ਹੁਣ ਲਸਣ-ਟਮਾਟਰ ਛਿੱਲਣ ਲਈ ਵੀ ਲੋਕਾਂ ਨੂੰ ਰੋਣਾ ਪੈ ਰਿਹਾ, ਜਾਣੋ ਕੀ ਹੈ ਕਾਰਣ 

ਪਿਆਜ਼ ਦੀ ਗੱਲ ਕਰੀਏ ਤਾਂ ਇਸ ਨੇ ਅਰਧ ਸੈਂਕੜਾ ਪੂਰਾ ਕਰ ਲਿਆ ਹੈ ਅਤੇ ਅਦਰਕ ਨੇ ਦੋਹਰਾ ਸੈਂਕੜਾ ਪੂਰਾ ਕਰ ਲਿਆ ਹੈ। ਪਰਚੂਨ ਵਿੱਚ ਪਿਆਜ਼ 60 ਤੋਂ 70 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂ ਕਿ ਥੋਕ ਮੰਡੀ ਵਿੱਚ ਪਿਆਜ਼ ਦੀ ਕੀਮਤ 50 ਰੁਪਏ ਤੋਂ ਉਪਰ ਹੈ।

Share:

ਪੰਜਾਬ ਵਿੱਚ ਪਿਆਜ਼, ਲਸਣ ਅਤੇ ਟਮਾਟਰ ਦੇ ਰੇਟਾਂ ਵਿੱਚ ਫਿਰ ਤੋਂ ਵਾਧਾ ਹੋਇਆ ਹੈ। ਇਸ ਕਾਰਣ ਲੋਕਾਂ ਦੇ ਘਰਾਂ ਦਾ ਬਜਟ ਵਿਗੜਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਗਈ ਹੈ। ਪਹਿਲਾਂ ਤਾਂ ਪਿਆਜ਼ ਛਿਲਣ ਤੇ ਹੀ ਲੋਕਾਂ ਦੇ ਆਂਸੂ ਆਉਂਦੇ ਸਨ, ਪਰ ਹੁਣ ਲਸਣ-ਟਮਾਟਰ ਛਿੱਲਣ ਲਈ ਵੀ ਰੋਣਾ ਪੈ ਰਿਹਾ ਹੈ। ਪਿਆਜ਼ ਦੀ ਗੱਲ ਕਰੀਏ ਤਾਂ ਇਸ ਨੇ ਅਰਧ ਸੈਂਕੜਾ ਪੂਰਾ ਕਰ ਲਿਆ ਹੈ ਅਤੇ ਅਦਰਕ ਨੇ ਦੋਹਰਾ ਸੈਂਕੜਾ ਪੂਰਾ ਕਰ ਲਿਆ ਹੈ। ਪਰਚੂਨ ਵਿੱਚ ਪਿਆਜ਼ 60 ਤੋਂ 70 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂ ਕਿ ਥੋਕ ਮੰਡੀ ਵਿੱਚ ਪਿਆਜ਼ ਦੀ ਕੀਮਤ 50 ਰੁਪਏ ਤੋਂ ਉਪਰ ਹੈ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਟਮਾਟਰ ਪ੍ਰਚੂਨ 'ਚ 60 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂ ਕਿ ਥੋਕ 'ਚ 40 ਤੋਂ 50 ਰੁਪਏ ਕਿਲੋ ਵਿਕ ਰਿਹਾ ਹੈ। ਇਸ ਤੋਂ ਇਲਾਵਾ ਲਸਣ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਚੂਨ ਵਿੱਚ ਵੀ ਮਿਲ ਰਿਹਾ ਹੈ। ਸਬਜ਼ੀਆਂ ਮਹਿੰਗੀਆਂ ਹੋਣ ਦਾ ਕਾਰਨ ਵੀ ਵਿਆਹਾਂ ਦਾ ਸੀਜ਼ਨ ਮੰਨਿਆ ਜਾ ਰਿਹਾ ਹੈ।

ਵਿਆਹਾਂ ਦੇ ਸੀਜ਼ਨ ਕਾਰਨ ਵੱਧੀ ਪਿਆਜ਼-ਟਮਾਟਰ ਦੀ ਮੰਗ 

ਵਿਆਹਾਂ ਦੇ ਸੀਜ਼ਨ ਕਾਰਨ ਇਨ੍ਹਾਂ ਦੀ ਮੰਗ ਵਧ ਗਈ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋ ਰਿਹਾ ਹੈ। ਪਿਛਲੇ 3-4 ਦਿਨਾਂ ਤੋਂ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਨਾਲ ਹੀ ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਸੀਜ਼ਨ 'ਚ ਰੋਜ਼ਾਨਾ ਵਰਤੇ ਜਾਣ ਵਾਲੇ ਪਿਆਜ਼, ਲਸਣ, ਅਦਰਕ ਅਤੇ ਟਮਾਟਰ ਦੇ ਭਾਅ ਵਧਣ ਕਾਰਨ ਹਰ ਘਰ ਦਾ ਬਜਟ ਵਿਗੜ ਗਿਆ ਹੈ ਅਤੇ ਉਨ੍ਹਾਂ ਦੀ ਬੱਚਤ ਵੀ ਘੱਟ ਰਹੀ ਹੈ। ਜਿੱਥੇ ਪਹਿਲਾਂ ਆਮ ਘਰੇਲੂ ਔਰਤਾਂ ਘਰ ਲਈ ਇੱਕ ਕਿੱਲੋ ਪਿਆਜ਼ ਖਰੀਦ ਲੈਂਦੀਆਂ ਸਨ, ਉੱਥੇ ਹੁਣ ਉਨ੍ਹਾਂ ਨੂੰ ਸਿਰਫ਼ ਅੱਧਾ ਕਿੱਲੋ ਨਾਲ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਲਸਣ 300 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਪਿਆਜ਼ ਦੀ ਕੀਮਤ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਟਮਾਟਰ 60 ਰੁਪਏ ਕਿਲੋ ਵਿਕ ਰਿਹਾ ਹੈ। ਪਿਆਜ਼ ਦੀ ਨਵੀਂ ਫਸਲ ਦੀ ਆਮਦ ਵਧਣ ਨਾਲ ਆਉਣ ਵਾਲੇ ਦਿਨਾਂ 'ਚ ਕੀਮਤਾਂ 'ਚ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ