ਮੋਗਾ 'ਚ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਚੱਲੀਆਂ ਗੋਲੀਆਂ 'ਚ ਇੱਕ ਦੀ ਮੌਤ, ਪੁਲਿਸ ਨੇ ਕੀਤਾ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ

ਇਸ ਲੜਾਈ ਵਿੱਚ ਮੁੱਖ ਮੁਲਜ਼ਮ ਵੀਰ ਸਿੰਘ ਨੂੰ ਵੀ ਗੋਲੀ ਲੱਗੀ ਹੈ। ਉਸ ਦਾ ਪੁਲਿਸ ਹਿਰਾਸਤ ਵਿੱਚ ਇਲਾਜ ਚੱਲ ਰਿਹਾ ਹੈ।

Share:

ਪੰਜਾਬ ਦੇ ਸ਼ਹਿਰ ਮੋਗਾ ਵਿੱਚ ਦੋ ਦਿਨ ਪਹਿਲਾਂ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਆਰਾ ਰੋਡ 'ਤੇ ਦੋ ਗੁੱਟਾਂ ਵਿਚਕਾਰ ਗੋਲੀਆਂ ਚੱਲੀਆਂ ਸਨ। ਇਸ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਲਈ ਲਿਜਾਂਦੇ ਸਮੇਂ ਮੌਤ ਹੋ ਗਈ। ਜਿਸ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਾਊਥ 'ਚ ਪੁਲਿਸ ਨੇ 5 ਨਾਮੀ ਅਤੇ 7 ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ 
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਗਦੀਸ਼ ਕੁਮਾਰ ਪੁੱਤਰ ਲਹੌਰੀ ਰਾਮ ਨੇ ਸ਼ਿਕਾਇਤ ਦੇ ਕੇ ਮਾਮਲਾ ਦਰਜ ਕੀਤਾ ਹੈ ਕਿ ਉਸ ਦਾ ਲੜਕਾ ਵਿਕਾਸ ਜਿੰਦਲ ਸ਼ਹਿਰ ਬਠਿੰਡਾ ਦਾ ਨਿਵਾਸੀ  ਹੈ। ਦੀਵਾਲੀ ਕਾਰਨ ਉਹ ਮੋਗਾ ਆਪਣੇ ਰਿਸ਼ਤੇਦਾਰਾਂ ਕੋਲ ਆਏ ਸਨ। ਜਿਥੇਂ ਉਸ ਦਾ ਪੁੱਤਰ ਵਿਕਾਸ ਜਿੰਦਲ ਅਤੇ ਭਤੀਜਾ ਸਾਹਿਲ ਜਿੰਦਲ ਕਾਰ ਰਾਹੀਂ ਬਾਜ਼ਾਰ ਜਾ ਰਹੇ ਸਨ। ਮੈਂ ਅਤੇ ਮੇਰਾ ਭਤੀਜਾ ਗਗਨਦੀਪ ਆਪਣੇ ਸਕੂਟਰ 'ਤੇ ਕਾਰ ਦੇ ਪਿੱਛੇ ਜਾ ਰਹੇ ਸੀ। ਰਸਤੇ ਵਿੱਚ ਵੀਰ ਸਿੰਘ ਅਤੇ ਉਸਦੇ ਸਾਥੀਆਂ ਨੇ ਮੇਰੇ ਲੜਕੇ ਦੀ ਕਾਰ ਰੋਕ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਮੇਰੇ ਬੇਟੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਮੇਰਾ ਲੜਕਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ। ਪੁੱਤਰ ਦੀ ਲੁਧਿਆਣਾ ਲਿਜਾਂਦੇ ਸਮੇਂ ਮੌਤ ਹੋ ਗਈ।

ਕੀ ਕਹਿਣੈ ਹੈ ਪੁਲਿਸ ਦਾ
ਐੱਸਐੱਸਪੀ ਜੇ ਐਲਨਚੇਲੀਅਨ ਨੇ ਇਸ ਕਤਲ ਕੇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹਨ। ਮੁਲਜ਼ਮ ਜ਼ਮਾਨਤ 'ਤੇ ਬਾਹਰ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਝਗੜੇ ਵਿੱਚ ਮੁੱਖ ਮੁਲਜ਼ਮ ਵੀਰ ਸਿੰਘ ਨੂੰ ਵੀ ਗੋਲੀ ਲਗੀ ਹੈ, ਜੋ ਕਿ ਪੁਲਿਸ ਹਿਰਾਸਤ ਵਿੱਚ ਜ਼ੇਰੇ ਇਲਾਜ ਹੈ।
 

ਇਹ ਵੀ ਪੜ੍ਹੋ