President ਦੇ ਹੁਕਮਾਂ ਤੇ ਪੰਜਾਬ ਅਤੇ ਹਰਿਆਣਾ High Court ਦੇ 10 ਜੱਜਾਂ ਨੂੰ ਮਿਲੀ ਸਥਾਈ ਤਰੱਕੀ

ਜਾਣਕਾਰੀ ਅਨੁਸਾਰ ਇਹ ਸਾਰੇ ਐਡੀਸ਼ਨਲ ਜੱਜ ਦੋ ਸਾਲ ਦੇ ਸਮੇਂ ਲਈ ਨਿਯੁਕਤ ਕੀਤਾ ਜਾਂਦਾ ਹੈ। ਦੋ ਸਾਲ ਪੂਰੇ ਹੋਣ ਤੋਂ ਬਾਅਦ, ਉਨ੍ਹਾਂ ਨੂੰ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਜਾਂ ਬੋਲਚਾਲ ਵਿੱਚ "ਸਥਾਈ ਜੱਜ" ਕਿਹਾ ਜਾਂਦਾ ਹੈ।

Share:

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 10 ਜੱਜਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਹੁਕਮਾਂ 'ਤੇ ਪੱਕੇ ਤੌਰ 'ਤੇ ਤਰੱਕੀ ਦੇ ਦਿੱਤੀ ਗਈ ਹੈ। ਦੇਸ਼ ਭਰ ਵਿੱਚੋਂ 13 ਜੱਜਾਂ ਨੂੰ ਤਰੱਕੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 10, ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਦੋ ਅਤੇ ਮੱਧ ਪ੍ਰਦੇਸ਼ ਦਾ ਇੱਕ ਜੱਜ ਸ਼ਾਮਲ ਹੈ। ਇਸਦਾ ਜਾਣਕਾਰੀ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿੱਤੀ।

ਦੋ ਸਾਲਾਂ ਲਈ ਕੀਤੇ ਜਾਂਦੇ ਹਨ ਨਿਯੁਕਤ

ਜਾਣਕਾਰੀ ਅਨੁਸਾਰ ਇਹ ਸਾਰੇ ਐਡੀਸ਼ਨਲ ਜੱਜ ਦੋ ਸਾਲ ਦੇ ਸਮੇਂ ਲਈ ਨਿਯੁਕਤ ਕੀਤਾ ਜਾਂਦਾ ਹੈ। ਦੋ ਸਾਲ ਪੂਰੇ ਹੋਣ ਤੋਂ ਬਾਅਦ, ਉਨ੍ਹਾਂ ਨੂੰ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਜਾਂ ਬੋਲਚਾਲ ਵਿੱਚ "ਸਥਾਈ ਜੱਜ" ਕਿਹਾ ਜਾਂਦਾ ਹੈ।

ਇਨ੍ਹਾਂ ਨੂੰ ਮਿਲੀ ਤਰੱਕੀ

ਗੁਰਬੀਰ ਸਿੰਘ, ਕੁਲਦੀਪ ਤਿਵਾੜੀ, ਅਮਰਜੋਤ ਭੱਟੀ, ਰਿਤੂ ਟੈਗੋਰ, ਦੀਪਕ ਗੁਪਤਾ,ਮਨੀਸ਼ਾ ਬੱਤਰਾ, , ਸੁਖਵਿੰਦਰ ਗੌੜ, ਹਰਪ੍ਰੀਤ ਕੌਰ ਜੀਵਨਸੰਜੀਵ ਬੇਰੀ ਅਤੇ ਵਿਕਰਮ ਅਗਰਵਾਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਥਾਈ ਜੱਜਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ| ਜਦੋਂ ਕਿ ਆਂਧਰਾ ਪ੍ਰਦੇਸ਼ ਤੋਂ ਬੋਪਨਾ ਵਰਾਹ ਲਕਸ਼ਮੀ ਨਰਸਿਮਹਾ ਚੱਕਰਵਰਤੀ, ਆਂਧਰਾ ਪ੍ਰਦੇਸ਼ ਤੋਂ ਤੱਲਾਪਰਾਗਦਾ ਮੱਲੀਕਾਰਜੁਨ ਰਾਓ ਅਤੇ ਦੁੱਪਲ ਵੈਂਕਟ ਰਾਓ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਸਥਾਈ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ