Shatabdi Express ਵਿੱਚ ਵੀ ਹੁਣ ਵੰਦੇ ਭਾਰਤ ਵਰਗੀਆਂ ਸਹੂਲਤਾਂ ਮਿਲਣਗੀਆਂ, ਰਫ਼ਤਾਰ ਵਿੱਚ ਵੀ ਹੋਵੇਗਾ ਵਾਧਾ 

ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਦੀ ਸਹੂਲਤ ਵਧੇਗੀ। ਰੇਲਵੇ ਦਾ ਕਹਿਣਾ ਹੈ ਕਿ ਸ਼ਤਾਬਦੀ ਐਕਸਪ੍ਰੈਸ ਦੀ ਰਫ਼ਤਾਰ ਵਧਾਈ ਜਾਵੇਗੀ ਤਾਂ ਜੋ ਇਹ ਵੰਦੇ ਭਾਰਤ ਦੀ ਰਫ਼ਤਾਰ ਨਾਲ ਚੱਲ ਸਕੇ।

Share:

Good News for Passengers: ਆਪਣੀਆਂ ਬਿਹਤਰ ਸਹੂਲਤਾਂ ਲਈ ਵੰਦੇ ਭਾਰਤ ਯਾਤਰੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਕਰਕੇ ਵੰਦੇ ਭਾਰਤ ਦੀ ਉਡੀਕ ਸੂਚੀ ਕਾਫੀ ਲੰਬੀ ਹੁੰਦੀ ਜਾ ਰਹੀ ਹੈ। ਇਸਦਾ ਪੂਰਾ ਫਾਇਦਾ ਸ਼ਤਾਬਦੀ ਐਕਸਪ੍ਰੈਸ ਤੇ ਯਾਤਰੀਆਂ ਨੂੰ ਮਿਲਣ ਲਗਾ ਹੈ। ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰੀਆਂ ਦਾ ਇੰਤਜ਼ਾਰ ਸਮਾਂ ਘੱਟ ਗਿਆ ਹੈ। ਹੁਣ ਯਾਤਰੀ ਵੀ ਮੰਗ ਕਰਨ ਲਗੇ ਹਨ ਕਿ ਸ਼ਤਾਬਦੀ ਐਕਸਪ੍ਰੈਸ ਵਿੱਚ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾਵੇ। ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਵੰਦੇ ਭਾਰਤ ਦੀ ਤਰਜ਼ ਤੇ ਸੁਵਿਧਾਵਾਂ ਦਿੱਤੀਆਂ ਜਾਣ। ਇਸ ਤੋਂ ਬਾਅਦ ਹੁਣ ਉੱਤਰ ਰੇਲਵੇ ਨੇ ਸ਼ਤਾਬਦੀ ਐਕਸਪ੍ਰੈਸ ਵਿੱਚ ਵੀ ਬਿਹਤਰ ਸੁਵਿਧਾਵਾਂ ਦੇਣ ਦੀ ਤਿਆਰੀ ਕਰ ਲਈ ਹੈ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਦੀ ਸਹੂਲਤ ਵਧੇਗੀ। ਰੇਲਵੇ ਦਾ ਕਹਿਣਾ ਹੈ ਕਿ ਸ਼ਤਾਬਦੀ ਐਕਸਪ੍ਰੈਸ ਦੀ ਰਫ਼ਤਾਰ ਵਧਾਈ ਜਾਵੇਗੀ ਤਾਂ ਜੋ ਇਹ ਵੰਦੇ ਭਾਰਤ ਦੀ ਰਫ਼ਤਾਰ ਨਾਲ ਚੱਲ ਸਕੇ।
 
Shatabdi ਵਿੱਚ ਮਿਲਣਗੀਆਂ ਕਿਹੜੀਆਂ ਸੁਵਿਧਾਵਾਂ ?

ਦੋਵੇਂ ਟਰੇਨਾਂ ਆਧੁਨਿਕ ਤਕਨੀਕ ਨਾਲ ਬਣਾਈਆਂ ਗਈਆਂ ਹਨ। ਇਸ ਲਈ ਸ਼ਤਾਬਦੀ ਦੀ ਰਫ਼ਤਾਰ ਵਧਾਈ ਜਾ ਰਹੀ ਹੈ। ਸ਼ਤਾਬਦੀ ਕਈ ਸਟੇਸ਼ਨਾਂ 'ਤੇ ਰੁਕਦੀ ਹੈ, ਇਸ ਲਈ ਪਹੁੰਚਣ ਲਈ ਥੋੜ੍ਹਾ ਹੋਰ ਸਮਾਂ ਲੱਗ ਸਕਦਾ ਹੈ। ਇਸ ਦੇ ਨਾਲ ਹੀ ਟ੍ਰੇਨ 'ਚ ਯਾਤਰੀਆਂ ਨੂੰ ਭਾਰਤ ਦੀ ਤਰਜ਼ 'ਤੇ ਆਧੁਨਿਕ ਬਣਾਇਆ ਜਾਵੇਗਾ। ਭੋਜਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਅੰਮ੍ਰਿਤਸਰ ਤੋਂ ਦਿੱਲੀ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਦੇ ਕਿਰਾਏ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਵੰਦੇ ਭਾਰਤ ਲੁਧਿਆਣਾ ਤੋਂ ਦਿੱਲੀ ਦਾ ਕਿਰਾਇਆ 1070 ਰੁਪਏ ਤੋਂ ਸ਼ੁਰੂ ਹੁੰਦਾ ਹੈ ਅਤੇ ਸ਼ਤਾਬਦੀ ਵਿੱਚ, ਲੁਧਿਆਣਾ ਦਿੱਲੀ ਦਾ ਕਿਰਾਇਆ 1050 ਰੁਪਏ ਤੋਂ ਸ਼ੁਰੂ ਹੁੰਦਾ ਹੈ।

ਇਹ ਵੀ ਪੜ੍ਹੋ