ਹੁਣ ਇਨ੍ਹਾਂ ਤਰੀਕਾਂ ਤੱਕ ਜਮਾਂ ਕਰਾਏ ਜਾ ਸਕਣਗੇ GNDU ਵਿੱਚ ਫਾਰਮ

ਪ੍ਰੀਖਿਆ ਇੰਚਾਰਜ ਪ੍ਰੋਫੈਸਰ ਡਾ: ਪਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਲਈ ਬੈਠਣ ਵਾਲੇ ਉਮੀਦਵਾਰਾਂ ਲਈ ਫੀਸ ਸਲਿੱਪ ਪ੍ਰਿੰਟ ਕਰਨ, ਫੀਸ ਆਨਲਾਈਨ ਜਮ੍ਹਾ ਕਰਵਾਉਣ ਅਤੇ ਪੋਰਟਲ ‘ਤੇ ਵਿਸ਼ੇ ਦੀ ਚੋਣ ਕਰਨ ਲਈ ਆਖਰੀ ਮਿਤੀ ਤੈਅ ਕੀਤੀ ਗਈ ਹੈ। ਰੈਗੂਲਰ ਵਿਦਿਆਰਥੀਆਂ ਲਈ ਕਾਲਜਾਂ ਤੋਂ ਚਲਾਨ ਪ੍ਰਿੰਟ ਕਰਾਨ ਦੀ ਆਖਰੀ ਮਿਤੀ 20 ਨਵੰਬਰ ਰੱਖੀ ਗਈ ਹੈ।ਪਲਵਿੰਦਰ ਸਿੰਘ ਨੇ […]

Share:

ਪ੍ਰੀਖਿਆ ਇੰਚਾਰਜ ਪ੍ਰੋਫੈਸਰ ਡਾ: ਪਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਲਈ ਬੈਠਣ ਵਾਲੇ ਉਮੀਦਵਾਰਾਂ ਲਈ ਫੀਸ ਸਲਿੱਪ ਪ੍ਰਿੰਟ ਕਰਨ, ਫੀਸ ਆਨਲਾਈਨ ਜਮ੍ਹਾ ਕਰਵਾਉਣ ਅਤੇ ਪੋਰਟਲ ‘ਤੇ ਵਿਸ਼ੇ ਦੀ ਚੋਣ ਕਰਨ ਲਈ ਆਖਰੀ ਮਿਤੀ ਤੈਅ ਕੀਤੀ ਗਈ ਹੈ। ਰੈਗੂਲਰ ਵਿਦਿਆਰਥੀਆਂ ਲਈ ਕਾਲਜਾਂ ਤੋਂ ਚਲਾਨ ਪ੍ਰਿੰਟ ਕਰਾਨ ਦੀ ਆਖਰੀ ਮਿਤੀ 20 ਨਵੰਬਰ ਰੱਖੀ ਗਈ ਹੈ।
ਪਲਵਿੰਦਰ ਸਿੰਘ ਨੇ ਦੱਸਿਆ ਕਿ 250 ਰੁਪਏ ਦੇ ਡਰਾਫਟ ਨਾਲ 27 ਨਵੰਬਰ, 500 ਰੁਪਏ ਨਾਲ 1 ਦਸੰਬਰ, 1000 ਰੁਪਏ ਨਾਲ 6 ਦਸੰਬਰ ਅਤੇ 2000 ਰੁਪਏ ਨਾਲ 11 ਦਸੰਬਰ ਤੱਕ ਆਵੇਦਨ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਪ੍ਰੀਖਿਆ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਪ੍ਰਤੀ ਦਿਨ 1000 ਰੁਪਏ ਲੇਟ ਫੀਸ ਲਈ ਜਾਵੇਗੀ। ਇਹਨਾਂ ਮਿਤੀਆਂ ਵਿੱਚ ਤਿੰਨ ਕੰਮਕਾਜੀ ਦਿਨ ਰਿਆਇਤ ਵਜੋਂ ਸ਼ਾਮਲ ਕੀਤੇ ਗਏ ਹਨ, ਇਸਲਈ ਆਵੇਦਨ ਵਾਸਤੇ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।