ਤੀਰਥ ਯਾਤਰਾ ਸਕੀਮ ਦੇ ਤਹਿਤ ਹੁਣ ਹਵਾਈ ਜਹਾਜ਼ ਦੇ ਝੂਟੇ ਲੈਣਗੇ ਯਾਤਰੀ

ਸੀਐੱਮ ਨੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਉਹ ਪਿੰਡ ਭਾਗਰੋਲ ਦੇ ਸ਼ਹੀਦ ਦੇ ਪਰਿਵਾਰ ਨੂੰ ਚੈੱਕ ਦੇਣ ਵੀ ਗਏ।

Share:

ਹਾਈਲਾਈਟਸ

  • ਪੰਜਾਬ ਬੰਗਾਲ ਨੂੰ ਰੇਲ ਜਾਂ ਸੜਕ ਰਾਹੀਂ ਚੌਲ ਮੁਹੱਈਆ ਕਰਵਾਏਗਾ

ਤੀਰਥ ਯਾਤਰਾ ਸਕੀਮ ਦੇ ਤਹਿਤ ਹੁਣ ਪ੍ਰਦੇਸ਼ ਦੇ ਲੋਕਾਂ ਨੂੰ ਹਵਾਈ ਮਾਰਗ ਰਾਹੀਂ ਯਾਤਰਾ ਕਰਾਈ ਜਾਵੇਗੀ। ਇਹ ਐਲਾਨ ਸੰਗਰੂਰ ਵਿੱਖੇ ਹਾਕੀ ਐਸਟ੍ਰੋਟਰਫ ਲਾਂਚ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਨੇ ਕਾਂਝਲਾ ਵਿੱਚ ਵੇਟ ਲਿਫਟਿੰਗ ਅਤੇ ਪੇਂਡੂ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ। ਰੇਲਵੇ 'ਤੇ ਵਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 2.25 ਕਰੋੜ ਰੁਪਏ ਐਡਵਾਂਸ ਦਿੱਤੇ ਸਨ, ਪਰ ਫਿਰ ਵੀ ਰੇਲਵੇ ਨੇ ਉਨ੍ਹਾਂ ਨੇ ਇੰਜਣ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰ ਨੇ ਯੋਜਨਾ ਲਈ ਜਹਾਜ਼ ਬੁੱਕ ਕਰ ਲਿਆ ਹੈ। 

 

ਕੇਂਦਰ ਸਰਕਾਰ ਕਰ ਰਹੀ ਰੁਕਾਵਟਾਂ ਖੜ੍ਹੀਆਂ

ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਪ੍ਰਦੇਸ਼ ਸਰਕਾਰ ਦੇ ਕੰਮ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਉਨ੍ਹਾਂ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕੀਤੀ ਹੈ। ਪੰਜਾਬ ਬੰਗਾਲ ਨੂੰ ਰੇਲ ਜਾਂ ਸੜਕ ਰਾਹੀਂ ਚੌਲ ਮੁਹੱਈਆ ਕਰਵਾਏਗਾ। ਕੇਂਦਰ ਸਰਕਾਰ ਨੂੰ ਇਸ ਤੋਂ ਬਾਹਰ ਰੱਖਿਆ ਜਾਵੇਗਾ। ਕਿਸਾਨਾਂ ਦੀਆਂ ਹੋਰ ਫ਼ਸਲਾਂ ਵੀ ਦੂਜੇ ਰਾਜਾਂ ਵਿੱਚ ਪਹੁੰਚਾਈਆਂ ਜਾਣਗੀਆਂ।

 

ਸਿਲਾਈ ਦਾ ਮਿਲੇਗਾ ਕੰਮ

ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੀਆਂ ਔਰਤਾਂ ਆਪਣੇ ਪੈਰਾਂ 'ਤੇ ਖੜ੍ਹੀਆਂ ਹੋਣ। ਇਸ ਲਈ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਨੂੰ ਉਨ੍ਹਾਂ ਤੋਂ ਸਿਲਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਰੀਬ 25 ਪ੍ਰਾਈਵੇਟ ਸਕੂਲਾਂ ਨੇ ਵੀ ਸਰਕਾਰ ਤੋਂ ਵਰਦੀਆਂ ਸਿਲਾਈ ਕਰਵਾਉਣ ਲਈ ਹਾਮੀ ਭਰੀ ਹੈ। ਇਸ ਸਬੰਧੀ ਹੋਰਨਾਂ ਸੂਬਿਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਸਰਕਾਰ ਦਾ ਉਦੇਸ਼ ਹੈ ਕਿ ਔਰਤਾਂ ਘਰ ਬੈਠੇ ਹੀ ਰੁਜ਼ਗਾਰ ਪ੍ਰਾਪਤ ਕਰ ਸਕਣ। ਸੀਐਮ ਭਗਵੰਤ ਮਾਨ ਸਭ ਤੋਂ ਪਹਿਲਾਂ ਸਿੱਧਾ ਲਾਇਬ੍ਰੇਰੀ ਪਹੁੰਚੇ। ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। 

ਇਹ ਵੀ ਪੜ੍ਹੋ