ਹੁਣ ਗੁਰਦਾਸਪੁਰ ਹਸਪਤਾਲ 'ਚ ਬੱਤੀ ਗੁੱਲ, ਮਰੀਜ਼ਾਂ ਨੇ ਮੋਬਾਇਲ ਟਾਰਚਾਂ ਨਾਲ ਚਲਾਇਆ ਕੰਮ 

ਮੈਟਰਨਿਟੀ ਵਾਰਡ ਵਿੱਚ ਲਗਭਗ ਡੇਢ ਘੰਟੇ ਤੱਕ ਬਿਜਲੀ ਬੰਦ ਰਹਿਣ ਕਾਰਨ ਉੱਥੇ ਦਾਖਲ ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ਦੀ ਟਾਰਚ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ।

Courtesy: file photo

Share:

ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਆਪ੍ਰੇਸ਼ਨ ਦੌਰਾਨ ਬੱਤੀ ਗੁੱਲ ਹੋਣ ਦੀ ਘਟਨਾ ਮਗਰੋਂ ਹੁਣ ਗੁਰਦਾਸਪੁਰ ਦੇ ਜੱਚਾ ਬੱਚਾ ਹਸਪਤਾਲ 'ਚ ਬਿਜਲੀ ਬੰਦ ਹੋਣ ਨਾਲ ਮਰੀਜ਼ ਪਰੇਸ਼ਾਨ ਹੋਏ। ਮੈਟਰਨਿਟੀ ਵਾਰਡ ਵਿੱਚ ਲਗਭਗ ਡੇਢ ਘੰਟੇ ਤੱਕ ਬਿਜਲੀ ਬੰਦ ਰਹਿਣ ਕਾਰਨ ਉੱਥੇ ਦਾਖਲ ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ਦੀ ਟਾਰਚ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ।

ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗਿਆ ਜਵਾਬ 

ਹਸਪਤਾਲ ਮੌਜੂਦ ਜਰਨੈਲ ਸਿੰਘ ਅਤੇ ਦਵਿੰਦਰ ਨੇ ਦੱਸਿਆ ਕਿ ਹਸਪਤਾਲ ਦੇ ਅੰਦਰ ਬਿਜਲੀ ਨਹੀਂ ਸੀ। ਸ਼ਨੀਵਾਰ ਨੂੰ ਲਗਭਗ ਡੇਢ ਘੰਟੇ ਲਈ ਮੈਟਰਨਿਟੀ ਵਾਰਡ ਅੰਦਰ ਹਨ੍ਹੇਰਾ ਰਿਹਾ। ਪਰ ਕਿਸੇ ਨੇ ਵੀ ਲਾਈਟਾਂ ਜਗਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਮਰੀਜ਼ਾਂ ਨੇ ਮੋਬਾਇਲ ਟਾਰਚਾਂ ਦੀ ਮਦਦ ਲਈ।  ਇਸੇ ਤਰ੍ਹਾਂ ਸੀਤਾ ਰਾਣੀ ਨੇ ਦੱਸਿਆ ਕਿ ਉਸਦੇ ਨਵਜੰਮੇ ਬੱਚੇ ਨੂੰ ਪੀਲੀਆ ਹੈ। ਜਿਸ ਕਾਰਨ ਉਹ ਐਮਰਜੈਂਸੀ ਵਿੱਚ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਏ, ਪਰ ਲਗਭਗ ਡੇਢ ਘੰਟੇ ਬਾਅਦ ਵੀ ਬਿਜਲੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸਬੰਧੀ ਬੱਚਾ ਰੋਗ ਮਾਹਿਰ ਡਾਕਟਰ ਮੁਰਲੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਬਿਜਲੀ ਕਿਉਂ ਬੰਦ ਹੋਈ ਹੈ। ਵਟਸਐਪ 'ਤੇ ਬਣਾਏ ਗਏ ਗਰੁੱਪ ਰਾਹੀਂ ਉੱਚ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਸੂਚਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ