਏਟਰ ਵਿੱਚ ਮੂਸੇਵਾਲਾ ਦਾ ਗੀਤ 'ਜੱਟ ਦਾ ਮਾਸ਼ੂਕ ਬੀਬਾ ਰਸ਼ੀਆ ਤੋ' ਚੱਲਿਆ ਤਾਂ ਬੱਚੇ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਅਤੇ ਗੀਤ ਦੀ ਧੁਨ 'ਤੇ ਨੱਚਣਾ ਸ਼ੁਰੂ ਕਰ ਦਿੱਤਾ।

ਦੌਰਾਨ ਡਾਕਟਰ ਨੇ ਬੱਚੇ ਦੀ ਲੱਤ 'ਤੇ ਪਲਾਸਟਰ ਲਗਾਇਆ

ਇਸ ਦੌਰਾਨ ਡਾਕਟਰ ਨੇ ਬੱਚੇ ਦੀ ਲੱਤ 'ਤੇ ਪਲਾਸਟਰ ਲਗਾ ਦਿੱਤਾ ਪਰ ਬੱਚੇ ਨੂੰ ਦਰਦ ਵੀ ਮਹਿਸੂਸ ਨਹੀਂ ਹੋਇਆ। ਸਟਾਫ ਨੇ ਬੱਚੇ ਦੇ ਗੀਤ ਦੀ ਧੁਨ 'ਤੇ ਨੱਚਣ ਦੀ ਵੀਡੀਓ ਵੀ ਬਣਾਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਬੱਚੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਡਾਕਟਰ ਵੱਲੋਂ ਉਸ ਦੇ ਇਲਾਜ ਦੇ ਤਰੀਕੇ ਦੀ ਵੀ ਸ਼ਲਾਘਾ ਕੀਤੀ। ਦਰਅਸਲ ਜਗਰਾਉਂ ਦੇ ਰਹਿਣ ਵਾਲੇ ਬੱਚੇ ਸੁਖਦਰਸ਼ਨ (7) ਦੀ ਕਾਰ ਹੇਠਾਂ ਆਉਣ ਕਾਰਨ ਲੱਤ ਟੁੱਟ ਗਈ। ਸੁਖਦਰਸ਼ਨ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਗੁਰਪ੍ਰੇਮ ਸਿੰਘ ਅਪਾਹਜ ਹੈ। ਬੱਚੇ ਦੀ ਦਾਦੀ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਲੈ ਗਈ ਪਰ ਡਾਕਟਰਾਂ ਨੇ ਬੱਚੇ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਬੱਚੇ ਦੀ ਦਾਦੀ ਨੇ ਹੈਲਪਿੰਗ ਹੈਂਡ ਸੁਸਾਇਟੀ ਨਾਲ ਸੰਪਰਕ ਕੀਤਾ। ਸੁਸਾਇਟੀ ਨੇ ਬੱਚੇ ਦਾ ਕੇਸ ਸੁਖਵੀਨ ਹਸਪਤਾਲ ਜਗਰਾਉਂ ਦੇ ਆਰਥੋਪੀਡਿਕ ਮਾਹਿਰ ਡਾਕਟਰ ਦਿਵਯਾਂਸ਼ੂ ਗੁਪਤਾ ਨੂੰ ਸੌਂਪਿਆ।

ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਡਰਿਆ ਹੋਇਆ ਸੀ ਬੱਚਾ

ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਬੱਚਾ ਡਰਿਆ ਹੋਇਆ ਸੀ। ਉਸ ਦਾ ਧਿਆਨ ਭਟਕਾਉਣ ਲਈ ਮੂਸੇਵਾਲਾ ਦਾ ਗੀਤ ਵਜਾਇਆ ਗਿਆ ਅਤੇ ਬੱਚੇ ਦੇ ਨਾਲ ਸਟਾਫ਼ ਵੀ ਨੱਚਣ ਲੱਗਾ। ਗੀਤ ਦੌਰਾਨ ਡਾਕਟਰ ਨੇ ਸਫਲਤਾਪੂਰਵਕ ਆਪਣਾ ਕੰਮ ਪੂਰਾ ਕੀਤਾ ਅਤੇ ਬੱਚੇ ਦੀ ਲੱਤ 'ਤੇ ਪਲਾਸਟਰ ਕੀਤਾ, ਪਰ ਗੀਤ ਦੀ ਧੁਨ 'ਚ ਮਗਨ ਹੋਏ ਬੱਚੇ ਨੇ ਨਾ ਤਾਂ ਆਪਣੀ ਲੱਤ ਹਿਲਾਈ ਅਤੇ ਨਾ ਹੀ ਡਰ ਦੇ ਮਾਰੇ ਰੋਇਆ। ਡਾਕਟਰ ਮੁਤਾਬਕ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਉਹ ਕੁਝ ਹੀ ਦਿਨਾਂ 'ਚ ਫਿਰ ਤੋਂ ਪੈਰਾਂ 'ਤੇ ਚੱਲਣਾ ਸ਼ੁਰੂ ਕਰ ਦੇਵੇਗਾ।

ਇਹ ਵੀ ਪੜ੍ਹੋ