ਕਾਰੋਬਾਰ ਵਿੱਚ ਹਿੱਸੇਦਾਰੀ ਦੇ ਬਹਾਨੇ ਹੋਟਲ ਵਿੱਚ ਲੈ ਜਾ ਕੇ ਕੀਤਾ ਜ਼ਬਰ ਜਿਨਾਹ

ਪੰਜਾਬ ਦੇ ਮੋਹਾਲੀ ਦੇ ਢਕੋਲੀ ਕਸਬੇ ਵਿੱਚ ਕਾਰੋਬਾਰ ਵਿੱਚ ਹਿੱਸੇਦਾਰੀ ਦੇ ਬਹਾਨੇ ਹਰਿਆਣਾ ਦੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਇੱਕ ਔਰਤ ਨਾਲ ਜ਼ਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪੀੜਤ ਔਰਤ ਨੂੰ ਨਸ਼ੀਲੀਆਂ ਗੋਲੀਆਂ ਖਵਾ ਕੇ ਹੋਟਲ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਜ਼ਬਰ ਜਿਨਾਹ ਕੀਤਾ। ਮੁਲਜ਼ਮ ਦੀ ਪਛਾਣ ਮਨੀਸ਼ ਉਰਫ਼ ਲਾਡੀ ਵਾਸੀ ਰਾਮਗੜ੍ਹ, […]

Share:

ਪੰਜਾਬ ਦੇ ਮੋਹਾਲੀ ਦੇ ਢਕੋਲੀ ਕਸਬੇ ਵਿੱਚ ਕਾਰੋਬਾਰ ਵਿੱਚ ਹਿੱਸੇਦਾਰੀ ਦੇ ਬਹਾਨੇ ਹਰਿਆਣਾ ਦੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਇੱਕ ਔਰਤ ਨਾਲ ਜ਼ਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪੀੜਤ ਔਰਤ ਨੂੰ ਨਸ਼ੀਲੀਆਂ ਗੋਲੀਆਂ ਖਵਾ ਕੇ ਹੋਟਲ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਜ਼ਬਰ ਜਿਨਾਹ ਕੀਤਾ। ਮੁਲਜ਼ਮ ਦੀ ਪਛਾਣ ਮਨੀਸ਼ ਉਰਫ਼ ਲਾਡੀ ਵਾਸੀ ਰਾਮਗੜ੍ਹ, ਪੰਚਕੂਲਾ ਵਜੋਂ ਹੋਈ ਹੈ।
ਕਾਰੋਬਾਰ ਦਾ ਦਿੱਤਾ ਝਾਂਸਾ
ਪੀੜਤ ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਫੋਨ ਕਰਕੇ ਆਪਣੇ ਆਪ ਨੂੰ ਜਰਮਨੀ ਦਾ ਰਹਿਣ ਵਾਲਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਫਿਲਹਾਲ ਉਹ ਭਾਰਤ ਆਇਆ ਹੈ ਅਤੇ ਇੱਥੇ ਕੁਝ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ। ਮਹਿਲਾ ਕੁਰੂਕਸ਼ੇਤਰ ਵਿੱਚ ਸਿਲਾਈ ਦਾ ਕੰਮ ਕਰਦੀ ਹੈ। ਉਸ ਨੇ ਹਿੱਸੇਦਾਰੀ ਵਿੱਚ ਟੇਲਰਿੰਗ ਦਾ ਧੰਦਾ ਸ਼ੁਰੂ ਕਰਨ ਦੇ ਵਾਅਦੇ ਨਾਲ ਮਹਿਲਾ ਨੂੰ ਮੁਹਾਲੀ ਬੁਲਾਇਆ ਸੀ।
ਗੱਡੀ ਵਿੱਚ ਖੁਆਇਆ ਨਸ਼ਾ
ਪੀੜਤਾ ਨੇ ਦੱਸਿਆ ਕਿ ਉਹ ਕਾਰੋਬਾਰੀ ਹਿੱਸੇਦਾਰੀ ਦੇ ਸਿਲਸਿਲੇ ‘ਚ ਮੁਲਜ਼ਮ ਨੂੰ ਮਿਲਣ ਮੁਹਾਲੀ ਆਈ ਸੀ। ਮੁਲਜ਼ਮ ਨੇ ਉਸ ਨੂੰ ਡੇਰਾਬੱਸੀ ਤੋਂ ਕਾਰ ਵਿੱਚ ਬਿਠਾ ਲਿਆ। ਬੱਸ ਰਾਹੀਂ ਆਉਣ ਕਾਰਨ ਉਸ ਦਾ ਸਿਰ ਦਰਦ ਸੀ। ਜਦੋਂ ਪੀੜਤਾ ਨੇ ਮੁਲਜ਼ਮ ਨੂੰ ਸਿਰ ਦਰਦ ਦੀ ਦਵਾਈ ਦੇਣ ਲਈ ਕਿਹਾ ਤਾਂ ਮੁਲਜ਼ਮ ਨੇ ਉਸ ਨੂੰ ਕਾਰ ਵਿੱਚ ਰੱਖੀ ਦਵਾਈ ਦੇ ਕੇ ਕਿਹਾ ਕਿ ਇਹ ਹਰ ਤਰ੍ਹਾਂ ਦੇ ਦਰਦ ਲਈ ਕੰਮ ਕਰਦੀ ਹੈ। ਕੁਝ ਸਮੇਂ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਹੌਲੀ-ਹੌਲੀ ਬੇਹੋਸ਼ ਹੋਣ ਲੱਗੀ।
ਵੀਡੀਓ ਵੀ ਬਣਾ ਲਈ
ਜਦੋਂ ਪੀੜਤਾ ਨੇ ਮੁਲਜ਼ਮ ਨੂੰ ਬੇਹੋਸ਼ੀ ਬਾਰੇ ਦੱਸਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਢਕੋਲੀ ਵਿੱਚ ਕਿਸੇ ਨੂੰ ਮਿਲਣਾ ਹੈ। ਉੱਥੇ ਉਹ ਇੱਕ ਹੋਟਲ ਵਿੱਚ ਕਮਰਾ ਲੈ ਲੈਂਦਾ ਹੈ। ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਆਵੇਗਾ। ਉਦੋਂ ਤੱਕ ਤੁਸੀਂ ਉੱਥੇ ਆਰਾਮ ਕਰੋ। ਜਦੋਂ ਪੀੜਤਾ ਹੋਟਲ ਦੇ ਕਮਰੇ ਵਿੱਚ ਗਈ ਤਾਂ ਉਹ ਪੂਰੀ ਤਰ੍ਹਾਂ ਬੇਹੋਸ਼ ਹੋ ਗਈ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਸਰੀਰ ‘ਤੇ ਕੱਪੜੇ ਨਹੀਂ ਸਨ। ਜਦੋਂ ਮੁਲਜ਼ਮ ਨੂੰ ਇਸ ਮਾਮਲੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਵੀਡੀਓ ਬਣਾ ਲਈ ਹੈ। ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਵੀਡੀਓ ਵਾਇਰਲ ਹੋ ਜਾਵੇਗੀ।