ਲੁਧਿਆਣਾ 'ਚ ਗੱਡੀ ਹੇਠਾਂ ਆਉਣ ਨਾਲ ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ

ਦਰਅਸਲ, ਇਸ ਇਲਾਕੇ ਵਿੱਚ ਇੱਕ ਨਮਕੀਨ ਬਣਾਉਣ ਵਾਲੀ ਫੈਕਟਰੀ ਹੈ। ਪਿਕਅਪ ਗੱਡੀਆਂ ਅਕਸਰ ਉੱਥੋਂ ਸਾਮਾਨ ਲੈਣ ਲਈ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਕਈ ਵਾਰ ਇਲਾਕੇ ਦੇ ਲੋਕਾਂ ਨੇ ਫੈਕਟਰੀ ਮਾਲਕਾਂ ਨੂੰ ਕਿਹਾ ਵੀ ਸੀ ਕਿ ਗਲੀ ਤੰਗ ਹੈ ਅਤੇ ਬੱਚੇ ਉੱਥੇ ਖੇਡਦੇ ਰਹਿੰਦੇ ਹਨ।

Courtesy: ਘਟਨਾ ਵਾਲੀ ਥਾਂ 'ਤੇ ਖੜ੍ਹੀ ਗੱਡੀ, ਜਿਸਦੇ ਹੇਠਾਂ ਬੱਚਾ ਆਇਆ

Share:

ਲੁਧਿਆਣਾ 'ਚ ਇੱਕ ਪਿਕਅਪ ਗੱਡੀ ਹੇਠਾਂ ਆਉਣ ਨਾਲ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। ਹਾਦਸੇ ਵਿੱਚ ਬੱਚੇ ਦਾ ਸਿਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ। ਇਲਾਕੇ ਵਿੱਚ ਹੰਗਾਮਾ ਹੁੰਦਾ ਦੇਖ ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਜਿਸਤੋਂ ਬਾਅਦ ਲੋਕਾਂ ਨੇ ਗੁੱਸੇ ਵਿੱਚ ਕਾਰ ਦੀਆਂ ਖਿੜਕੀਆਂ ਤੋੜ ਦਿੱਤੀਆਂ। ਫਿਲਹਾਲ ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਰਖਵਾ ਦਿੱਤਾ। 
 
ਹਾਲੇ ਇੱਕ ਹਫ਼ਤਾ ਪਹਿਲਾਂ ਹੀ ਇੱਥੇ ਆਇਆ ਸੀ ਪਰਿਵਾਰ
ਮ੍ਰਿਤਕ ਦਾ ਨਾਮ ਮੁਹੰਮਦ ਅਨੀਸ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਅਨੀਸ ਇੱਕ ਹਫ਼ਤਾ ਪਹਿਲਾਂ ਆਪਣੇ ਪਿਤਾ ਮੁਹੰਮਦ ਅਮਿਲ ਨਾਲ ਖੰਜੂਰ ਚੌਕ ਆਇਆ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਮਿਲ ਮੂਲ ਰੂਪ ਵਿੱਚ ਕਿਸ ਪਿੰਡ ਦਾ ਰਹਿਣ ਵਾਲਾ ਹੈ। ਦਰਅਸਲ, ਇਸ ਇਲਾਕੇ ਵਿੱਚ ਇੱਕ ਨਮਕੀਨ ਬਣਾਉਣ ਵਾਲੀ ਫੈਕਟਰੀ ਹੈ। ਪਿਕਅਪ ਗੱਡੀਆਂ ਅਕਸਰ ਉੱਥੋਂ ਸਾਮਾਨ ਲੈਣ ਲਈ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਕਈ ਵਾਰ ਇਲਾਕੇ ਦੇ ਲੋਕਾਂ ਨੇ ਫੈਕਟਰੀ ਮਾਲਕਾਂ ਨੂੰ ਕਿਹਾ ਵੀ ਸੀ ਕਿ ਗਲੀ ਤੰਗ ਹੈ ਅਤੇ ਬੱਚੇ ਉੱਥੇ ਖੇਡਦੇ ਰਹਿੰਦੇ ਹਨ। ਵਾਹਨਾਂ ਨੂੰ ਗਲੀ ਵਿੱਚ ਲਿਆਉਣ ਦੀ ਬਜਾਏ ਉਨ੍ਹਾਂ ਨੂੰ ਬਾਹਰ ਪਾਰਕ ਕਰਨਾ ਚਾਹੀਦਾ ਹੈ। ਫਿਰ ਵੀ ਸੜਕਾਂ 'ਤੇ ਵਾਹਨ ਆਉਂਦੇ-ਜਾਂਦੇ ਰਹਿੰਦੇ ਸੀ। ਅੱਜ ਸ਼ਾਮ ਡੇਢ ਸਾਲ ਦਾ ਅਨੀਸ ਗਲੀ ਵਿੱਚ ਖੇਡ ਰਿਹਾ ਸੀ ਇਸੇ ਦੌਰਾਨ ਪਿਕਅਪ ਗੱਡੀ ਦੇ ਹੇਠਾਂ ਆ ਗਿਆ। ਸਿਰ ਕੁਚਲਣ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਅਨੀਸ ਦੀ ਮਾਂ ਨੇ ਡਰਾਈਵਰ ਨੂੰ ਥੱਪੜ ਵੀ ਮਾਰਿਆ ਪਰ ਉਹ ਭੱਜ ਗਿਆ। ਫਿਲਹਾਲ ਸਲੇਮ ਟਾਬਰੀ ਥਾਣੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ