ਹੁਣ ਯਾਤਰੀ ਵੰਦੇ ਭਾਰਤ 'ਚ ਲੈ ਸਕਣਗੇ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਦਾ ਆਨੰਦ 

ਸੁਪਰ ਫਾਸਟ ਟਰੇਨ ਵੰਦੇ ਭਾਰਤ ਦੇ ਸਲੀਪਰ ਕੋਚ ਬਨਾਉਣ ਦਾ ਆਰਡਰ ਪੰਜਾਬ ਦੀ ਰੇਲ ਕੋਚ ਫੈਕਟਰੀ ਨੂੰ ਮਿਲਿਆ ਹੈ। 160 ਕਿਲੋਮੀਟਰ ਦੀ ਰਫਤਾਰ ਨਾਲ ਟ੍ਰੈਕ 'ਤੇ ਚੱਲਣ ਵਾਲੀ ਇਹ ਟਰੇਨ ਸਿਰਫ 50 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਨਾਲ ਗੱਲ ਕਰਨੀ ਸ਼ੁਰੂ ਕਰ ਦੇਵੇਗੀ।

Share:

ਸੁਪਰ ਫਾਸਟ ਟਰੇਨ ਵੰਦੇ ਭਾਰਤ 'ਚ ਯਾਤਰੀ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਦਾ ਆਨੰਦ ਲੈਣਗੇ। 160 ਕਿਲੋਮੀਟਰ ਦੀ ਰਫਤਾਰ ਨਾਲ ਟ੍ਰੈਕ 'ਤੇ ਚੱਲਣ ਵਾਲੀ ਇਹ ਟਰੇਨ ਸਿਰਫ 50 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਨਾਲ ਗੱਲ ਕਰਨੀ ਸ਼ੁਰੂ ਕਰ ਦੇਵੇਗੀ। ਟਰੇਨ ਦੇ ਸਲੀਪਰ ਕੋਚ ਬਨਾਉਣ ਦਾ ਆਰਡਰ ਪੰਜਾਬ ਦੀ ਰੇਲ ਕੋਚ ਫੈਕਟਰੀ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨਿਆਂ ਦੀ ਰੇਲ ਗੱਡੀ 'ਵੰਦੇ ਭਾਰਤ' ਜਲਦ ਹੀ ਨਵੇਂ ਰੰਗ 'ਚ ਆਵੇਗੀ। ਵੰਦੇ ਭਾਰਤ ਸਲੀਪਰ ਕੋਚਾਂ ਦਾ ਨਿਰਮਾਣ ਰੇਲ ਕੋਚ ਫੈਕਟਰੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਫਿਲਹਾਲ ਸਿਰਫ ਚੇਅਰਕਾਰ ਵੰਦੇ ਭਾਰਤ ਟਰੇਨ ਚੱਲ ਰਹੀ ਹੈ, ਜੋ ਸਿਰਫ 300 ਕਿਲੋਮੀਟਰ ਤੱਕ ਹੀ ਚੱਲ ਸਕਦੀ ਹੈ। ਲੋਕਾਂ ਨੂੰ ਜਲਦੀ ਹੀ ਵੰਦੇ ਭਾਰਤ ਦੇ ਸਲੀਪਰ ਕੋਚਾਂ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੇਗਾ। ਉਹ ਲੰਬੀ ਦੂਰੀ ਆਸਾਨੀ ਨਾਲ ਤੈਅ ਕਰ ਸਕਣਗੇ। ਇਹ ਗੱਲ ਆਰਸੀਐਫ ਦੇ ਨਵ-ਨਿਯੁਕਤ ਜਨਰਲ ਮੈਨੇਜਰ ਐਸ ਸ੍ਰੀਨਿਵਾਸ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਹੀ।

7-8 ਕਰੋੜ ਰੁਪਏ ਖਰਚ ਆਉਣ ਦੀ ਉਮੀਦ

ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਵੰਦੇ ਭਾਰਤ ਦੇ ਸਲੀਪਰ ਕੋਚਾਂ ਦੇ 16 ਰੇਲ ਸੈਟਾਂ ਦਾ ਆਰਡਰ ਮਿਲ ਗਿਆ ਹੈ, ਜਿਸ 'ਤੇ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇਸ਼ ਵਿੱਚ ਸਿਰਫ ਚੇਅਰ ਕਾਰ ਵੰਦੇ ਭਾਰਤ ਬਣਾਈ ਜਾ ਰਹੀ ਸੀ, ਜਿਸ ਵਿੱਚ ਯਾਤਰੀ ਬੈਠ ਕੇ ਸਫਰ ਕਰਦੇ ਸਨ, ਪਰ ਇਹ ਰੇਲ ਗੱਡੀ ਲੰਬੀ ਦੂਰੀ ਤੱਕ ਨਹੀਂ ਚਲਾਈ ਜਾਂਦੀ ਸੀ। ਹੁਣ ਤੱਕ ਵੰਦੇ ਭਾਰਤ ਦਾ ਨਿਰਮਾਣ ਸਿਰਫ ਰੇਲ ਕੋਚ ਫੈਕਟਰੀ ਚੇਨਈ ਵਿੱਚ ਹੁੰਦਾ ਹੈ। ਹੁਣ ਆਰਸੀਐਫ ਇਸ ਵਿੱਚ ਕਦਮ ਚੁੱਕ ਰਹੀ ਹੈ। ਇਨ੍ਹਾਂ ਕੋਚਾਂ 'ਤੇ ਫਿਲਹਾਲ ਅੰਦਾਜ਼ਨ 7-8 ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ, ਪਰ ਕੋਚ ਦੀ ਡਿਜ਼ਾਈਨਿੰਗ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਹੈ। ਇਸ ਕਾਰਨ ਇਸ ਦੀ ਲਾਗਤ 'ਚ ਕੁਝ ਬਦਲਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੰਦੇ ਭਾਰਤ 'ਚ ਟਾਕ ਬੈਕ ਸਿਸਟਮ ਲਗਾਇਆ ਜਾ ਰਿਹਾ ਹੈ, ਜਿਸ ਰਾਹੀਂ ਯਾਤਰੀ ਰੇਲ ਗੱਡੀ ਦੇ ਪਾਇਲਟ ਨਾਲ ਸਿੱਧੀ ਗੱਲ ਕਰ ਸਕਣਗੇ।

ਇਹ ਹੋਵੇਗੀ ਵਿਸ਼ੇਸ਼ਤਾ 

ਵੰਦੇ ਭਾਰਤ ਕੁਝ ਸਕਿੰਟਾਂ ਵਿੱਚ ਤੇਜ਼ ਰਫ਼ਤਾਰ ਹਾਸਲ ਕਰ ਸਕੇਗੀ ਅਤੇ ਇਸ ਨੂੰ ਰੋਕਣਾ ਵੀ ਆਸਾਨ ਹੋਵੇਗਾ। ਇਸ ਦੇ ਅੱਗੇ ਅਤੇ ਪਿੱਛੇ ਇੰਜਣ ਹੋਣਗੇ ਅਤੇ ਹਰ ਤੀਜੇ ਕੋਚ ਦੇ ਹੇਠਾਂ ਪਾਵਰ ਇੰਜਣ ਵੀ ਹੋਵੇਗਾ। ਟਰੇਨ ਦੇ ਹਰ ਕੋਚ 'ਚ ਕੈਮਰਾ ਅਤੇ ਮਾਈਕ ਲਗਾਇਆ ਜਾਵੇਗਾ, ਜਿਸ ਦੇ ਜ਼ਰੀਏ ਯਾਤਰੀ ਮੁਸ਼ਕਿਲ ਦੀ ਸਥਿਤੀ 'ਚ ਟਰੇਨ ਦੇ ਪਾਇਲਟ ਨਾਲ ਸਿੱਧਾ ਸੰਪਰਕ ਕਰ ਸਕਣਗੇ। ਇਸ ਦਾ ਇੰਟੀਰੀਅਰ ਬਹੁਤ ਆਲੀਸ਼ਾਨ ਬਣਾਇਆ ਜਾ ਰਿਹਾ ਹੈ, ਜਿਸ 'ਚ ਯਾਤਰੀ ਬੈਠ ਕੇ ਫਾਈਵ ਸਟਾਰ ਹੋਟਲ ਦਾ ਅਨੁਭਵ ਲੈ ਸਕਦੇ ਹਨ। ਸਲੀਪਰ ਕੋਚ ਦੇ ਯਾਤਰੀਆਂ ਨੂੰ ਬੈਡਰੂਮ ਵਰਗਾ ਅਨੁਭਵ ਮਿਲੇਗਾ।

ਬੰਗਲਾਦੇਸ਼ ਤੋਂ 200 ਕੋਚਾਂ ਦੇ ਨਿਰਮਾਣ ਦਾ ਮਿਲਿਆ ਆਰਡਰ 

RCF ਨੂੰ ਬੰਗਲਾਦੇਸ਼ ਤੋਂ 200 ਕੋਚਾਂ ਦੇ ਨਿਰਮਾਣ ਦਾ ਆਰਡਰ ਮਿਲਿਆ ਹੈ, ਜਿਸ ਦੀ ਸਪਲਾਈ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗੀ। ਇਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕੋਚ ਸ਼ਾਮਲ ਹੋਣਗੇ। ਇਸ ਸਬੰਧੀ ਰਾਈਟਸ ਅਤੇ ਬੰਗਲਾਦੇਸ਼ ਵਿੱਚ ਇੱਕ ਐਮਓਯੂ ਸਾਈਨ ਕੀਤਾ ਗਿਆ ਹੈ। ਸ਼੍ਰੀਨਿਵਾਸ ਨੇ ਦੱਸਿਆ ਕਿ ਕੁਝ ਬਰਾਡ ਗੇਜ ਲਈ ਕੋਚ ਜਿਵੇਂ ਏ.ਸੀ., ਸਲੀਪਰ, ਬ੍ਰੇਕ ਵੈਨ ਆਦਿ ਸ਼ਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ ਮੇਮੂ ਵੱਡੇ ਪੱਧਰ 'ਤੇ ਮੇਨ ਲਾਈਨ ਇਲੈਕਟ੍ਰੀਕਲ ਮਲਟੀਪਲ ਯੂਨਿਟਾਂ ਵਾਲੇ ਕੋਚਾਂ ਦਾ ਨਿਰਮਾਣ ਵੀ ਕਰਨ ਜਾ ਰਿਹਾ ਹੈ। ਪਿਛਲੇ ਸਾਲ ਤੋਂ ਆਰਸੀਐਫ ਨੇ ਤਿੰਨ ਪੜਾਅ ਦਾ ਮੇਮੂ ਬਣਾਉਣਾ ਸ਼ੁਰੂ ਕੀਤਾ ਹੈ। ਇਸ ਸਾਲ 40 ਮੇਮੂ ਟਰੇਨਾਂ ਬਣਾਈਆਂ ਜਾ ਰਹੀਆਂ ਹਨ।  

ਇਹ ਵੀ ਪੜ੍ਹੋ