ਜਲੰਧਰ 'ਚ ਚੌਥੀ ਮੰਜ਼ਿਲ ਤੋਂ ਐੱਨਆਰਆਈ ਨੂੰ ਹੇਠਾਂ ਸੁੱਟਿਆ, ਮੌਤ

ਮ੍ਰਿਤਕ ਨੂੰ ਹਸਪਤਾਲ ਵਿੱਚ ਛੱਡ ਕੇ ਫਰਾਰ ਹੋਏ ਮੁਲਜ਼ਮ, 3 ਮੁਲਜ਼ਮ ਗ੍ਰਿਫਤਾਰ, ਮ੍ਰਿਤਕ ਹਰ 2 ਸਾਲ ਬਾਅਦ ਆਉਂਦਾ ਸੀ ਪੰਜਾਬ

Share:

ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਯੂਕੇ ਤੋਂ ਆਏ ਇੱਕ ਐੱਨਆਰਆਈ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਜਲੰਧਰ ਦੇ ਪਠਾਨਕੋਟ ਬਾਈਪਾਸ ਚੌਕ ਨੇੜੇ ਬੀਡੀਏ ਕਲੋਨੀ (ਫਲੈਟ) ਵਿੱਚ ਵਾਪਰੀ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ।

 

ਮੁਲਜ਼ਮ ਖੁੱਦ ਮ੍ਰਿਤਕ ਨੂੰ ਲੈ ਗਏ ਸਨ ਹਸਪਤਾਲ

ਜਾਣਕਾਰੀ ਅਨੁਸਾਰ ਮ੍ਰਿਤਕ ਐੱਨਆਰਆਈ ਦਾ ਫਲੈਟ ਦੀ ਤੀਸਰੀ ਮੰਜ਼ਿਲ 'ਤੇ ਰਹਿੰਦੇ ਅਧਿਆਪਕ ਨਾਲ ਝਗੜਾ ਹੋਇਆ ਸੀ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਚਰਨਜੀਤ ਨੇ ਚੌਥੀ ਮੰਜ਼ਿਲ 'ਤੇ ਫਲੈਟ ਖਰੀਦਿਆ ਸੀ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਦੋਸ਼ੀ ਖੁਦ ਚਰਨਜੀਤ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਲਿਆਂਦੇ ਸਾਰ ਹੀ ਮ੍ਰਿਤਕ ਐਲਾਨ ਦਿੱਤਾ। ਚਰਨਜੀਤ ਦੀ ਮੌਤ ਦਾ ਪਤਾ ਲੱਗਦਿਆਂ ਹੀ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

 

ਪੋਸਟਮਾਰਟਮ ਵਿੱਚ ਸਪੱਸ਼ਟ ਹੋਵੇਗਾ ਮੌਤ ਦਾ ਕਾਰਨ

ਹਸਪਤਾਲ ਨੇ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਦਿੱਤੀ। ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਮੌਤ ਦਾ ਕਾਰਨ ਪੋਸਟਮਾਰਟਮ ਵਿੱਚ ਸਪੱਸ਼ਟ ਹੋਵੇਗਾ। ਪੁਲਸ ਨੇ ਪੁੱਛਗਿੱਛ ਲਈ 30 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ।

 

1 ਮਹੀਨੇ ਪਹਿਲੇ ਭਤੀਜੇ ਨਾਲ ਯੂਕੇ ਤੋਂ ਆਇਆ ਸੀ ਵਾਪਸ

ਸੁਸਾਇਟੀ ਦੇ ਲੋਕਾਂ ਮੁਤਾਬਕ ਚਰਨਜੀਤ ਹਰ 2 ਸਾਲ ਬਾਅਦ ਪੰਜਾਬ ਆਉਂਦਾ ਸੀ। ਚਰਨਜੀਤ ਚਾਰ ਹਫ਼ਤੇ ਪਹਿਲਾਂ ਹੀ ਆਪਣੇ ਭਤੀਜੇ ਨਾਲ ਯੂਕੇ ਤੋਂ ਵਾਪਸ ਆਇਆ ਸੀ। ਮ੍ਰਿਤਕ ਦੇ ਡਰਾਈਵਰ ਬਿੱਟੂ ਨੇ ਦੱਸਿਆ ਕਿ ਮਾਲਕ ਕ੍ਰਿਕਟ ਦਾ ਬਹੁਤ ਸ਼ੌਕੀਨ ਸੀ। ਐਤਵਾਰ ਨੂੰ ਉਹ ਘਰ 'ਤੇ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖ ਰਹੇ ਸਨ।

 

ਮੁਲਜ਼ਮ ਆਪਣੇ ਨਾਲ ਸੀਸੀਟੀਵੀ ਦਾ ਡੀਵੀਆਰ ਲੈ ਗਏ

ਜਾਣਕਾਰੀ ਅਨੁਸਾਰ ਸੁਰਾਗ ਛੁਪਾਉਣ ਲਈ ਮੁਲਜ਼ਮ ਚੌਕੀਦਾਰ ਦੇ ਕਮਰੇ ਵਿੱਚ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਕਾਰ ਨੰਬਰਾਂ ਰਾਹੀਂ ਟਰੇਸ ਕਰ ਲਿਆ। ਚੌਕੀਦਾਰ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕੁਝ ਹਾਸਲ ਨਹੀਂ ਹੋਇਆ।

ਇਹ ਵੀ ਪੜ੍ਹੋ

Tags :