ਹੁਣ ਵਕੀਲਾਂ ਦਾ ਪ੍ਰਧਾਨ ਵੀ EVM ਨਾਲ ਚੁਣਿਆ ਜਾਵੇਗਾ 

19 ਦਸੰਬਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਚੋਣਾਂ ਹੋ ਰਹੀਆਂ ਹਨ। ਜਿਸਦੇ ਲਈ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਪਹਿਲੀ ਵਾਰ ਮਸ਼ੀਨਾਂ ਰਾਹੀਂ ਵੋਟਿੰਗ ਹੋਵੇਗੀ। 

Share:

ਪੰਜਾਬ ਹਰਿਆਣਾ ਹਾਈ ਕੋਰਟ ਬਾਰ ਦੀਆਂ ਚੋਣਾਂ ਵਿੱਚ ਈਵੀਐਮ ਰਾਹੀਂ ਵੋਟਾਂ ਪੈਣਗੀਆਂ। ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ 19 ਦਸੰਬਰ ਨੂੰ ਹੋਣੀਆਂ ਹਨ ਅਤੇ ਇਸ ਵਾਰ ਚੋਣਾਂ ਬੈਲਟ ਪੇਪਰ ਦੀ ਬਜਾਏ ਈਵੀਐਮ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਵੀ ਈਵੀਐਮ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ। ਦਰਅਸਲ, ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਸ਼ਾਮ 4 ਜਾਂ 5 ਵਜੇ ਤੱਕ ਵੋਟਿੰਗ ਹੁੰਦੀ ਹੈ ਪਰ ਗਿਣਤੀ ਅੱਧੀ ਰਾਤ ਤੱਕ ਚੱਲਦੀ ਹੈ। ਕਈ ਵਾਰ ਚੋਣ ਨਤੀਜੇ ਅਗਲੇ ਦਿਨ ਆਉਂਦੇ ਹਨ। ਇਸ ਲਈ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰ ਈਵੀਐਮ ਰਾਹੀਂ ਗਿਣਤੀ ਕਰਵਾਉਣ ਦਾ ਫੈਸਲਾ ਕੀਤਾ। ਇਸ ਨਾਲ ਸਮੇਂ ਦੀ ਕਾਫੀ ਬੱਚਤ ਹੋਵੇਗੀ ਅਤੇ ਚੋਣ ਨਤੀਜੇ ਵੀ ਗਿਣਤੀ ਦੇ 2 ਜਾਂ 3 ਘੰਟੇ ਦੇ ਅੰਦਰ ਹੀ ਆ ਜਾਣਗੇ। ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਪਹਿਲਾਂ ਹੀ ਇਸਦਾ ਐਲਾਨ ਕਰ ਦਿੱਤਾ ਸੀ ਅਤੇ ਉਸਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਨੇ ਵੀ ਇਸਦਾ ਐਲਾਨ ਕੀਤਾ ਹੈ।
 
ਚੋਣਾਂ ਦਾ ਮਾਹੌਲ 
 
ਇਨ੍ਹੀਂ ਦਿਨੀਂ ਹਾਈ ਕੋਰਟ ਵਿੱਚ ਚੋਣ ਮਾਹੌਲ ਬਣਿਆ ਹੋਇਆ ਹੈ ਅਤੇ ਪ੍ਰਧਾਨ ਦੇ ਅਹੁਦੇ ਲਈ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ। ਵਕੀਲਾਂ ਦੇ ਗਰੁੱਪ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ।  ਹਾਈਕੋਰਟ ਦੇ ਵਟਸਐਪ ਗਰੁੱਪ ‘ਚ ਚੋਣਾਂ ਦੀ ਚਰਚਾ ਜ਼ੋਰਾਂ ‘ਤੇ ਹੈ। 19 ਦਸੰਬਰ ਨੂੰ ਪਤਾ ਲੱਗੇਗਾ ਕਿ ਕੌਣ ਪ੍ਰਧਾਨ ਬਣੇਗਾ। 

ਇਹ ਵੀ ਪੜ੍ਹੋ